ਪਰਿਚੈ

ਇਸ ਕਿਤਾਬ ਦਾ ਉਦੇਸ਼ ਤੁਹਾਨੂੰ ਹੈਕਨੀ ਕੌਂਸਿਲ ਨਾਲ ਤੁਹਾਡੀ ਕਿਰਾਏਦਾਰੀ ਅਤੇ ਹੈਕਨੀ ਹੋਸਮ ਦੁਆਰਾ ਤੁਹਾਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦੇਣਾ ਹੈ।

ਕਿਰਪਾ ਕਰਕੇ ਇਸ ਕਿਤਾਬ ਨੂੰ ਆਪਣੇ ਕਿਰਾਏਦਾਰੀ ਇਕਰਾਰਨਾਮੇ ਦੇ ਨਾਲ ਰੱਖੋ, ਅਤੇ ਕਿਸੇ ਅਜਿਹੀ ਥਾਂ ਤੇ ਰੱਖੋ ਜਿੱਥੋਂ ਤੁਹਾਨੂੰ ਸੌਖੇ ਹੀ ਮਿਲ ਜਾਵੇ। ਕਰਮਚਾਰੀ ਤੁਹਾਡੇ ਨਾਲ ਗੱਲਬਾਤ ਕਰਣ ਵੇਲੇ ਅਕਸਰ ਇਸਦਾ ਉੱਲੇਖ ਕਰਣਗੇ।

ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਤੁਸੀਂ ਕੁੱਝ ਲੱਭਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਪਹਿਲਾਂ ਇਹ ਵੇਖੋ ਕਿ ਇਸੇ ਕਿਤਾਬ ਵਿੱਚ ਇਹ ਸਪੱਸ਼ਟ ਹੈ ਜਾਂ ਨਹੀਂ। ਸ਼ੁਰੂ ਵਿੱਚ ਦਿੱਤੀ ਗਈ ਵਿਸ਼ਾ ਸੂਚੀ, ਜਿਹਡ਼ੇ ਵਿਸ਼ੇ ਨੂੰ ਤੁਸੀਂ ਲੱਭ ਰਹੇ ਹੋ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰੇਗੀ। ਜੇਕਰ ਫਿਰ ਵੀ ਤੁਸੀਂ ਕਿਸੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

information ਜਿੱਥੇ ਤੁਸੀਂ ਕੋਈ ਚਿੰਨ੍ਹ ਵੇਖਦੇ ਹੋ, ਉਥੇ ਤੁਹਾਨੂੰ ਬਹੁਤ ਸਾਰੇ ਵਿਸ਼ਿਆਂ ਤੇ ਵਧੇਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਹੈ। ਇਹ ਜਾਣਕਾਰੀ ਤੁਸੀਂ ਆਪਣੇ ਨੇਬਰਹੁੱਡ ਦਫ਼ਤਰ ਤੋਂ ਲੈ ਸਕਦੇ ਹੋ।

ਸਾਡੇ ਨਾਲ ਸੰਪਰਕ ਕਰਨਾ

ਨੇਬਰਹੁੱਡ ਦਫ਼ਤਰਾਂ , ਟੀ.ਏਮ.ਓ. ਦਫ਼ਤਰਾਂ , ਹਾਉਜ਼ਿੰਗ ਸੰਪਰਕ ਕੇਂਦਰ ਅਤੇ ਦੂਜੇ ਉਪਯੋਗੀ ਫ਼ੋਨ ਨੰਬਰ ਇਸ ਕਿਤਾਬਡ਼ੀ ਦੇ ਪਿੱਛੇ ਜੇਬ ਵਿੱਚ ਰੱਖੀ ਸੰਪਰਕ ਸ਼ੀਟ ਵਿੱਚ ਦਿੱਤੇ ਗਏ ਹਨ।

ਜੇਕਰ ਤੁਸੀਂ ਜਾਂ ਤੁਹਾਡੇ ਕੁਟੰਬ ਦਾ ਕੋਈ ਸਦੱਸ ਚਾਹੁੰਦਾ ਹੈ ਕਿ ਇਸ ਕਿਤਾਬ ਦੇ ਕਿਸੇ ਹਿੱਸੇ ਨੂੰ ਸਮਝਾਇਆ ਜਾਵੇ, ਸੀਡੀ ਜਾਂ ਟੇਪ, ਜਾਂ ਵੱਡੇ ਅੱਖਰਾਂ ਵਿੱਚ ਦਿੱਤਾ ਜਾਵੇ ਤਾਂ ਕਿਰਪਾ ਕਰਕੇ ਸਾਨੂੰ ਦੱਸੋ ।

ਜੇਕਰ ਤੁਸੀਂ ਸਾਡੇ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨੀ ਚਾਹੁੰਦੇ ਹੋ , ਜਾਂ ਚਾਹੁੰਦੇ ਹੋ ਕਿ ਸਾਡਾ ਕਿਸੇ ਦਸਤਾਵੇਜ ਦਾ ਅਨੁਵਾਦ ਕੀਤਾ ਜਾਵੇ, ਤਾਂ ਤੁਹਾਡੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ।