ਕੁਟੰਬਿਕ ਤਬਦੀਲੀਆਂ
ਇਸ ਗੱਲ ਨੂੰ ਯਕੀਨੀ ਬਣਾਉਂਣ ਦੇ ਲਈ ਅਸੀਂ ਨੇਮਪੂਰਵਕ ਜਾਂਚ ਕਰਦੇ ਰਹਿੰਦੇ ਹਾਂ ਕਿ ਨਾਮਜ਼ਦ ਕਿਰਾਏਦਾਰ ਹੀ ਅਸਲ ਵਿੱਚ ਘਰ ਵਿੱਚ ਰਹਿ ਰਹੇ ਹਨ।
ਤੁਹਾਡੇ ਸਵਾਲਾਂ ਦੇ ਜਵਾਬ
ਮੇਰੇ ਘਰ ਵਿੱਚ ਮੇਰੇ ਨਾਲ ਕੌਣ ਰਹਿ ਸਕਦਾ ਹੈ?
ਤੁਹਾਡੇ ਪਰਿਵਾਰ ਦਾ ਕੋਈ ਵੀ ਸੱਦਸ ਤੁਹਾਡੇ ਘਰ ਵਿੱਚ ਰਹਿ ਸਕਦਾ ਹੈ ਅਤੇ ਤੁਸੀਂ ਕਿਰਾਏਦਾਰ ਵੀ ਰੱਖ ਸਕਦੇ ਹੋ ਸ਼ਰਤ ਇਹ ਕਿ ਤੁਸੀਂ ਅਰੰਭਿਕ ਜਾਂ ਪਦ-ਅਵਨਿਤ ਕਿਰਾਏਦਾਰ ਨਹੀਂ ਹੋ। ਤੁਸੀਂ ਆਪਣੇ ਘਰ ਦਾ ਹਿੱਸਾ (ਪੂਰਾ ਘਰ ਨਹੀਂ) ਉਪ-ਭਾਡ਼ੇ ਤੇ ਦੇ ਸਕਦੇ ਹੋ। ਤੁਹਾਡੇ ਲਈ ਪਹਿਲਾਂ ਸਾਡੇ ਕੋਲੋਂ ਲਿੱਖਤ-ਅਨੁਮਤੀ ਲੈਣੀ ਜ਼ਰੂਰੀ ਹੈ। ਬਿਨ੍ਹਾਂ ਕਿਸੇ ਵਾਜ਼ਬ ਕਾਰਣ ਤੋਂ ਅਸੀਂ ਇਨਕਾਰ ਨਹੀਂ ਕਰਾਂਗੇ। ਜੇਕਰ ਅਸੀਂ ਇੱਕ ਮਹੀਨੇ ਦੇ ਅੰਦਰ ਜਵਾਬ ਨਹੀਂ ਦਿੰਦੇ ਤਾਂ ਇਸਨੂੰ ਸਾਡੀ ਸਹਿਮਤੀ ਸਮਝਕੇ ਅੱਗੇ ਵੱਧ ਸਕਦੇ ਹੋ। ਜੇਕਰ ਕੋਈ ਸਥਾਈ ਤੌਰ ਤੇ ਤੁਹਾਡੇ ਘਰ ਵਿੱਚ ਆਉਂਦਾ ਹੈ ਜਾਂ ਚਲਾ ਜਾਂਦਾ, ਤਾਂ ਇਸ ਨਾਲ ਤੁਹਾਡਾ ਹਾਉਜ਼ਿੰਗ ਬੈਨੀਫਿਟ ਜਾਂ ਹੋਰ ਲਾਭ ਲਈ ਅਧਿਕਾਰ ਪ੍ਰਭਾਵਿਤ ਹੋ ਸਕਦਾ ਹੈ।
ਜੇਕਰ ਮੇਰੇ ਕੁਟੰਬ ਦਾ ਅਕਾਰ ਬਦਲ ਜਾਵੇ ਤਾਂ ਕੀ?
ਜੇਕਰ ਤੁਹਾਡਾ ਪਹਿਵਾਰ ਵੱਡਾ ਹੋ ਜਾਂਦਾ ਹੈ ਅਤੇ ਤੁਹਾਡਾ ਘਰ ਬਹੁਤ ਛੋਟਾ ਪੈ ਜਾਂਦਾ ਹੈ, ਤਾਂ ਤੁਸੀਂ ਵੱਡੀ ਰਿਹਾਇਸ਼ ਵਿੱਚ ਬਦਲੀ ਕਰਨ ਲਈ ਦਰਖਾਸਤ ਕਰ ਸਕਦੇ ਹੋ। ਨਹੀਂ ਤਾਂ ਤੁਸੀਂ ਕਿਸੇ ਹੋਰ ਪਰਿਵਾਰ ਨਾਲ ਆਪਸੀ ਵਟਾਂਦਰਾ ਕਰਨ ਦਾ ਪ੍ਰਬੰਧ ਕਰ ਸਕਦੇ ਹੋ। ਘਰ ਬਦਲਣੇ ਅਤੇ ਘਰ ਬਦਲਣ ਦੇ ਹੋਰ ਤਰੀਕੇ ਵੇਖੋ। ਜੇਕਰ ਹੁਣ ਤੁਹਾਨੂੰ ਪਰਿਵਾਰਕ-ਅਕਾਰ ਦੇ ਘਰ ਦੀ ਲੋਡ਼ ਨਹੀਂ ਹੈ, ਤਾਂ ਅਸੀਂ ਤੁਹਾਡੇ ਲਈ ਛੋਟਾ ਘਰ ਲੱਭ ਸਕਦੇ ਹਾਂ ਅਤੇ ਤੁਹਾਡੇ ਘਰ ਬਦਲਣ ਦਾ ਕੁੱਝ ਖਰਚਾ ਵੀ ਦੇ ਸਕਦੇ ਹੋ।
ਆਪਣੇ ਨੇਬਰਹੁੱਡ ਦਫ਼ਤਰ ਕੋਲੋਂ ਦਸਤੀ ਇਸਤਿਹਾਰ ਮੰਗੋ।
ਕੀ ਮੇਰੇ ਨਾਲ ਕੋਈ ਸੰਯੁਕਤ ਕਿਰਾਏਦਾਰ ਬਣ ਸਕਦਾ ਹੈ?
ਜੇਕਰ ਤੁਸੀਂ ਵਿਆਹ ਕਰ ਲੈਂਦੇ ਹੋ, ਕੋਈ ਸਾਥੀ ਬਣਾ ਲੈਂਦੇ ਹੋ ਜਾਂ ਆਪਣੀ ਕਿਰਾਏਦਾਰੀ ਦੌਰਾਨ ਕਿਸੇ ਦੋਸਤ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੁੰਦੇ ਹੋ, ਤਾਂ ਅਸੀਂ ਉਸਨੂੰ ਸੰਯੁਕਤ ਕਿਰਾਏਦਾਰ ਬਣਨ ਦੀ ਇਜਾਜ਼ਤ ਦੇ ਸਕਦੇ ਹਾਂ। ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਅਸੀਂ ਸਹਿਮਤੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪਿੱਛਲੇ ਹਾਉਜ਼ਿੰਗ ਹਲਾਤਾਂ ਦੀ ਛਾਣ-ਬੀਣ ਕਰਾਂਗੇ। ਸੰਯੁਕਤ ਕਿਰਾਏਦਾਰੀ ਵੇਖੋ।
ਮੇਰੀ ਕਿਰਾਏਦਾਰੀ ਕੌਣ ਲੈ ਸਕਦਾ ਹੈ?
ਜੋ ਤੁਹਾਡੇ ਨਾਲ ਸੰਯੁਕਤ ਕਿਰਾਏਦਾਰ ਹੈ, ਉਸਨੂੰ ਇਹ ਆਪਣੇ-ਆਪ ਮਿਲ ਜਾਵੇਗੀ। ਨਹੀਂ ਤਾਂ, ਤੁਹਾਡੇ ਪਤੀ, ਪਤਨੀ ਜਾਂ ਸਾਥੀ ਨੂੰ ਕਿਰਾਏਦਾਰੀ ਮਿਲ ਸਕਦੀ ਹੈ। ਕਿਰਾਏਦਾਰ ਦੀ ਮੌਤ ਅਤੇ ਤੁਹਾਡੀ ਕਿਰਾਏਦਾਰੀ ਦਾ ਸੌਂਪਣਾ ਵੇਖੋ।
ਸੰਯੁਕਤ ਕਿਰਾਏਦਾਰੀ
ਜਦੋਂ ਦੋ ਜਾਂ ਦੋ ਤੋਂ ਵੱਧ ਬਾਲਗ (18 ਸਾਲ ਜਾਂ ਇਸਤੋਂ ਜ਼ਿਆਦਾ ਉਮਰ) ਕਿਰਾਏਦਾਰੀ ਇਕਰਾਰਨਾਮੇ ਵਿੱਚ ਨਾਮਜ਼ਦ ਕੀਤੇ ਗਏ ਹੋਣ ਤਾਂ ਇਸਨੂੰ ਸੰਯੁਕਤ ਕਿਰਾਏਦਾਰੀ ਕਿਹਾ ਜਾਂਦਾ ਹੈ।
ਹਰ ਕਿਰਾਏਦਾਰ ਸੰਯੁਕਤ ਅਤੇ ਵਿਅਕਤੀਗਤ ਰੂਪ ਵਿੱਚ ਕਿਰਾਏਦਾਰੀ ਲਈ ਅਤੇ ਪੂਰੇ ਕਿਰਾਏ ਦਾ ਭੁਗਤਾਨ ਕਰਨ ਲਈ ਜ਼ਿੰਮੇਦਾਰ ਹੈ। ਜੇਕਰ ਇੱਕ ਕਿਰਾਏਦਾਰ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਨਹੀਂ ਮੰਨਦਾ, ਤਾਂ ਦੂਜੇ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਹਰ ਕਿਰਾਏਦਾਰ ਦੇ ਹੱਕ ਸਮਾਨ ਹਨ। ਹਰ ਕਿਰਾਏਦਾਰ ਹਾਉਜ਼ਿੰਮ ਬੈਨੀਫਿਟ ਲਈ ਦਰਖਾਸਤ ਕਰ ਸਕਦਾ ਹੈ।
ਜੇਕਰ ਇੱਕ ਸੰਯੁਕਤ ਕਿਰਾਏਦਾਰ ਕਿਰਾਏਦਾਰੀ ਦਾ ਆਪਣਾ ਹਿੱਸਾ ਖ਼ਤਮ ਕਰਨਾ ਚਾਹੁੰਦਾ ਹੈ, ਤਾਂ ਦੂਜੇ ਕਿਰਾਏਦਾਰ ਨੂੰ ਘਰ ਵਿੱਚ ਰਹਿਣ ਦਾ ਹੱਕ ਆਪਣੇ-ਆਪ ਨਹੀਂ ਮਿਲਦਾ।
ਤੁਹਾਡੀ ਕਿਰਾਏਦਾਰੀ ਦਾ ਸੌਂਪਣਾ (ਸਪੁਰਦਗੀ)
ਤੁਸੀਂ ਆਪਣੀ ਕਿਰਾਏਦਾਰੀ ਕਿਸੇ ਹੋਰ ਨੂੰ ਸੌਂਪ ਸਕਦੇ ਹੋ ਸ਼ਰਤ ਇਹ ਕਿ ਤੁਸੀਂ ਇਹ ਕਿਰਾਏਦਾਰੀ ਕਿਸੇ ਰਿਸ਼ਤੇਦਾਰ ਕੋਲੋਂ ਨਹੀਂ ਲਈ ਜਿਸਨੇ ਇਹ ਤੁਹਾਨੂੰ ਦਿੱਤੀ ਸੀ। ਤੁਸੀਂ ਇਹ ਕਿਸੇ ਸੰਯੁਕਤ ਕਿਰਾਏਦਾਰ ਜਾਂ ਸਾਥੀ ਨੂੰ ਦੇ ਸਕਦੇ ਹੋ ਜੋ ਤੁਹਾਡੇ ਨਾਲ ਰਹਿ ਰਿਹਾ ਹੈ ਜਾਂ ਕਿਸੇ ਰਿਸ਼ਤੇਦਾਰ ਜਾਂ ਅਣ-ਵਿਆਏ ਸਾਥੀ ਨੂੰ ਦੇ ਸਕਦੇ ਹੋ ਜੋ ਘੱਟੋ-ਘੱਟ ਬਾਰਾਂ ਮਹੀਨੇ ਤੋਂ ਤੁਹਾਡੇ ਨਾਲ ਰਹਿ ਰਿਹਾ ਹੈ। ਆਪਣੀ ਕਿਰਾਏਦਾਰੀ ਕਿਸੇ ਹੋਰ ਨੂੰ ਦੇਣ ਤੋਂ ਪਹਿਲਾਂ ਤੁਹਾਡੇ ਲਈ ਸਾਡੀ ਲਿੱਖਤ-ਅਨੁਮਤੀ ਲੈਣੀ ਜ਼ਰੂਰੀ ਹੈ।
ਕਿਰਾਏਦਾਰ ਦੀ ਮੌਤ (ਉੱਤਰ-ਅਧਿਕਾਰ)
ਕਨੂੰਨ ਅਨੁਸਾਰ ਕਿਰਾਏਦਾਰੀ ਕੇਵਲ ਇੱਕੋ ਵਾਰ ਸੌਂਪੀ ਜਾ ਸਕਦੀ ਹੈ।
ਜਦੋਂ ਕੋਈ ਕਿਰਾਏਦਾਰ ਮਰ ਜਾਂਦਾ ਹੈ, ਤਾਂ ਕੋਈ ਵੀ ਸੰਯੁਕਤ ਕਿਰਾਏਦਾਰ ਨੂੰ ਆਪਣੇ-ਆਪ ਕਿਰਾਏਦਾਰੀ ਦਾ ਅਧਿਕਾਰ ਮਿਲ ਜਾਂਦਾ ਹੈ। ਜੇਕਰ ਕੋਈ ਸੰਯੁਕਤ ਕਿਰਾਏਦਾਰ ਨਹੀਂ ਹੈ, ਤਾਂ ਕੋਈ ਸਾਥੀ (ਵਿਵਾਹਿਤ ਜਾਂ ਅਵਿਵਾਹਿਤ, ਇੱਕ ਹੀ ਲਿੰਗ ਦੇ ਜੋਡ਼ੇ ਸਮੇਤ) ਨੂੰ ਕਿਰਾਏਦਾਰੀ ਦਾ ਅਧਿਕਾਰ ਲੈਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਸ਼ਰਤ ਇਹ ਕਿ ਇਹ ਆਰੰਭਿਕ ਜਾਂ ਪਦ-ਅਵਨਿਤ ਕਿਰਾਏਦਾਰੀ ਨਹੀਂ ਸੀ। ਕਿਰਾਏਦਾਰਾਂ ਦੇ ਹੱਕ ਵੇਖੋ। ਇਸਨੂੰ ਉੱਤਰ-ਅਧਿਕਾਰ ਕਿਹਾ ਜਾਂਦਾ ਹੈ।
ਇਹ ਜ਼ਰੂਰੀ ਹੈ ਕਿ ਮੌਤ ਵੇਲੇ ਸੰਯੁਕਤ ਕਿਰਾਏਦਾਰ ਜਾਂ ਵਿਵਾਹਿਤ ਸਾਥੀ ਘਰ ਵਿੱਚ ਇਸ ਤਰ੍ਹਾਂ ਰਹਿ ਰਿਹਾ ਹੋਵੇ ਜਿਵੇਂ ਉਸਦਾ ਇੱਕੋ ਹੀ ਘਰ ਹੋਵੇ। ਜ਼ਰੂਰੀ ਹੈ ਕਿ ਮੌਤ ਹੋਣ ਦੇ ਸਮੇਂ ਤੱਕ ਅਵਿਵਾਹਿਤ ਸਾਥੀ ਨੇ ਕਿਰਾਏਦਾਰ ਨਾਲ ਘੱਟੋ-ਘੱਟ 12 ਮਹਿਨੇ ਰਹਿ ਲਿਆ ਹੋਵੇ। ਜੇਕਰ ਕੋਈ ਸੰਯੁਕਤ ਕਿਰਾਏਦਾਰ ਨਹੀਂ ਹੈ, ਤਾਂ ਪਰਿਵਾਰ ਦਾ ਕੋਈ ਹੋਰ ਸੱਦਸ ਜੋ ਉਸੇ ਘਰ ਵਿੱਚ ਰਹਿ ਰਿਹਾ ਹੈ ਨੂੰ ਕਿਰਾਏਦਾਰੀ ਮਿਲ ਸਕਦੀ ਹੈ ਪਰ ਕੁੱਝ ਸ਼ਰਤਾਂ ਦੇ ਤਹਿਤ।
ਜੋ ਕੋਈ ਵੀ ਕਿਰਾਏਦਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੇ ਮੌਤ ਹੋਣ ਤੋਂ 3 ਮਹੀਨੇ ਦੇ ਅੰਦਰ ਸਾਨੂੰ ਲਿੱਖਣਾ ਚਾਹੀਦਾ ਹੈ।
