ਹਾਉਜ਼ਿੰਗ ਅਤੇ ਕੌਂਸਲ ਕਰ ਦਾ ਲਾਭ
ਹਾਉਜ਼ਿੰਗ ਬੈਨੀਫਿਟ ਅਤੇ ਕੌਂਸਲ ਕਰ ਦੇ ਲਾਭ ਬਾਰੇ ਦਰਖਾਸਤ ਅਤੇ ਪੁੱਛ-ਗਿੱਛਾਂ ਦਾ ਨਿਪਟਾਰਾ ਸੈਂਟ੍ਰਲ ਬੈਨੀਫਿਟ ਦਲ ਦੁਆਰਾ ਕੀਤਾ ਜਾਂਦਾ। ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ।。
ਤੁਹਾਡੇ ਸਵਾਲਾਂ ਦੇ ਜਵਾਬ
ਮੈਂ ਹਾਉਜ਼ਿੰਗ ਅਤੇ ਕੌਂਸਲ ਕਰ ਬੈਨੀਫਿਟ ਕਿਵੇਂ ਲੈ ਸਕਦਾ ਹੈ?
ਦਰਖਾਸਤ ਫਾਰਮ ਦੇ ਲਈ ਤੁਹਾਨੂੰ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰਨ ਦੀ ਲੋਡ਼ ਹੈ ਜਾਂ ਬੈਨੀਫਿਟ ਦਲ ਨਾਲ ਸੰਪਰਕ ਕਰੋ ਉਹ ਤੁਹਾਨੂੰ ਫਾਰਮ ਘੱਲ ਦੇਣਗੇ। ਫ਼ੋਨ ਨੰਬਰ ਲੈਣ ਲਈ ਸੰਪਰਕ ਸ਼ੀਟ ਵੇਖੋ।
ਆਮਦਨ, ਕੁਟੰਬ ਦਾ ਅਕਾਰ, ਤੁਸੀਂ ਅਯੋਗ ਹੋ ਜਾਂ ਪੈਨਸ਼ਨਭੋਗੀ, ਅਤੇ ਤੁਹਾਡੀਆਂ ਬੱਚਤਾਂ ਦੇ ਅਧਾਰ ਤੇ ਤੁਹਾਡਾ ਮੁਲਾਂਕਣ ਕੀਤਾ ਜਾਵੇਗਾ। ਤੁਹਾਡੀ ਦਰਖਾਸਤ ਪ੍ਰਵਾਨ ਹੋਣ ਤੋਂ ਬਾਅਦ, ਬੈਨੀਫਿਟ ਦਲ ਤੁਹਾਨੂੰ ਲਿੱਖ ਕੇ ਦੱਸੇਗੀ ਕਿ ਤੁਹਾਨੂੰ ਕਿੰਨਾ ਲਾਭ ਮਿਲੇਗਾ। ਇਸ ਲਾਭ ਦਾ ਭੁਗਤਾਨ ਸਿੱਧਾ ਤੁਹਾਡੇ ਕਿਰਾਏ ਖਾਤੇ ਵਿੱਚ ਕਰ ਦਿੱਤਾ ਜਾਵੇਗਾ। ਕਿਰਾਏ ਦਾ ਭੁਗਤਾਨ ਵੇਖੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਮੁਲਾਂਕਣ ਗ਼ਲਤ ਕੀਤਾ ਗਿਆ ਹੈ ਤਾਂ ਤੁਸੀ ਪਡ਼ਚੋਲ ਕਰਨ ਲਈ ਕਹਿ ਸਕਦੇ ਹੋ।
ਜੇਕਰ ਮੇਰੇ ਕੋਲ ਬੱਚਤ ਅਤੇ ਹੋਰ ਆਮਦਨ ਹੋਵੇ ਤਾਂ?
ਜੇਕਰ ਤੁਹਾਡੇ ਕੋਲ ਬੱਚਤ, ਮੂਲਧਨ ਜਾਂ ਹੋਰ ਆਮਦਨ (ਉਦਾਹਰ ਵਜੋਂ, ਨਿੱਜੀ ਪੈਨਸ਼ਨ) ਹੋਵੇ, ਤਾਂ ਇਹ ਤੁਹਾਨੂੰ ਮਿਲਣ ਵਾਲੇ ਲਾਭ ਦੀ ਮਾਤ੍ਰਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਫਿਰ ਵੀ, ਬੱਚਤ ਅਤੇ ਆਮਦਨ ਕੁੱਝ ਨਿਸਚਿਤ ਰਕਮ ਤੋਂ ਘੱਟ ਹੈ ਤਾਂ ਉਹ ਤੁਹਾਡੇ ਲਾਭ ਨੂੰ ਬਿਲਕੁਲ ਪ੍ਰਭਾਵਿਤ ਨਹੀਂ ਕਰਨਗੀਆਂ। ਬੱਚਤ ਵਿੱਚ ਸ਼ਾਮਲ ਹਨ ਵਾਧੂ ਨਕਦ, ਬੈਂਕਾਂ ਵਿੱਚ ਪੈਸਾ ਜਾਂ ਇਮਾਰਤ ਸੋਸਾਇਟੀ ਖਾਤੇ, ਯੁਨਿਟ ਟ੍ਰੱਸਟ, ਸਟੌਕਸ ਅਤੇ ਸ਼ੇਅਰਸ, ਆਮਦਨ ਅਤੇ ਮੂਲਧਨ ਬੌਂਡ, ਪ੍ਰੀਮੀਅਮ ਬੌਂਡ ਅਤੇ ਪਿੰਡ-ਰਾਸ਼ੀ ਰਿਡੰਡਨਸੀ ਭੁਗਤਾਨ।
ਜੇਕਰ ਤੁਹਾਡੇ ਕੋਲ ਬੱਚਤ ਜਾਂ ਹੇਰ ਆਮਦਨ ਹੋਵੇ ਵੀ, ਤਾਂ ਕੋਈ ਗੱਲ ਨਹੀਂ। ਦਰਖਾਸਤ ਦੇਣ ਨਾਲ ਹਮੇਸ਼ਾਂ ਲਾਹ ਹੁੰਦਾ ਹੈ।
ਹਾਲਾਤਾਂ ਵਿੱਚ ਤਬਦੀਲੀਆਂ
ਜੇਕਰ ਤੁਹਾਡੇ ਹਾਲਾਤ ਬਦਲ ਜਾਣ, ਤਾਂ ਤੁਹਾਨੂੰ ਇਸਦੀ ਜਾਣਕਾਰੀ ਬੈਨੀਫਿਟ ਦਲ ਅਤੇ ਤੁਹਾਡੇ ਨੇਬਰਹੁੱਡ ਦਫ਼ਤਰ ਨੂੰ ਤੁਰੰਤ ਦੇਣੀ ਜ਼ਰੂਰੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਤੁਹਾਨੂੰ ਉਹ ਲਾਭ ਵਾਪਸ ਕਰਨੇ ਪੈ ਸਕਦੇ ਹਨ ਜੋ ਅਸੀਂ ਤੁਹਾਨੂੰ ਜ਼ਿਆਦਾ ਦਿੱਤੇ ਹਨ।
ਜੇਕਰ ਸਾਨੂੰ ਤੁਹਾਡੇ ਹਾਲਾਤਾਂ ਵਿੱਚ ਤਬਦੀਲੀਆਂ ਦਾ ਪਤਾ ਲੱਗਦਾ ਹੈ ਜਿਨ੍ਹਾਂ ਬਾਰੇ ਤੁਸੀਂ ਆਪ ਸਾਨੂੰ ਨਹੀਂ ਦੱਸਿਆ, ਤਾਂ ਸਾਨੂੰ ਇਹ ਜਾਣਕਾਰੀ ਬੈਨੀਫਿਟ ਦਲ ਨੂੰ ਦੇਣੀ ਪਵੇਗੀ।
ਹਾਉਜ਼ਿੰਗ ਬੈਨੀਫਿਟ
ਇਹ ਘੱਟ ਆਮਦਨ ਵਾਲੇ ਜਾਂ ਭਲਾਈ ਲਾਭ ਲੈਣ ਵਾਲੇ ਕਿਰਾਏਦਾਰਾਂ ਲਈ ਹੈ। ਇਹ ਕੇਵਲ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਹੈ। ਇਸ ਵਿੱਚ ਗਰਾਜ ਦਾ ਕਿਰਾਇਆ, ਘਰ ਦੇ ਸਾਜ-ਸਮਾਨ ਦਾ ਬੀਮਾ, ਪਾਣੀ ਦੀਆਂ ਦਰਾਂ ਅਤੇ ਤਾਪ ਦੇ ਮਸੂਲ ਸ਼ਾਮਲ ਨਹੀਂ ਹਨ। ਯਾਦ ਰੱਖੋ, ਹਾਉਜ਼ਿੰਗ ਬੈਨੀਫਿਟ ਵਿੱਚ ਕਿਰਾਏ ਦੀ ਪੂਰੀ ਰਕਮ ਸ਼ਾਮਲ ਨਹੀਂ ਹੈ ਇਸ ਲਈ ਤੁਹਾਨੂੰ ਬਕਾਇਆ ਰਕਮ ਦੇਣੀ ਪਵੇਗੀ।
ਦਿੱਤੀ ਗਈ ਰਕਮ ਤੁਹਾਡੇ ਕਿਰਾਏ, ਤੁਹਾਡੀ ਆਮਦਨ ਅਤੇ ਬੱਚਤਾਂ ਜਾਂ ਤੁਹਾਡੇ ਨਿਵੇਸ਼ਾਂ ਤੇ ਨਿਰਭਰ ਕਰਦੀ ਹੈ। ਇਹ ਤੁਹਾਡੇ ਕੁਟੰਬ ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਉਮਰ ਅਤੇ ਉਨ੍ਹਾਂ ਕੋਲ ਰੁਜ਼ਗ਼ਾਰ ਹੈ ਜਾਂ ਨਹੀਂ ਤੇ ਵੀ ਨਿਰਭਰ ਕਰਦੀ ਹੈ।
ਹਾਲਾਤਾਂ ਵਿੱਚ ਤਬਦੀਲੀਆਂ । ਆਪਣੇ ਹਾਲਾਤਾਂ ਵਿੱਚ ਤਬਦੀਲੀਆਂ ਬਾਰੇ ਤੁਹਾਡੇ ਲਈ ਬੈਨੀਫਿਟ ਦਲ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੈ, ਉਦਾਹਰਨ ਲਈ ਤੁਹਾਡੇ ਪਰਿਵਾਰ ਵਿੱਚ ਲੋਕਾਂ ਦੀ ਗਿਣਤੀ ਵਿੱਚ ਤਬਦੀਲੀਆਂ, ਜਾਂ ਤੁਹਾਡੀ ਆਮਦਨ ਵਿੱਚ ਤਬਦੀਲੀ। ਜੇਕਰ ਤੁਸੀਂ ਹੈਕਨੀ ਕੌਂਸਲ ਦੀ ਕਿਸੇ ਹੋਰ ਸੰਪੱਤੀ ਵਿੱਚ ਚਲੇ ਜਾਂਦੇ ਹੋ ਤਾਂ ਤੁਹਾਡੇ ਲਈ ਉਨ੍ਹਾਂ ਨੂੰ ਦੱਸਣਾ ਜ਼ਰੂਰੀ ਹੈ। ਇਹ ਤੁਹਾਡੇ ਲਈ ਜਾਣ ਤੋਂ ਪਹਿਲਾਂ ਕਰਨਾ ਜ਼ਰੂਰੀ ਹੈ।
ਕੌਂਸਲ ਕਰ ਲਾਭ
ਇਹ ਘੱਟ ਆਮਦਨ ਵਾਲੇ ਜਾਂ ਭਲਾਈ ਲਾਭ ਲੈਣ ਵਾਲੇ ਲੋਕਾਂ ਲਈ ਹੈ , ਜਿਨ੍ਹਾਂ ਕੋਲੋਂ ਆਮ ਤੌਰ ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੌਂਸਲ ਕਰ ਦਾ ਭੁਗਤਾਨ ਕਰਨ।
ਦਿੱਤੀ ਗਈ ਰਕਮ ਇਨ੍ਹਾਂ ਤੇ ਨਿਰਭਰ ਕਰਦੀ ਹੈ :
- ਤੁਹਾਡੀ ਆਮਦਨ ਅਤੇ ਬੱਚਤ ਜਾਂ ਨਿਵੇਸ਼
- ਤੁਹਾਡੇ ਨਿੱਜੀ ਹਾਲਾਤ
- ਕੌਂਸਲ ਕਰ ਦੀ ਰਕਮ ਜੋ ਕੌਂਸਲ ਵਲੋਂ ਉਨ੍ਹਾਂ ਕਟੌਤੀਆਂ ਤੋਂ ਬਾਅਦ ਤਹਿ ਕੀਤੀ ਗਈ ਜੋ ਤੁਹਾਡੇ ਘਰ ਤੇ ਲਾਗੂ ਹੁੰਦੀਆਂ ਹਨ।
- ਕੁੱਝ ਪਰਿਵਾਰ ਆਪਣੇ ਕੌਂਸਲ ਕਰ ਤੇ ਕਟੌਤੀ ਪਾ ਸਕਦੇ ਹਨ, ਉਦਾਹਨ ਲਈ, ਲੋਕ ਜੋ ਇਕੱਲੇ ਰਹਿੰਦੇ ਹਨ ਜਾਂ ਵਿਦਿਆਰਥੀਆਂ ਵਾਲੇ ਕੁਟੰਬ। ਜੇਕਰ ਤੁਸੀਂ ਲਾਹ ਨਹੀਂ ਲੈਂਦੇ ਤਾਂ ਵੀ ਇਹ ਕਟੌਂਤੀਆਂ ਲਾਗੂ ਹੁੰਦੀਆਂ ਹਨ।
ਤੁਹਾਡੀ ਮੰਗ ਨੂੰ ਤਾਜ਼ਾ ਕਰਨਾ
ਤੁਹਾਡੀ ਲਾਭ ਮੰਗ ਦੇ ਬਾਰੇ ਸਮੇਂ ਸਮੇਂ ਤੇ ਪਡ਼ਚੋਲ ਕੀਤੀ ਜਾਂਦੀ ਹੈ। ਜਦੋਂ ਤੁਹਾਨੂੰ ਨਵਿਆਉਣ ਫਾਰਮ ਮਿਲਦਾ ਹੈ ਤਾਂ ਕਿਰਪਾ ਕਰਕੇ ਇਸਨੂੰ ਤੁਰੰਤ ਭਰ ਕੇ ਵਾਪਸ ਘੱਲ ਦਿਓ। ਜੇਕਰ ਤੁਸੀਂ ਸਮੇਂ ਸਿਰ ਇਸਨੂੰ ਵਾਪਸ ਨਹੀਂ ਘੱਲਦੇ ਤਾਂ ਤੁਹਾਡੇ ਕਿਰਾਏ ਦਾ ਬਕਾਇਆ ਬਣ ਸਕਦਾ ਹੈ।
