ਸਲਾਹ-ਮਸ਼ਵਰਾ

ਤੁਹਾਡੇ ਸਵਾਲਾਂ ਦੇ ਜਵਾਬ

ਕੀ ਤਬਦਲੀਆਂ ਅਤੇ ਯੋਜਨਾਵਾਂ ਬਾਰੇ ਮੇਰਾ ਵਿਅਕਤੀਗਤ ਮਸ਼ਵਰਾ ਲਿਆ ਜਾਵੇਗਾ?

ਤੁਹਾਨੂੰ ਉਨ੍ਹਾਂ ਯੋਜਨਾਵਾਂ ਦੀ ਸੂਚਨਾ ਦਿੱਤੀ ਜਾਵੇਗੀ ਜੋ ਸਿਧੇ ਹੀ ਤੁਹਾਨੂੰ ਅਤੇ ਤੁਹਾਡੇ ਘਰ ਨੂੰ ਪ੍ਰਭਾਵਿਤ ਕਰਦੀਆਂ ਹਨ। ਤੁਸੀਂ ਆਪਣੇ ਨੇਬਰਹੁੱਡ ਦਫ਼ਤਰ ਵਿੱਚ ਆਪਣੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਸਿੱਧੀਆਂ ਦੇ ਸਕਦੇ ਹੋ। ਸਾਰੇ ਨਿਵਾਸੀਆਂ ਜਾਂ ਨਿਵਾਸੀਆਂ ਦੇ ਕਿਸੇ ਸਮੂਹ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮੁੱਦਿਆਂ ਵਿੱਚ ਹੋਰਨਾਂ ਸਮੇਤ, ਤੁਹਾਡੀ ਵੀ ਸਲਾਹ ਲਈ ਜਾਵੇਗੀ। ਤੁਹਾਡਾ ਮਸ਼ਵਰਾ ਕਿਵੇਂ ਲਿਆ ਜਾਵੇਗੀ ਵੇਖੋ।

ਮੈਂ ਆਪਣੇ ਸੁਝਾਅ ਕਿਵੇਂ ਦੇ ਸਕਦਾ ਹਾਂ?

ਅਸੀਂ ਆਪਣੇ ਸੰਚਾਲਣ, ਸੇਵਾਵਾਂ, ਸੰਗਠਨ ਜਾਂ ਕੰਮ ਕਰਨ ਦੇ ਤਰੀਕੇ ਬਾਰੇ ਕਿਸੇ ਵੀ ਰਚਨਾਤਮਕ ਅਲੋਚਨਾ ਜਾਂ ਸੁਝਾਅ ਦਾ ਸਵਾਗਤ ਕਰਦੇ ਹਾਂ। ਜੇਕਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੇ ਨੇਬਰਹੁੱਡ ਹਾਉਜ਼ਿੰਗ ਮੈਨੇਜਰ ਨੂੰ ਲਿੱਖੋ ਜਾਂ ਸੰਪਰਕ ਕਰੋ।
ਅਸੀਂ ਗੰਭੀਰਤਾ ਨਾਲ ਤੁਹਾਡੇ ਸੁਝਾਅ ਤੇ ਗ਼ੌਰ ਕਰਾਂਗੇ। ਤੁਸੀਂ ਆਪਣੇ ਕਿਰਾਏਦਾਰ ਪ੍ਰਤੀਨਿਧੀ ਨਾਲ ਵੀ ਆਪਣੀਆਂ ਚਿੰਤਾਵਾਂ ਜਾ ਸੁਝਾਵਾਂ ਦਾ ਵਿਚਾਰ-ਵਟਾਂਦਾਰ ਕਰ ਸਕਦੇ ਹੋ।

ਹਾਉਜ਼ਿੰਗ ਬਾਰੇ ਖ਼ਬਰ

ਅਸੀਂ ਹੈਕਨੀ ਹੋਮਸ ਨਿਉਜ਼ ਸੂਚਨਾ-ਪੱਤਰ ਤਿਆਰ ਕਰਦੇ ਹਾਂ ਜੋ ਅਸੀਂ ਨਿਯਤ ਰੂਪ ਵਿੱਚ ਸਾਰੇ ਕਿਰਾਏਦਾਰਾਂ ਨੂੰ ਘੱਲਦੇ ਹਾਂ। ਹੈਕਨੀ ਹੋਮਸ ਨਿਉਜ਼ ਰਾਹੀਂ ਸਾਡੀ ਕੋਸ਼ਸ਼ ਰਹੇਗੀ ਕਿ ਅਸੀ ਤੁਹਾਨੂੰ ਇਹ ਜਾਣਕਾਰੀ ਦਿੰਦੇ ਰਹੀਏ ਕਿ ਹਰਇੱਕ ਇਲਾਕੇ ਵਿੱਚ ਸਾਡੀ ਕਾਰਗ਼ੁਜਾਰੀ ਕਿਸ ਤਰ੍ਹਾਂ ਚਲ ਰਹੀ ਹੈ, ਅਤੇ ਆਪਣੀ ਸੇਵਾ ਵਿੱਚ ਵਿਕਾਸ ਅਤੇ ਮੁੱਦਿਆਂ ਨੂੰ ਪ੍ਰਧਾਨਤਾ ਦਿੰਦੇ ਰਹੀਏ। ਅਸੀਂ ਸੂਚਨਾ-ਪੱਤਰ ਲਈ ਕਿਰਾਏਦਾਰਾਂ ਜਾਂ ਦੂਜੇ ਨਿਵਾਸੀਆਂ ਕੋਲੋਂ ਯੋਗਦਾਨ ਦਾ ਸਵਾਗਤ ਕਰਦੇ ਹਾਂ।

ਤੁਹਾਡੇ ਨਾਲ ਮਸ਼ਵਰਾ ਕਰਨਾ ਸਾਡਾ ਫਰਜ਼ ਅਤੇ ਤੁਹਾਡਾ ਹੱਕ

ਅਸੀਂ ਕੌਂਸਿਲ ਜਾਂ ਹੈਕਨੀ ਹੋਮਸ ਦੀਆਂ ਅਜਿਹੀਆਂ ਯੋਜਨਾਵਾਂ ਦੀ ਤੁਹਾਨੂੰ ਸੂਚਨਾ ਦੇਵਾਂਗੇ ਜੋ ਤੁਹਾਨੂੰ ਜਾਂ ਤੁਹਾਡੇ ਘਰ ਨੂੰ ਪ੍ਰਭਾਵਿਤ ਕਰਦੀਆਂ ਹਨ, ਇਨ੍ਹਾਂ ਵਿੱਚ ਇਹ ਸ਼ਾਮਲ ਹਨ:

ਜੇਕਰ ਤੁਹਾਡੇ ਆਂਢ-ਗੁਆਂਢ ਵਿੱਚ ਦੂਜੇ ਨਿਵਾਸੀ ਵੀ ਪ੍ਰਭਾਵਿਤ ਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨਾਲ ਵੀ ਸਲਾਹ-ਮਸ਼ਵਰਾ ਕਰਾਂਗੇ।

ਅਸੀਂ ਦਸਤੀ ਇਸ਼ਤਿਹਾਰਾਂ ਅਤੇ ਨਿਯਤ ਸੂਚਨਾ ਪੱਤਰ ਰਾਹੀਂ ਤੁਹਾਨੂੰ ਵਿਕਾਸ ਬਾਰੇ ਜਾਣਕਾਰੀ ਵੀ ਦਿੰਦੇ ਰਹਾਂਗੇ।

ਤੁਹਾਡਾ ਮਸ਼ਵਰਾ ਕਿਵੇਂ ਲਿਆ ਜਾਵੇਗੀ

ਸਲਾਹ-ਮਸ਼ਵਰੇ ਦੀਆਂ ਵਿਵੱਸਥਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ:

ਜਿਸ ਵੀ ਸਲਾਹ-ਮਸ਼ਵਰੇ ਦੀ ਅਸੀਂ ਵਰਤੋ ਕਰਦੇ ਹਾਂ, ਅਸੀਂ ਇਸ ਗੱਲ ਨੂੰ ਯਕੀਨਨ ਬਣਾਵਾਂਗੇ ਕਿ ਵਿਆਖਿਆਤਮਕ ਜਾਣਕਾਰੀ ਸੌਖੇ ਨਾਲ ਸਮਝੀ ਜਾ ਸਕੇ। ਜੇਕਰ ਤੁਹਾਨੂੰ ਜਾਣਕਾਰੀ ਵੱਡੇ ਅੱਖਰਾਂ ਵਿੱਚ ਜਾਂ ਸੀਡੀ ਜਾਂ ਟੇਪ ਤੇ ਅਨੁਵਾਦ ਕੀਤੇ ਜਾਣ ਦੀ ਲੋਡ਼ ਹੈ ਤਾਂ ਅਸੀਂ ਇਹ ਕਰਾਂਗੇ।

ਅਸੀਂ ਤੁਹਾਨੂੰ ਆਪਣੀਆਂ ਟਿੱਪਣੀਆਂ ਦੇਣ ਲਈ ਕਹਾਂਗੇ ਅਤੇ ਅਖੀਰੀ ਫੈਸਲਾ ਲੈਣ ਤੋਂ ਪਹਿਲਾਂ ਤੁਹਾਡੇ ਕਹੇ ਤੇ ਗ਼ੌਰ ਕਰਾਂਗੇ।

ਤਰਿਪਤੀ ਦਾ ਸਰਵੇ

ਅਸੀਂ ਸਮੇਂ-ਸਮੇਂ ਤੇ ਸਰਵੇ ਕਰਦੇ ਰਹਿੰਦੇ ਹਾਂ। ਇਹ ਫੋਨ ਤੇ ਗਲਬਾਤ ਜਾਂ ਡਾਕ ਰਾਹੀਂ ਘੱਲੀ ਪ੍ਰਸ਼ਨਾਵਲੀਆਂ ਰਾਹੀਂ ਕੀਤੇ ਜਾ ਸਕਦੇ ਹਨ।

ਕਦੇ ਕਦਾਂਈ ਇਹ ਨਿਯੁਕਤ ਕੀਤੇ ਖੋਜੀਆਂ ਦੁਆਰਾ ਆਹਮੋ-ਸਾਹਮਣੇ ਗੱਲਬਾਤ ਰਾਹੀਂ ਵੀ ਕੀਤੇ ਜਾਣਗੇ।