ਗਰਾਜ ਅਤੇ ਪਾਰਕਿੰਗ
ਤੁਹਾਡੇ ਸਵਾਲਾਂ ਦੇ ਜਵਾਬ
ਮੈਂ ਆਪਣੀ ਗੱਡੀ ਕਿੱਥੇ ਪਾਰਕ ਕਰ ਸਕਦਾ ਹੈਂ?
ਤੁਹਾਨੂੰ ਚਿੰਨ੍ਹਿਤ ਖੇਤਰਾਂ ਵਿੱਚ ਜਾਂ ਸਡ਼ਕ ਦੇ ਕਿਨਾਰੇ ਹੀ ਪਾਰਕ ਕਰਨੀ ਚਾਹੀਦੀ ਹੈ। ਜ਼ਿਆਦਾਤਰ ਖੇਤਰਾਂ ਵਿੱਚ ਪਾਰਕਿੰਗ ਨਿਯੰਤ੍ਰਣ ਸਕੀਮਾਂ ਹਨ। ਸਾਰੇ ਕਿਰਾਏਦਾਰਾਂ, ਨਿਵਾਸੀਆਂ ਅਤੇ ਮੁਲਾਕਾਤੀਆਂ ਲਈ ਇਨ੍ਹਾਂ ਸਕੀਮਾਂ ਦੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਪਾਰਕਿੰਗ ਅਤੇ ਪਾਰਕਿੰਗ ਨਿਯੰਤ੍ਰਣ ਸਕੀਮਾਂ ਵੇਖੋ।
ਮੈਂ ਗਰਾਜ ਅਤੇ ਪਾਰਕਿੰਗ ਥਾਂ ਕਿਰਾਏ ਤੇ ਕਿਵੇਂ ਲੈ ਸਕਦਾ ਹਾਂ?
ਸਾਡੇ ਕੋਲ ਕਿਰਾਏ ਦੇ ਦੇਣ ਲਈ ਬਹੁਤ ਸਾਰੀਆਂ ਗਰਾਜਾਂ ਹਨ ਅਤੇ ਕੁੱਝ ਖੇਤਰਾਂ ਵਿੱਚ ਸਾਡੇ ਕੋਲ ਦਰਵਾਜਿਆਂ ਵਾਲੀਆਂ ਨਿਯੁਕਤ ਪਾਰਕਿੰਗ ਥਾਵਾਂ ਹਨ। ਜੇਕਰ ਤੁਸੀਂ ਕੋਈ ਗਰਾਜ ਜਾਂ ਪਾਰਕਿੰਗ ਥਾਂ ਕਿਰਾਏ ਤੇ ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰਨ ਦੀ ਲੋਡ਼ ਹੈ। ਗਰਾਜ ਜਾਂ ਪਾਰਕਿੰਗ ਥਾਂ ਕਿਰਾਏਤੇ ਲੈਣੀ ਵੇਖੋ।
ਕੀ ਮੈਂ ਆਪਣੀ ਗਰਾਜ ਜਾਂ ਪਾਰਕਿੰਗ ਥਾਂ ਤੇ ਕੋਈ ਚੀਜ਼ ਰੱਖ ਸਕਦਾ ਹਾਂ?
ਗਰਾਜ ਕੇਵਲ ਕਾਰ, ਵੈਨ ਜਾਂ ਮੋਟਰਬਾਈਕ ਰੱਖਣ ਵਾਸਤੇ ਹੈ। ਤੁਹਾਨੂੰ ਇਸ ਵਿੱਚ ਕੋਈ ਵੀ ਖ਼ਤਰਨਾਕ ਚੀਜ਼ਾਂ, ਜਿਵੇਂ ਪੈਟ੍ਰੋਲ, ਗੈਸ ਸਿਲੰਡਰ ਜਾਂ ਹੋਰ ਜਲਣਸ਼ੀਲ ਪਦਾਰਥ ਨਹੀਂ ਰੱਖਣੇ ਚਾਹੀਦੇ। ਤੁਹਾਨੂੰ ਆਪਣੀ ਗਰਾਜ ਆਮ ਵਸਤਾਂ ਦੇ ਭੰਡਾਰ ਵਾਸਤੇ ਨਹੀਂ ਵਰਤਣੀ ਚਾਹੀਦੀ ਅਤੇ ਵਪਾਰ ਦੇ ਉਦੇਸ ਲਈ ਵੀ ਨਹੀ।
ਮੈਂ ਕੀ ਕਰਾਂ ਜੇਕਰ ਮੇਰੀ ਗੱਡੀ ਦਾ ਚੱਕਾ ਲਾਇਆ ਜਾਂਦਾ ਹੈ ਜਾਂ ਗੱਡੀ ਲਿਜਾਈ ਜਾਂਦੀ ਹੈ?
ਇਸ ਤਰ੍ਹਾਂ ਕੇਵਲ ਤਾਂ ਹੀ ਹੋਵੇਗਾ ਜੇਕਰ ਸਥਾਨਕ ਪਾਰਕਿੰਗ ਨਿਯੰਤ੍ਰਣ ਸਕੀਮ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂ ਤੁਸੀਂ ਆਪਣੇ ਵਾਹਨ ਦਾ ਕਰ ਨਹੀਂ ਦਿੱਤਾ ਜਾਂ ਲਾਵਾਰਸ ਗੱਡੀਆਂ ਛੱਡ ਕੇ ਚਲੇ ਗਏ। ਜੇਕਰ ਤੁਹਾਡੀ ਗੱਡੀ ਦਾ ਚੱਕਾ ਲਾਇਆ ਗਿਆ ਹੈ ਤਾਂ ਤੁਸੀਂ ਭੁਗਤਾਨ ਕਰਕੇ ਛੇਤੀ ਛੁਡਵਾ ਸਕਦੇ ਹੌ - ਵੇਰ੍ਹਵੇ ਉਸ ਟਿਕਟ ਤੇ ਦਿੱਤੇ ਗਏ ਹਨ ਜੋ ਤੁਹਾਡੀ ਗੱਡੀ ਤੇ ਛੱਡੀ ਗਈ ਹੈ। ਜੇਕਰ ਤੁਹਾਡੀ ਗੱਡੀ ਲਿਜਾਈ ਗਈ ਹੈ, ਤਾਂ ਨੇਡ਼ੇ ਹੀ ਇੱਕ ਨੋਟਿਸ ਹੋਵੇਗਾ ਜੋ ਤੁਹਾਨੂੰ ਦੱਸੇਗਾ ਕਿ ਗੱਡੀ ਵਾਪਸ ਲੈਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਗਰਾਜ ਜਾਂ ਪਾਰਕਿੰਗ ਥਾਂ ਕਿਰਾਏ ਤੇ ਲੈਣੀ
ਹੇਕਨੀ ਇਲਾਕੇ ਵਿੱਚ ਸਾਡੇ ਕੋਲ ਬਹੁਤ ਸਾਰੇ ਗਰਾਜ ਹਨ। ਜੇਕਰ ਤੁਸੀਂ ਇੱਕ ਕਿਰਾਏ ਤੇ ਲੈਣਾ ਚਾਹੁੰਦੇ ਹੋ ਤਾਂ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ।
ਭਾਵੇਂ ਪਹਿਲੀ ਪ੍ਰਥਮਤਾ ਭੂਮੀ ਸੰਪੱਤੀ ਤੇ ਰਹਿੰਣ ਵਾਲੇ ਕਿਰਾਏਦਾਰਾਂ ਨੂੰ ਦਿੱਤੀ ਜਾਂਦੀ ਹੈ, ਜਿਹਡ਼ੇ ਲੋਕ ਕਿਰਾਏਦਾਰ ਨਹੀਂ ਹਨ ਉਹ ਵੀ ਗਰਾਜ ਜਾਂ ਪਾਰਕਿੰਗ ਥਾਵਾਂ ਕਿਰਾਏ ਤੇ ਲੇ ਸਕਦੇ ਹਨ।
ਗਰਾਜ ਜਾਂ ਪਾਰਕਿੰਗ ਥਾਂ ਲਈ ਤੁਹਾਡਾ ਵੱਖਰਾ ਕਿਰਾਇਆ ਖਾਤਾ ਹੈ, ਪਰ ਤੁਸੀਂ ਇਸਦਾ ਭੁਗਤਾਨ ਉਸੇ ਤਰ੍ਹਾਂ ਕਰ ਸਕਦੇ ਹੋ ਜਿਵੇਂ ਤੁਸੀਂ ਆਪਣੇ ਕਿਰਾਏ ਦਾ ਭੁਗਤਾਨ ਕਰਦੇ ਹੋ। ਕਿਰਾਏ ਦਾ ਭੁਗਤਾਨ ਵੇਖੋ।
ਜੇਕਰ ਤੁਹਾਡੇ ਕਿਰਾਏ ਦੇ ਬਕਾਏ ਹਨ, ਤਾਂ ਤੁਸੀਂ ਗਰਾਜ ਜਾਂ ਪਾਰਕਿੰਗ ਥਾਂ ਕਿਰਾਏ ਤੇ ਨਹੀਂ ਲੈ ਸਕਦੇ, ਅਤੇ ਤੁਹਾਨੂੰ ਪਾਰਕਿੰਗ ਅਨੁਮਤੀ-ਪੱਤਰ ਜਾਂ ਸੰਪੱਤੀ ਰੋਕ ਦਰਵਾਜਿਆਂ ਲਈ ਕੁੰਜੀਆਂ ਨਹੀਂ ਮਿਲ ਸਕਦੀਆਂ।
ਪਾਰਕਿੰਗ ਨਿਯੰਤ੍ਰਣ ਸਕੀਮਾਂ
ਹੈਕਨੀ ਕਈ ਸਕੀਮਾਂ ਦਾ ਪ੍ਰਚਾਲਣ ਕਰਦੀ ਹੈ। ਤੁਹਾਨੂੰ ਕਿਸੇ ਵੀ ‘ ਨੋ ਪਾਰਕਿੰਗ ’ ਖੇਤਰ ਵਿੱਚ ਪਾਰਕ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਇਲਾਕੇ ਦੀ ਸਕੀਮ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਹ ਤੁਹਾਡੇ ਪਰਿਵਾਰ ਦੇ ਸੱਦਸ ਅਤੇ ਮੁਲਾਕਾਤੀਆਂ ਤੇ ਵੀ ਲਾਗੂ ਹੁੰਦਾ ਹੈ।
ਤੁਹਾਨੂੰ ਹਰ ਵੇਲੇ ਆਪਣਾ ਅਨੁਮਤੀ-ਪੱਤਰ ਪ੍ਰਦਰਸ਼ਿਤ ਕਰਨਾ ਪਵੇਗਾ, ਅਤੇ ਉਸ ਗੱਡੀ ਦਾ ਪੰਜੀਕ੍ਰਿਤ ਨੰਬਰ ਸਾਨੂੰ ਦੇਣ ਦੀ ਲੋਡ਼ ਪੈ ਸਕਦੀ ਹੈ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਸੰਪੱਤੀ ਦੇ ਪਾਰਕ ਕਰਦੇ ਹੋ।
ਪਾਰਕਿੰਗ
- ਤੁਹਾਨੂੰ ਕੇਵਲ ਨਿਯੁਕਤ ਪਾਰਕਿੰਗ ਥਾਵਾਂ ਵਿੱਚ ਹੀ ਪਾਰਕ ਕਰਨਾ ਚਾਹੀਦਾ ਹੈ। ਕੋਈ ਵੀ ਥਾਂ ਕਿਸੇ ਖਾਸ ਪਰਿਵਾਰ ਵਾਸਤੇ ਰਾਖਵੀਂ ਨਹੀਂ ਕੀਤੀ ਜਾ ਸਕਦੀ ਜੇਕਰ ਇਹ ਉਹ ਪਾਰਕਿੰਗ ਬੇਅ ਨਹੀਂ ਹੈ ਜਿਹਡ਼ਾ ਤੁਸੀਂ ਕਿਰਾਏ ਤੇ ਲੈ ਰਹੇ ਹੋ।
- ਸਿਹਤ ਅਤੇ ਸੁਰੱਖਿਆ ਅਤੇ ਜ਼ਰੂਰੀ ਸੇਵਾਵਾਂ ਦੇ ਹਿੱਤ ਵਿੱਚ, ਕਿਸੇ ਵੀ ਅਜਿਹੀ ਥਾਂ ਤੇ ਪਾਰਕ ਨਾ ਕਰੋ ਜਿੱਥੇ ਇਹ ਖ਼ਤਰਾ ਜਾਂ ਰੁਕਾਵਟ ਬਣ ਸਕਦੀ ਹੈ।
- ਜੇਕਰ ਤੁਹਾਡੀ ਗੱਡੀ ਦਾ ਕਰ ਨਹੀਂ ਦਿੱਤਾ ਗਿਆ ਜਾਂ ਇਹ ਸਡ਼ਕ ਦੇ ਕਿਨਾਰੇ ਪੱਟਡ਼ੀ, ਪਗਡੰਡੀ, ਕਿਨਾਰੇ, ਹੈਚਡ ਖੇਤਰ ਜਾਂ ਸੰਪੱਤੀ ਦੇ ਕਿਸੇ ਹੋਰ ਹਿੱਸੇ ਤੇ ਗ਼ੈਰ-ਕਨੂੰਨੀ ਤਰੀਕੇ ਨਾਲ ਪਾਰਕ ਕੀਤੀ ਗਈ ਹੈ, ਜਾਂ ਇਹ ਖ਼ਤਰਾ ਜਾਂ ਰੁਕਾਵਟ ਬਣ ਰਹੀ ਹੈ ਤਾਂ ਇਸਨੂੰ ਹਟਾਇਆ ਜਾ ਸਕਦਾ ਹੈ।
- ਜੇਕਰ ਤੁਸੀਂ ਲਗਾਤਾਰ ਕਿਸੇ ਸਡ਼ਕ ਜਾਂ ਕੌਂਸਿਲ ਦੀ ਜ਼ਮੀਨ ਤੇ ਜੋ ਥਾਂ ਪਾਰਕਿੰਗ ਵਾਸਤੇ ਨਿਯੁਕਤ ਨਹੀਂ ਕੀਤੀ ਗਈ ਹੈ ਤੇ ਆਪਣਾ ਕੋਈ ਵਾਹਨ, ਕੈਰਾਵੈਨ, ਜਾਂ ਟ੍ਰੇਲਰ ਪਾਰਕ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਾਡੇ ਕੋਲੋਂ ਅਨੁਮਤੀ ਲੈਣੀ ਜ਼ਰੂਰੀ ਹੈ।
- ਕਿਸੇ ਵਾਹਨ ਲਈ ਵੱਡੀ ਮੁਰੰਮਤ ਦਾ ਵੱਡਾ ਕੰਮ ਕਰਨ ਵਾਸਤੇ ਤੁਹਾਨੂੰ ਗੱਡੀ ਪਾਰਕ ਕਰਨ ਵਾਲੇ ਖੇਤਰ, ਆਪਣਾ ਚਾਲਕ ਰਸਤਾ, ਜਾਂ ਆਪਣੇ ਘਰ ਦੇ ਨੇਡ਼ੇ ਕਿਸੇ ਹੋਰ ਖੇਤਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਜੇਕਰ ਤੁਸੀਂ ਪਾਰਕਿੰਗ ਨਿਯੰਤ੍ਰਣ ਸਕੀਮ ਦੇ ਅੰਦਰ ਗ਼ਲਤ ਪਾਰਕ ਕਰਦੇ ਹੋ, ਤਾਂ ਤੁਹਾਡੀ ਗੱਡੀ ਦਾ ਚੱਕਾ ਲਾਇਆ ਜਾ ਸਕਦਾ ਹੈ ਜਾਂ ਗੱਡੀ ਲਿਜਾਈ ਜਾ ਸਕਦੀ ਹੈ, ਅਤੇ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਮੈਂ ਕੀ ਕਰਾਂ ? ਵੇਖੋ।
