ਸ਼ਿਕਾਇਤਾਂ

ਜੇਕਰ ਤੁਹਾਡੀ ਕੋਈ ਸ਼ਿਕਾਇਤ ਹੈ, ਤਾਂ ਸਾਨੂੰ ਦੱਸੋ। ਅਸੀਂ ਫਿਰ ਇਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੀਆਂ ਟਿੱਪਣੀਆਂ ਅਤੇ ਸ਼ਿਕਾਇਤਾਂ ਸਾਡੀ ਆਪਣੀਆਂ ਗ਼ਲਤੀਆਂ ਠੀਕ ਕਰਨ ਅਤੇ ਤੁਹਾਡੇ ਲਈ ਆਪਣੀ ਸੇਵਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀਆਂ ਹਨ। ਫ਼ੋਨ ਨੰਬਰਾਂ ਅਤੇ ਪਤਿਆਂ ਲਈ ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ।

ਤੁਹਾਡੇ ਸਵਾਲਾਂ ਦੇ ਜਵਾਬ

ਜੇਕਰ ਮੈਂ ਕੋਈ ਮੁੱਦਾ ਉਠਾਉਂਣਾ ਚਾਹਾਂ ਤਾਂ ਕਿਸ ਨਾਲ ਸੰਪਰਕ ਕਰਾਂ?

ਪਹਿਲੇ ਚਰਣ ਦੇ ਤੌਰ ਤੇ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰਨਾ ਸਾਰਿਆਂ ਤੋਂ ਚੰਗਾ ਹੈ। ਤੁਸੀਂ ਫ਼ੋਨ, ਈ-ਮੇਲ ਕਰ ਸਕਦੇ ਹੋ, ਚਿੱਠੀ ਲਿੱਖ ਸਕਦੇ ਹੋ ਜਾਂ ਆਪ ਦਫ਼ਤਰ ਵਿੱਚ ਜਾ ਸਕਦੇ ਹੋ। ਸੰਪਰਕ ਵੇਰ੍ਹਵੇ, ਪਤੇ ਅਤੇ ਖੁੱਲ੍ਹੇ ਰਹਿਣ ਦਾ ਸਮੇਂ ਲਈ ਸੰਪਰਕ ਸ਼ੀਟ ਦੇਖੋ। ਅਸੀਂ ਸਮੱਸਿਆ ਤੇ ਗ਼ੌਰ ਕਰਾੰਗੇ ਜਾਂ ਸਥਿਤੀ ਨੂੰ ਸਪੱਸ਼ਟ ਕਰਾਂਗੇ। ਤੱਥਾਂ ਦਾ ਪਤਾ ਲੱਗ ਜਾਣ ਤੇ, ਸਮੱਸਿਆਂ ਨੂੰ ਆਮ ਤੌਰ ਤੇ ਛੇਤੀ ਨਾਲ ਸੁਲਝਾਇਆ ਜਾ ਸਕਦਾ ਹੈ। ਜੇਕਰ ਤੁਸੀਂ ਸਾਡੇ ਪਹਿਲੇ ਜਵਾਬ ਤੋਂ ਖ਼ੁੱਸ਼ ਨਹੀਂ ਹੋ ਤਾਂ ਸਾਡੇ ਕੋਲ ਸ਼ਿਕਾਇਤ ਵਿਧੀ ਹੈ ਜਿਸਦੇ ਅਨੁਸਾਰ ਤੁਹਾਨੂੰ ਚਲਣਾ ਚਾਹੀਦਾ ਹੈ। ਸਾਨੂੰ ਦੱਸੋ ਅਤੇ ਸ਼ਿਕਾਇਤੀ ਵਿਧੀ ਵੇਖੋ।

ਮੈਂ ਕਿਸ ਕਾਰਜ ਦੀ ਉਮੀਦ ਕਰ ਸਕਦਾ ਹਾਂ?

ਛਾਣ-ਬੀਣ ਤੋਂ ਬਾਅਦ, ਜੇਕਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਗ਼ਲਤ ਹਾਂ , ਤਾਂ ਅਸੀਂ ਲਿੱਖਤੀ ਰੂਪ ਵਿੱਚ ਇਸ ਲਈ ਮੁਆਫ਼ੀ ਮੰਗਾਂਗੇ ਅਤੇ ਇਸਨੂੰ ਠੀਕ ਕਰਨ ਲਈ ਜੋ ਕੁੱਝ ਵੀ ਅਸੀਂ ਕਰ ਸਕਦੇ ਹਾਂ ਉਹ ਸਭ ਕਰਾਂਗੇ। ਅਸੀਂ ਇਸ ਗੱਲ ਨੂੰ ਯਕੀਨਨ ਬਣਾਉਂਣ ਲਈ ਕਾਰਵਾਈ ਵੀ ਕਰਾਂਗੇ ਕਿ ਇਹੀ ਸਮੱਸਿਆ ਤੁਹਾਨੂੰ ਜਾਂ ਕਿਸੇ ਹੋਰ ਕਿਰਾਏਦਾਰ ਨੂੰ ਫਿਰ ਨਾ ਹੋਵੇ। ਜੇਕਰ ਤੁਹਾਡੀ ਸ਼ਿਕਾਇਤ ਸਾਡੀ ਕਿਸੇ ਨੀਤੀ ਦੇ ਬਾਰੇ ਸੀ, ਤਾਂ ਅਸੀਂ ਨੀਤੀ ਦੀ ਮੁਡ਼-ਜਾਂਚ ਕਰਨ ਦਾ ਫੈਸਲਾ ਕਰ ਸਕਦੇ ਹਾਂ ਇਹ ਵੇਖਣ ਲਈ ਕਿ ਕੀ ਤਬਦੀਲੀਆਂ ਦੀ ਲੋਡ਼ ਹੈ ।

ਮੈਂ ਹੋਰ ਕਿਸ ਕੋਲ ਜਾ ਸਕਦਾ ਹਾਂ?

ਤੁਸੀਂ ਕਿਸੇ ਵੀ ਸਮੇਂ ਆਪਣੇ ਸਥਾਨਕ ਕੌਂਸਿਲਰ ਨਾਲ ਸੰਪਰਕ ਕਰ ਸਕਦੇ ਹੋ ਜੋ ਤੁਹਾਡੇ ਵੱਲੋਂ ਉਸ ਮੁੱਦੇ ਲਈ ਪੁੱਛ-ਗਿੱਛ ਕਰੇਗਾ ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦੀਆਂ ਸਰਜਰੀਸ ਦੇ ਸਾਰੇ ਵੇਰ੍ਹਵੇ ਕੌਂਸਿਲ ਦੀ ਵੈੱਬਸਾਈਟ www.hackney.gov.uk ਤੋਂ ਮਿਲ ਸਕਦੇ ਹਨ। ਤੁਸੀਂ ਮੇਅਰ ਦੇ ਦਫ਼ਤਰ ਜਾਂ ਸਥਾਨਕ ਮੈਂਬਰ ਆੱਫ਼ ਪਾਰਲੀਮੈਂਟ ਨਾਲ ਵੀ ਸੰਪਰਕ ਕਰ ਸਕਦੇ ਹੋ।
ਜੇਕਰ ਤੁਸੀਂ ਹੈਕਨੀ ਹੋਮਸ ਦੇ ਵਿਰੁੱਧ ਕੋਈ ਗੰਭੀਰ ਸ਼ਿਕਾਇਤ ਕੀਤੀ ਹੈ ਅਤੇ ਸਾਡੀ ਰਸਮੀ ਸ਼ਿਕਾਇਤ ਪ੍ਰਕ੍ਰਿਆ ਪੂਰੀ ਕਰ ਲਈ ਹੈ, ਪਰ ਇਸਤੇਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਸਥਾਨਕ ਸਰਕਾਰ ਲੋਕਪਾਲ ਨਾਲ ਸੰਪਰਕ ਕਰ ਸਕਦੇ ਹੋ। ਲੋਕਪਾਲ ਇੱਕ ਅਜਾਦ ਸੰਸਥਾ ਹੈ ਜੋ ਮਸਲੇ ਦੀ ਹੋਰ ਛਾਣ-ਬੀਣ ਕਰ ਸਕਦੀ ਹੈ। ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ।

ਸਾਨੂੰ ਦੱਸੋ

ਸਾਨੂੰ ਪਤਾ ਹੈ ਕਿ ਕਦੇ ਕਦਾਈਂ ਤੁਸੀਂ ਤੁਹਾਨੂੰ ਮਿਲਣ ਵਾਲੀ ਸੇਵਾ ਤੋਂ ਨਾ-ਖ਼ੁੱਸ਼ ਹੋ ਸਕਦੇ ਹੋ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਅਤੇ ਉਸਨੂੰ ਠੀਕ ਕਰਨ ਵਿੱਚ ਸਾਡੀ ਮਦਦ ਕਰੋ।

ਆਪਣੇ ਨੇਬਰਹੁੱਡ ਦਫ਼ਤਰ ਵਿੱਚ ਜਾਣਾ ਜਾਂ ਫ਼ੋਨ ਕਰਨਾ ਸਭ ਤੋ ਚੰਗੀ ਗੱਲ ਹੈ। ਤੁਸੀਂ ਕਿਸੇ ਵੀ ਕਰਮਚਾਰੀ ਨਾਲ ਗੱਲ ਕਰਨ ਲਈ ਪੁੱਛ ਸਕਦੋ ਹੋ। ਆਮ ਤੌਰ ਤੇ, ਅਸੀਂ ਗ਼ਲਤੀਆਂ ਜਾਂ ਗ਼ਲਤਫਹਿਮੀਆਂ ਦਾ ਬਹੁਤ ਛੇਤੀ ਹੱਲ ਕਰ ਸਕਦੇ ਹਾਂ।

ਜੇਕਰ ਅਸੀਂ ਇਸ ਤਰੀਕੇ ਨਾਲ ਸਮੱਸਿਆ ਦਾ ਹੱਲ ਨਾ ਕਰ ਸਕੀਏ , ਤਾਂ ਸਾਡੇ ਕੋਲ ਸ਼ਿਕਾਇਤ ਵਿਧੀ ਹੈ ਜੋ ਇਹ ਨਿਸਚਿਤ ਕਰਦੀ ਹੈ ਕਿ ਤੁਹਾਡੀ ਸ਼ਿਕਾਇਤ ਕੁਸ਼ਲਤਾ ਅਤੇ ਨਿਆਂਪੂਰਣ ਤਰੀਕੇ ਨਾਲ ਸੰਭਾਲੀ ਜਾ ਸਕੇ। ਸਾਡੇ ਕੋਲ ‘ ਸ਼ਲਾਘਾ ਅਤੇ ਸ਼ਿਕਾਇਤਾਂ ’ ਨਾਂ ਦਾ ਇੱਕ ਕਿਤਾਬਚਾ ਹੈ ਜੋ ਤੁਸੀਂ ਆਪਣੇ ਨੇਬਰਹੁੱਡ ਦਫ਼ਤਰ ਜਾਂ ਸ਼ਿਕਾਇਤ ਦਲ ਕੋਲੋਂ ਪ੍ਰਾਪਤ ਕਰ ਸਕਦੇ ਹੋ। ਇਹ ਕਿਤਾਬਚਾ ਵਿਧੀ ਨੂੰ ਸਪੱਸ਼ਟ ਕਰਦ ਹੈ ਅਤੇ ਇਸ ਵਿੱਚ ਸ਼ਿਕਾਇਤ ਪ੍ਰਪਤਰ ਹੈ ਜਿਸਨੂੰ ਤੁਸੀਂ ਭਰ ਸਕਦੇ ਹੋ। ਤੁਸੀਂ ਇਸਨੂੰ ਆਪ ਦੇ ਸਕਦੇ ਹੋ ( ਤੁਹਾਨੂੰ ਇਸਦੀ ਰਸੀਦ ਦਿੱਤੀ ਜਾਵੇਗੀ ) ਜਾਂ ਮੁਫ਼ਤ ਡਾਕ ਰਾਹੀਂ ਘੱਲ ਸਕਦੇ ਹੋ, ਜਾਂ ਤੁਸੀਂ ਇਸਨੂੰ www.hackneyhomes.org.uk ਤੇ ਔਨਲਾਈਨ ਭਰ ਸਕਦੇ ਹੋ।

ਸ਼ਿਕਾਇਤ ਵਿਧੀ

ਪਹਿਲਾ ਪਡ਼ਾ। ਅਸੀਂ ਤਿੰਨ ਦਿਨਾਂ ਦੇ ਅੰਦਰ ਚਿੱਠੀ ਰਾਹੀਂ ਤੁਹਾਡੀ ਸ਼ਿਕਾਇਤ ਦੀ ਪਹੁੰਚ ਦੀ ਖ਼ਬਰ ਦੇਵਾਂਗੇ। ਅਸੀਂ ਤੁਹਾਨੂੰ ਦੱਸਾਂਗੇ ਕਿ ਕੌਣ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਕਰੇਗਾ। ਉਹ ਮਸਲੇ ਦੀ ਮੁਡ਼-ਜਾਂਚ ਕਰਨ ਅਤੇ 15 ਕਾਰੋਬਾਰੀ ਦਿਨਾਂ ਦੇ ਅੰਦਰ ਲਿੱਖਤੀ ਜਵਾਬ ਘੱਲਣਗੇ।

ਦੂਜਾ ਪਡ਼ਾ । ਜੇਕਰ ਤੁਸੀਂ ਪਹਿਲਾ ਪਡ਼ਾ ਦੇ ਨਤੀਜੇ ਤੋਂ ਖ਼ੁੱਸ਼ ਨਹੀਂ ਹੋ , ਤਾਂ ਤੁਸੀਂ ਸ਼ਿਕਾਇਤ ਦਲ ਨੂੰ ਦੁਬਾਰਾ ਮਸਲੇ ਦੀ ਛਾਣ-ਬੀਣ ਕਰਨ ਲਈ ਕਹਿ ਸਕਦੇ ਹੋ। ਉਹ ਮਸਲੇ ਦੀ ਮੁਡ਼-ਜਾਂਚ ਕਰਨ ਅਤੇ 15 ਕਾਰੋਬਾਰੀ ਦਿਨਾਂ ਦੇ ਅੰਦਰ ਲਿੱਖਤੀ ਜਵਾਬ ਘੱਲਣਗੇ।

ਤੀਜਾ ਪਡ਼ਾ। ਜੇਕਰ ਤੁਸੀਂ ਅਜੇ ਵੀ ਖ਼ੁੱਸ਼ ਨਹੀਂ ਹੋ ਤਾਂ ਹੈਕਨੀ ਕੌਂਸਿਲ ਦੀ ਮਿਆਰ ਅਤੇ ਸ਼ਿਕਾਇਤ ਦਲ ਨੂੰ ਆਪਣੀ ਸ਼ਿਕਾਇਤ ਤੇ ਵਿਚਾਰ ਕਰਨ ਲਈ ਕਹਿ ਸਕਦੇ ਹੋ। ਦੇ ਹੋ।

ਉਹ ਪਹਿਲੇ ਪਡ਼ਾ ਦੇ ਜਵਾਬ ਅਤੇ ਦੂਜੇ ਪਡ਼ਾ ਦੀ ਛਾਣ-ਬੀਣ ਦੀ ਮੁਡ਼-ਜਾਂਚ ਕਰਨ ਤੋਂ ਬਾਅਦ ਫਿਰ ਡੁੰਘਾਈ ਨਾਲ ਅਜਾਦ ਮੁਡ਼-ਜਾਂਚ ਕਰਨਗੇ। ਉਹ ਮਸਲੇ ਦਾ ਮੁਡ਼-ਜਾਂਚ ਕਰਨਗੇ ਅਤੇ 20 ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਨੂੰ ਲਿੱਖਤੀ ਜਵਾਬ ਘੱਲਣਗੇ।