ਤੁਹਾਡੇ ਘਰ ਦੇ ਸੁਧਾਰ

ਤੁਹਾਡੇ ਸਵਾਲਾਂ ਦੇ ਜਵਾਬ

ਕੀ ਮੈਂ ਆਪ ਸੁਧਾਰ ਕਰ ਸਕਦਾ ਹਾਂ?

ਤੁਸੀਂ ਆਪਣਾ ਸਾਜ-ਸਮਾਨ ਲਗਵਾ ਸਕਦੇ ਹੋ ਜੇਕਰ ਤੁਸੀਂ ਸੰਪੱਤੀ ਦਾ ਕੋਈ ਨੁਕਸਾਨ ਨਹੀਂ ਕਰਦੇ ਜਾਂ ਕੋਈ ਚੀਜ਼ ਹਟਾਉਂਦੇ ਜਾਂ ਬਦਲੀ ਨਹੀਂ ਕਰਦੇ। ਜੇਕਰ ਤੁਸੀਂ ਕੋਈ ਬਦਲਾਵ ਜਾਂ ਸੁਧਾਰ ਕਰਵਾਉਂਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਪਹਿਲਾਂ ਸਾਡੀ ਲਿੱਖਤੀ ਅਨੁਮਤੀ ਲੈਣੀ ਜ਼ਰੂਰੀ ਹੈ। ਇਸ ਵਿੱਚ ਉਹ ਤਬਦੀਲੀਆਂ ਸ਼ਾਮਲ ਹਨ ਜੋ ਤੁਸੀਂ ਆਪਣੇ ਘਰ ਦੇ ਅੰਦਰ ਕਰਵਾਉਂਣੀਆਂ ਚਾਹੁੰਦੇ ਹੋ (ਉਦਾਹਰਨ ਲਈ, ਸ਼ਾਵਰ ਜਾਂ ਬਿਜਲੀ ਦੇ ਵਾਧੂ ਸੌਕੇਟ ਲਗਵਾਉਂਣੇ), ਇਮਾਰਤ ਦੇ ਬਾਹਰੀ ਹਿੱਸੇ ਨੂੰ ਸਜਾਉਂਣਾ, ਜਾਂ ਬਾਹਰ ਕੋਈ ਬਣਤਰ ਲਗਵਾਉਂਣੀ (ਉਦਾਹਰਨ ਲਈ, ਸੈਟੇਲਾਈਟ ਡਿਸ਼ ਜਾਂ ਧਾਤ ਗੇਟ)। ਸੁਧਾਰ ਜੋ ਤੁਸੀਂ ਕਰ ਸਕਦੇ ਹੋ ਵੇਖੋ।
ਜੇਕਰ ਤੁਸੀਂ ਜਡ਼ੀ ਹੋਈ ਵਸਤ ਜਾਂ ਸਾਜ-ਸਮਾਨ ਹਟਾਂਦੇ ਹੋ ਜਾਂ ਅਨੁਮਤੀ ਲਏ ਬਿਨ੍ਹਾਂ ਬਦਲੀਆਂ ਕਰਦੇ ਹੋ ਤਾਂ ਘਰ ਛੱਡਦੇ ਸਮੇਂ ਅਸੀਂ ਤੁਹਾਨੂੰ ਉਹ ਸਾਜ-ਸਮਾਨ ਵਾਪਸ ਲਗਾਉਂਣ ਜਾਂ ਇਨ੍ਹਾਂ ਨੂੰ ਮੂਲ ਹਾਲਤ ਵਿੱਚ ਬਹਾਲ ਕਰਨ ਲਈ ਕਹਿ ਸਕਦੇ ਹਾਂ। ਘਰ ਛੱਡਣਾ ਵੇਖੋ।

ਕੀ ਮੈਨੂੰ ਅਪਣੇ ਕਿਤੀਯਾ ਹੋਆ ਸੁਧਾਰਾਂ ਲਈ ਮੁਆਵਜਾ ਮਿਲ ਸਕਦਾ ਹੈ?

ਤੁਹਾਨੂੰ ਕੁੱਝ ਨਿਸਚਿਤ ਸੁਧਾਰਾਂ ਦੇ ਲਈ ਮੁਆਵਜਾ ਮਿਲ ਸਕਦਾ ਹੈ। ਇਹ ਕੇਵਲ ਤੁਹਾਡਾ ਕਿਰਾਏਦਾਰੀ ਖ਼ਤਮ ਹੋਣ ਦੇ ਸਮੇਂ ਹੀ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਉਨ੍ਹਾਂ ਸੁਧਾਰਾਂ ਦੀ ਸੂਚੀ ਦੇ ਸਕਦੇ ਹਾਂ ਜੋ ਮੁਆਵਜਾ ਲੈਣ ਲਈ ਯੋਗ ਹਨ। ਸੁਧਾਰਾਂ ਲਈ ਮੁਆਵਜਾ ਵੇਖੋ।

ਜੇਕਰ ਮੈਂ ਅਯੋਗ ਹੋ ਜਾਦਾੰ ਹਾਂ ਤਾਂ ਮੈਨੂੰ ਕੀ ਮਦਦ ਮਿਲੇਗੀ?

ਤੁਹਾਡੀ ਮਦਦ ਕਰਨ ਵਾਸਤੇ ਅਸੀਂ ਤੁਹਾਡੇ ਘਰ ਵਿੱਚ ਕੁੱਝ ਅਨੁਕੂਲਣ ਕਰਵਾ ਸਕਦੇ ਹਾਂ, ਜਿਵੇਂ ਹੈਂਡ੍ਰੇਲਸ ਜਾਂ ਬਾਥਰੂਮ ਅਨੁਕੂਲਣ। ਸਹਾਇਤਾ ਸੇਵਾਵਾਂ ਵੇਖੋ।

ਸਾਡੀ ਸੁਧਾਰ ਯੋਜਨਾ

ਸਾਡੇ ਕੋਲ ਸਾਡੀਆਂ ਸੰਪੱਤੀਆਂ ਵਾਸਤੇ ਵੱਡੀਆਂ ਮੁਰੰਮਤਾਂ ਅਤੇ ਸੁਧਾਰਾਂ ਦੀ ਯੋਜਨਾ ਹੈ ਜੋ ਚਲ ਰਹੀ ਹੈ। ਇਹ ਸਰਕਾਰ ਦੇ ਸੁਘੱਡ਼ ਘਰ ਯੋਜਨਾ ਦਾ ਹਿੱਸਾ ਹੈ। ਸੁਘੱਡ਼ ਘਰ ਮਿਆਰ ਵੇਖੋ।

ਅਸੀਂ, ਸਮੇਂ ਤੋਂ ਕਾਫੀ ਪਹਿਲਾਂ, ਉਸ ਕੰਮ ਬਾਰੇ ਤੁਹਾਡੇ ਨਾਲ ਸਲਾਹ ਕਰਾਂਗੇ ਜੋ ਅਸੀਂ ਤੁਹਾਡੇ ਘਰ ਵਿੱਚ ਕਰਨਾ ਚਾਹੁੰਦੇ ਹਾਂ ਜਿਵੇਂ, ਨਵੀਆਂ ਖਿਡ਼ਕੀਆਂ, ਛੱਤਾਂ ਜਾਂ ਤਾਪ ਪ੍ਰਣਾਲੀ। ਤੁਸੀਂ ਉਸ ਕੰਮ ਦਾ ਵੇਰਵਾ ਵੀ ਮੰਗ ਸਕਦੇ ਹੋ ਜੋ ਅਸੀਂ ਤੁਹਾਡੇ ਇਲਾਕੇ ਵਿੱਚ ਕਰਨ ਦੀ ਯੋਜਨਾ ਬਣਾ ਰਹੇ ਹਾਂ।

ਸੁਧਾਰ ਜੋ ਤੁਸੀਂ ਕਰ ਸਕਦੇ ਹੋ

ਤੁਸੀਂ ਆਪਣੇ ਘਰ ਵਿੱਚ ਸੁਧਾਰ ਕਰ ਸਕਦੇ ਹੋ। ਤੁਹਾਨੂੰ ਆਪਣੀਆਂ ਯੋਜਨਾਵਾਂ ਪਹਿਲਾਂ ਸਾਡੇ ਨਾਲ ਵਿਚਾਰ ਵਟਾੰਦਰਾ ਕਰਨਿਆ ਚਾਹਿਦੀਆ ਹਨ ਅਤੇ ਫਿਰ ਜੋ ਕੁੱਝ ਤੁਸੀਂ ਕਰਨਾ ਚਾਹੁੰਦੇ ਹੋ ਉਸਦਾ ਵੇਰਵਾ ਦੇ ਕੇ ਆਪਣੇ ਨੇਬਰਹੁੱਡ ਦਫ਼ਤਰ ਨੂੰ ਲਿੱਖਣਾ ਚਾਹੀਦਾ ਹੈ। ਅਸੀਂ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਇਸਦਾ ਲਿੱਖਤੀ ਜਵਾਬ ਦੇਵਾਂਗੇ।

ਅਨੁਮਤੀ ਲੈਣ ਤੋਂ ਪਹਿਲਾਂ ਤੁਹਾਨੂੰ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ ਹੈ। ਜੇਕਰ ਅਸੀਂ ਤੁਹਾਨੂੰ ਅਨੁਮਤੀ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਇਣ੍ਹਾ ਦੇ ਕਾਰਣ ਦੱਸਾਂਗੇ। ਸਾਮਨੇ ਦਿਤੀ ਗਈ ਯੋਜਨਾ ਅਨੁਮਤੀ ਵੀ ਵੇਖੋ।

ਜੋ ਕੁੱਝ ਤੁਸੀਂ ਬਿਨ੍ਹਾਂ ਅਨੁਮਤੀ ਕਰ ਸਕਦੇ ਉਸ ਬਾਰੇ ਜੇਕਰ ਤੁਹਾਨੂੰ ਕਿਸੇ ਮਾਰਗ-ਦਰਸ਼ਣ ਦੀ ਲੋਡ਼ ਹੈ, ਤਾਂ ਆਪਣੇ ਨੇਬਰਹੁੱਡ ਦਫ਼ਤਰ ਤੋ ਦਸਤੀ ਇਸ਼ਤੁਤਿਹਾਰ ਮੰਗ ਸਕਦੇ ਹੋ।

ਸੁਧਾਰਾਂ ਲਈ ਮੁਆਵਜਾ

ਤੁਹਾਡੀ ਕਿਰਾਏਦਾਰੀ ਦੇ ਖ਼ਤਮ ਹੋਣ ਤੇ , ਤੁਹਾਡੇ ਕੋਲੋਂ ਕਿਤੇ ਕੁੱਝ ਨਿਸਚਿਤ ਸੁਧਾਰਾਂ ਦੇ ਲਈ ਤੁਹਾਨੂੰ ਮੁਆਵਜਾ ਮਿਲ ਸਕਦਾ ਹੈ। ਕਿਰਾਏਦਾਰਾਂ ਦੇ ਹੱਕ ਵੇਖੋ। ਅਸੀਂ ਤੁਹਾਨੂੰ ਇਹ ਕਿਸ ਕਿਸਮ ਦੇ ਸੁਧਾਰ ਹਨ ਦੀ ਸੂਚੀ ਦੇ ਸਕਦੇ ਹਾਂ।

ਮੁਆਵਜਾ ਕੇਵਲ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਆਪਣਾ ਘਰ ਛੱਡ਼ਦੇ ਹੋ। ਦਿੱਤੀ ਜਾਣ ਵਾਲੀ ਰਕਮ ਸੁਧਾਰਾਂ ਦੀ ਬੁਨਿਆਦੀ ਕੀਮਤ ਅਤੇ ਇਸਨੂੰ ਕਿੰਨੀ ਦੇਰ ਵਰਤਿਆ ਗਿਆ ਹੈ ਤੇ ਨਿਰਭਰ ਕਰਦਾ ਹੈ। ਕੋਈ ਮੁਆਵਜਾ ਨਹੀਂ ਮਿਲੇਗਾ ਜੇਕਰ :

ਯੋਜਨਾ ਅਨੁਮਤੀ। ਕਾਉਂਸਿਲ ਦੇ ਯੋਜਨਾ ਵਿਭਾਗ ਤੋਂ ਪਤਾ ਕਰੋ ਕਿ ਤੁਹਾਨੂੰ ਦਫ਼ਤਰੀ ਯੋਜਨਾ ਅਨੁਮਤੀ ਅਤੇ ਇਮਾਰਤ ਨਿਯਮਾਂ ਦੀ ਮਨਜੂਰੀ ਲੈਣ ਦੀ ਵੀ ਲੋਡ਼ ਹੈ ਜਾਂ ਨਹੀਂ। ਇਨ੍ਹਾਂ ਲਈ ਦਰਖਾਸਤ ਦੇਣਾ ਤੁਹਾਡੀ ਜ਼ਿੰਮੇਦਾਰੀ ਹੈ।