ਪਰਿਵਾਰ (ਰਿਸ਼ਤਾ) ਦਾ ਟੁੱਟਣਾ

ਆਪਣੇ ਹੱਕਾਂ ਦੇ ਰਾਖੀ ਕਰਨ ਲਈ ਕਾਹਲੀ ਨਾਲ ਕਾਰਜ ਕਰੋ। ਕੇਵਲ ਅਦਾਲਤ ਕੋਲ ਹੀ ਤੁਹਾਡੇ ਕੋਲੋਂ ਘਰ ਖਾਲੀ ਕਰਵਾਉਂਣ ਦਾ ਅਧਿਕਾਰ ਹੈ। ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਮਸਲੇ ਬਾਰੇ ਗੱਲਬਾਤ ਕਰਨ ਲਈ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ।

ਤੁਹਾਡੇ ਸਵਾਲਾਂ ਦੇ ਜਵਾਬ

ਕੀ ਮੇਰਾ ਸਾਥੀ ਮੈਨੂੰ ਘਰ ਤੋਂ ਨਿੱਕਲ ਜਾਣ ਲਈ ਕਹਿ ਸਕਦਾ ਹੈ?

ਜੇਕਰ ਤੁਸੀਂ ਕਿਰਾਏਦਾਰ ਦੇ ਤੌਰ ਤੇ ਨਾਮਜ਼ਦ ਹੋ ਤਾਂ ਤੁਹਾਡੇ ਕੋਲ ਰਹਿੰਣ ਦਾ ਹੱਕ ਹੈ। ਜੇਕਰ ਤੁਸੀਂ ਵਿਆਹੇ ਹੋ, ਤਾਂ ਤੁਹਾਡੇ ਦੋਵਾਂ ਕੋਲ ਰਹਿੰਣ ਦਾ ਹੱਕ ਹੈ। ਜੇਕਰ ਤੁਸੀਂ ਸਹਿਮਤ ਨਹੀਂ ਹੋ ਸਕਦੇ ਕਿ ਕੌਣ ਘੱਰ ਛੱਡੇਗਾ ਤਾਂ ਕੇਵਲ ਅਦਾਲਤ ਹੀ ਇਸਦਾ ਫੈਸਲਾ ਕਰ ਸਕਦੀ ਹੈ। ਜੇਕਰ ਤੁਸੀਂ ਅਣ-ਵਿਆਹੇ ਹੋ ਅਤੇ ਕਿਰਾਏਦਾਰ ਵੀ ਨਹੀਂ ਹੋ, ਤਾਂ ਤੁਹਾਡੇ ਲਈ ਕਿਹਡ਼ੀਆਂ ਚੋਣਾਂ ਹਨ ਇਸਦੀ ਚਰਚਾ ਕਰਨ ਲਈ ਸਾਡੇ ਨਾਲ ਸੰਪਰਕ ਕਰੋ । ਸਲਾਹ ਲੈਣ ਤੋਂ ਪਹਿਲਾਂ ਘਰ ਵਿੱਚ ਆਪਣੇ ਰਹਿਣ ਦੇ ਹੱਕ ਦਾ ਤਿਆਗ ਨਾ ਕਰੋ। ਤੁਹਾਡੇ ਹੱਕ ਵੇਖੋ।

ਮੇਰੀ ਕਿਰਾਏਦਾਰੀ ਨੂੰ ਕੌਣ ਖ਼ਤਮ ਕਰ ਸਕਦਾ ਹੈ?

ਕਿਰਾਏਦਾਰੀ ਇਕਰਾਰਨਾਮੇ ਵਿੱਚ ਨਾਮਜ਼ਦ ਕੋਈ ਵੀ ਕਿਰਾਏਦਾਰ ਕਿਰਾਏਦਾਰੀ ਨੂੰ ਖ਼ਤਮ ਕਰ ਸਕਦਾ ਹੈ ਸ਼ਰਤ ਇਹ ਕਿ ਉਹ ਸਾਨੂੰ 4 ਮਹੀਨੇ ਦਾ ਨੋਟਿਸ ਦੇਵੇ। ਜੇਕਰ ਇਕ ਸੰਯੁਕਤ ਕਿਰਾਏਦਾਰ ਕਿਰਾਏਦਾਰੀ ਵਿੱਚ ਆਪਣਾ ਹਿੱਸਾ ਖ਼ਤਮ ਕਰਨਾ ਚਾਹੁੰਦਾ / ਚਾਹੁੰਦੀ ਹੈ ਤਾਂ ਉਸ ਲਈ ਸਾਨੂੰ ਅਤੇ ਦੂਜੇ ਸੰਯੁਕਤ ਕਿਰਾਏਦਾਰ ਨੂੰ ਨੋਟਿਸ ਦੇਣੀ ਜ਼ਰੂਰੀ ਹੈ। ਰਹਿੰਦੇ ਸੰਯੁਕਤ ਕਿਰਾਏਦਾਰ ਨੂੰ ਆਪਣੇ-ਆਪ ਘਰ ਵਿੱਚ ਰਹਿੰਣ ਦਾ ਹੱਕ ਨਹੀਂ ਮਿਲ ਜਾਂਦਾ।
ਜੇਕਰ ਤੁਸੀ ਕਿਰਾਏਦਾਰੀ ਇਕਰਾਰਨਾਮੇ ਵਿੱਚ ਨਾਮਜ਼ਦ ਨਹੀਂ ਹੋ ਅਤੇ ਤੁਹਾਡਾ ਸਾਥੀ ਕਿਰਾਏਦਾਰੀ ਖ਼ਤਮ ਕਰਨੀ ਚਾਹੁੰਦਾ ਹੈ, ਤਾਂ ਜਿੰਨੀ ਜਲਦੀ ਹੋ ਸਕੇ ਸਾਡੇ ਨਾਲ ਸੰਪਰਕ ਕਰੋ, ਇਹ ਪਤਾ ਕਰਨ ਲਈ ਕਿ ਤੁਸੀਂ ਆਪਣੇ ਘਰ ਵਿੱਚ ਰਹਿ ਸਕਦੇ ਹੋ ਜਾਂ ਨਹੀਂ। ਤੁਹਾਡੇ ਹੱਕ ਵੇਖੋ।

ਜੇ ਮੇਰਾ ਸਾਥੀ ਜਾਂ ਸੰਯੁਕਤ ਕਿਰਾਏਦਾਰ ਨੇ ਘਰ ਛੱਡ ਦਿੱਤਾ ਹੋਵੇ ਤਾਂ ਕੀ ਹੋਵੇਗਾ?

ਜੇਕਰ ਸੰਯੁਕਤ ਕਿਰਾਏਦਾਰ , ਜਾਂ ਤੁਹਾਡਾ ਸਾਥੀ ਜੋ ਕਿਰਾਏਦਾਰ ਹੈ , ਨੇ ਸਾਨੂੰ ਦੱਸਣ ਤੋਂ ਪਹਿਲਾਂ ਹੀ ਘਰ ਛੱਡ ਦਿੱਤਾ ਹੈ, ਤਾਂ ਇਹ ਪਤਾ ਕਰਨ ਲਈ ਸਾਡੇ ਨਾਲ ਸੰਪਰਕ ਕਰੋ ਕਿ ਤੁਸੀਂ ਘਰ ਵਿੱਚ ਰਹਿ ਸਕਦੇ ਹੋ ਜਾਂ ਨਹੀਂ। ਕਿਰਾਏਦਾਰੀ ਵਿੱਚੋਂ ਘਰ ਛੱਡਣ ਵਾਲੇ ਕਿਰਾਏਦਾਰ ਦਾ ਨਾਂ ਹਟਾਉਂਣ ਤੋਂ ਪਹਿਲਾਂ ਸਾਡੇ ਲਈ ਉਸਨੂੰ ਨੋਟਿਸ ਦੇਣਾ ਜ਼ਰੂਰੀ ਹੈ।

ਤੁਹਾਡੇ ਹੱਕ

ਮਦਦ ਕਿਵੇਂ ਲਈ ਜਾਵੇ

ਦੁਰਵਿਵਹਾਰ ਅਤੇ ਹਿੰਸਾ। ਜੇਕਰ ਤੁਹਾਡੇ ਘਰ ਵਿੱਚ ਕਿਸੇ ਨੇ ਜਾਂ ਸਾਬਕਾ-ਸਾਥੀ ਨੇ ਤੁਹਾਨੂੰ ਦੁਰਵਿਵਹਾਰ (ਸਰੀਰਕ, ਲਿੰਗੀ ਜਾਂ ਜ਼ੁਬਾਨੀ) ਨਾਲ ਧਮਕਾਇਆ ਹੈ, ਜਾਂ ਕੀਤਾ ਹੈ, ਤਾਂ ਤੁਸੀਂ ਮਦਦ ਅਤੇ ਸਲਾਹ ਲੈਣੀ ਚਾਹੋਗੇ। ਕੌਂਸਿਲ ਕੋਲ ਸਿੱਖਲਾਈ-ਪ੍ਰਾਪਤ ਦਲ ਹੈ ਜੋ ਤੁਹਾਡੀ ਮਦਦ ਕਰ ਸਕਦੀ ਹੈ। ਕੋਈ ਸੰਕਟ ਹੋਣ ਦੀ ਹਾਲਤ ਵਿੱਚ ਪੁਲਸ ਨਾਲ ਸੰਪਰਕ ਕਰੋ।