ਹੈਕਨੀ ਹੋਮਸ ਦੇ ਬਾਰੇ

ਸੁੱਘਡ਼ ਘਰਾਂ ਅਤੇ ਭੂਮੀ ਸੰਪੱਤੀਆਂ ਸਮੇਤ ਉੱਤਮ, ਪ੍ਰਤੀਕਿਰਿਆਸ਼ੀਲ ਹਾਉਜ਼ਿੰਗ ਸੇਵਾਵਾਂ ਪ੍ਰਦਾਨ ਕਰਨਾ, ਅਤੇ ਸੁਰੱਖਿਅਤ ਅਤੇ ਹੰਢਣਸਾਰ ਬਿਰਾਦਰੀਆਂ ਵਿੱਚ ਨਿਵਾਸੀਆਂ ਦੀ ਤੰਦਰੁਸਤ ਜੀਵਨ ਬਤੀਤ ਕਰਨ ਵਿੱਚ ਮਦਦ ਕਰਨੀ, ਸਾਡਾ ਉਦੇਸ਼ ਹੈ।

ਹੈਕਨੀ ਕੌਂਸਿਲ ਅਤੇ ਹੈਕਨੀ ਹੋਮਸ

ਹੈਕਨੀ ਕੌਂਸਿਲ ਕੋਲ ਕਰੀਬ 23,500 ਕਿਰਾਏ ਤੇ ਦਿੱਤੇ ਘਰਾਂ ਦੀ ਮਾਲਕੀ ਹੈ। ਇਹ ਮੁੱਖ ਰੂਪ ਵਿੱਚ ਭੂਮੀ ਸੰਪੱਤੀ ਤੇ ਹਨ ਅਤੇ ਫਲੈਟ, ਪਰਿਵਾਰ-ਸਦਨ ਅਤੇ ਕੁੱਝ ਘਰਾਂ ਦਾ ਮਿਸ਼੍ਰਣ ਹੈ।

ਕੌਂਸਿਲ ਵੱਲੋਂ ਸਾਰੇ ਘਰਾਂ ਦਾ ਪ੍ਰਬੰਧ ਹੈਕਨੀ ਹੋਮਸ ਕਰਦਾ ਹੈ। ਹੈਕਨੀ ਹੋਮਸ ਕੌਂਸਿਲ ਨਾਲੋਂ ਅੱਡ ਸੰਗਠਨ ਹੈ ਭਾਵੇਂ ਇਹ ਕੌਂਸਿਲ ਵੱਲੋਂ ਸਥਾਪਿਤ ਕੀਤੀ ਗਈ ਸੀ ਅਤੇ ਕੌਂਸਿਲ 100 % ਮਾਲਕ ਹੈ।

ਹੈਕਨੀ ਹੋਮਸ ਤੁਹਾਡੀ ਟੈਨੇਨਸੀ ਦਾ ਪ੍ਰਬੰਧ ਕਰਦੀ ਹੈ, ਤੁਹਾਡੇ ਲਈ ਹਾਉਜ਼ਿੰਗ ਸੇਵਾਵਾਂ ਪ੍ਰਦਾਨ ਕਰਦੀ ਹੈ ਅਤੇ ਤੁਹਾਡੇ ਘਰ ਦੀ ਸਾਰੀ ਮੁਰੰਮਤ ਦਾ ਕੰਮ ਕਰਦੀਹੈ।

ਹੈਕਨੀ ਵਿੱਚ ਹਾਉਜ਼ਿੰਗ ਪ੍ਰਦਾਨ ਕਰਨ ਵਿੱਚ ਹੈਕਨੀ ਕੌਂਸਿਲ ਅਜੇ ਵੀ ਮਹੱਤਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਇਸ ਗੱਲ ਨੂੰ ਨਿਸਚਿਤ ਕਰਨ ਦੀ ਜ਼ਿੰਮੇਦਾਰ ਹੈ ਕਿ ਬਰੋ ਵਿੱਚ ਰੱਜਵੇਂ ਚੰਗੇ ਮਿਆਰੀ ਸਮਾਜਿਕ ਹਾਉਜ਼ਿੰਗ ਹਨ, ਭਾਵੇਂ ਇਹ ਕੌਂਸਿਲ ਜਾਂ ਹਾਉਜ਼ਿੰਗ ਐਸੋਸੀਏਸ਼ਨਜ਼ ਦੁਆਰਾ ਪ੍ਰਦਾਨ ਕੀਤੇ ਹੋਣ। ਇਹ ਵੀ ਕਿ ਹੈਕਨੀ ਹੋਮਸ ਦੇ ਬੋਰਡ ਦੇ ਪੰਜ ਸਦੱਸ ਹੈਕਨੀ ਕੌਂਸਿਲਰਸ ਹਨ ਇਸ ਲਈ ਹੈਕਨੀ ਹੋਮਸ ਨੂੰ ਚਲਾਉਂਣ ਬਾਰੇ ਫੈਸਲੇ ਲੈਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।

ਹੈਕਨੀ ਹੋਮਸ ਕੀ ਹੈ?

ਹੈਕਨੀ ਹੋਮਸ ਕਿਰਾਏਦਾਰਾਂ ਨਾਲ ਪੂਰੀ ਤਰ੍ਹਾਂ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਪ੍ਰੈਲ 2006 ਵਿੱਚ ਸ਼ੁਰੂ ਕੀਤੀ ਗਈ। ਇਹ ਗੈਰ-ਲਾਭਕਾਰੀ ਕੰਪਨੀ ਹੈ ਜਿਸਦਾ ਅਰਥ ਹੈ ਕਿ ਸਾਰਾ ਪੈਸਾ ਜੋ ਇਸਨੂੰ ਕਿਰਾਏ ਜਾਂ ਅਨੁਦਾਨ ਤੌਰ ਤੇ ਮਿਲਦਾ ਹੈ ਹੈਕਨੀ ਕੌਂਸਿਲ ਕਿਰਾਏਦਾਰਾਂ ਲਈ ਸੁਘੱਡ਼ ਘਰ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਰਤਿਆ ਜਾਂਦਾ ਹੈ। ਇਹ ਇੱਕ ਏ.ਏਲ.ਏਮ.ਓ. ( ਆਰਮਸ ਲੈਂਥ ਮੈਨੇਜਮੈਂਟ ਔਰਗੇਨਾਈਜੇਸ਼ਨ) ਵੀ ਹੈ। ਇਸਦਾ ਅਰਥ ਹੈ ਕਿ ਇਹ ਕੌਂਸਿਲ ਦਾ ਹਿੱਸਾ ਨਹੀਂ ਪਰ ਕੌਂਸਿਲ ਉਸ ਦੀ ਮਾਲਕ ਹੈ।

ਸਾਡਾ ਆਪਣਾ ਪ੍ਰਬੰਧਕ-ਬੋਰਡ ਹੈ ਜੋ ਕੌਂਸਿਲ ਤੋਂ ਵਖਰੇ ਤੌਰ ਤੇ ਫੈਸਲੇ ਕਰਦਾ ਹੈ। ਇਸ ਬੋਰਡ ਵਿੱਚ ਛੇ ਚੁਣੇ ਹੋਏ ਨਿਵਾਸੀ ਪ੍ਰਤੀਨਿਧੀ, ਪੰਜ ਨਿਯੁਕਤ ਕੀਤੇ ਅਜਾਦ ਬੋਰਡ ਸਦੱਸ ਅਤੇ ਹੈਕਨੀ ਕੌਂਸਿਲ ਦੁਆਰਾ ਨਾਮਜ਼ਦ ਕੀਤੇ ਪੰਜ ਕਾਉਂਸਲਰਸ ਸ਼ਾਮਲ ਹਨ।

ਹੈਕਨੀ ਹੋਮਸ ਸਥਾਪਤ ਕਰਨ ਦਾ ਮੁੱਖ ਕਾਰਨ ਸੀ ਅਜਿਹੀ ਸੰਸਥਾ ਬਨਾਉਣੀ ਜੋ ਹੈਕਨੀ ਕੌਂਸਿਲ ਕਿਰਾਏਦਾਰਾਂ ਲਈ ਸੇਵਾ ਦੇ ਮਿਆਰ ਨੂੰ ਸੁਧਾਰਨ ਵਿੱਚ ਸਮਰਪਿਤ ਹੋਵੇ।

ਸਾਡੇ ਮੁੱਖ ਮੰਤਵ

ਸੁੱਘਡ਼ ਘਰ ਦਾ ਮਿਆਰ

ਹੈਕਨੀ ਹੋਮਸ ਏ.ਐਲ.ਐਮ.ਓ. ਹੋਣ ਕਰਕੇ , ਉਸਨੂੰ ਵਧੀਕ ਸਰਕਾਰੀ ਨਿਧੀ ਪ੍ਰਾਪਤ ਕਰਨ ਦਾ ਮੌਕਾ ਹੈ, ਜਿਸਨੂੰ ਅਸੀਂ ਸਾਡੇ ਘਰਾਂ ਨੂੰ ਸਰਕਾਰ ਦੇ ਸੁੱਘਡ਼ ਘਰ ਦੇ ਮਿਆਰ ਤੇ ਲਿਆਉਂਣ ਲਈ ਖ਼ਰਚ ਕਰਾਂਗੇ। ਘਰਾਂ ਵਿੱਚ ਅੰਦਰੂਨੀ (ਰਸੋਈਆਂ ਅਤੇ ਗੁਸਲਖਾਨੇ) ਅਤੇ ਬਾਹਰੀ ਸੁਧਾਰ ਕਰਨ ਦਾ ਪ੍ਰੋਗ੍ਰਾਮ ਚਲਾਕੇ ਇਸਨੂੰ ਹਾਸਲ ਕੀਤਾ ਜਾ ਸਕਦਾ ਹੈ।

ਸਾਡੀਆਂ ਕਦਰਾਂ-ਕੀਮਤਾਂ