ਫਲੈਟ ਵਿੱਚ ਰਹਿਣਾ

ਜੇਕਰ ਤੁਸੀਂ ਫਲੈਟ, ਬੈੱਡਸਿਟ ਜਾਂ ਪਰਿਵਾਰ-ਸਦਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਆਪਣੇ ਗੁਆਂਢੀ ਨਾਲ ਖਾਸ ਲਿਹਾਜ਼ਦਾਰੀ ਅਤੇ ਇੱਜ਼ਤ ਨਾਲ ਪੇਸ਼ ਆਉਂਣ, ਅਤੇ ਸਾਂਝੇ ਖੇਤਰਾਂ ਦੀ ਦੇਖਭਾਲ ਕਰਨ ਦੀ ਲੋਡ਼ ਹੈ।

ਤੁਹਾਡੇ ਸਵਾਲਾਂ ਦੇ ਜਵਾਬ

ਜਨਤਕ ਖੇਤਰਾਂ ਦੀ ਸਫ਼ਾਈ ਰੱਖਣੀ ਕਿਸਦੀ ਜ਼ਿੰਮੇਵਾਰੀ ਹੈ?

ਲੈਂਡਿੰਗ, ਪੌਡ਼ੀਆਂ ਅਤੇ ਲਾਂਘਿਆਂ ਦੀ ਸਫ਼ਾਈ ਭੂਮੀ ਸੰਪੱਤੀ ਦੇ ਸਫ਼ਾਈ ਕਰਮਚਾਰੀਆਂ ਦੁਆਰਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਸਪੱਸ਼ਟ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਨੇ ਕਿਸ ਦੀ ਅਤੇ ਕਦੋ ਸਫ਼ਾਈ ਕਰਨੀ ਹੈ। ਸਾਂਝੇ ਖੇਤਰ ਵੇਖੋ। ਜੇਕਰ ਕੋਈ ਸਮੱਸਿਆ ਹੈ ਤਾਂ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ।

ਸਾਂਝੇ ਖੇਤਰਾਂ ਜਾਂ ਜਨਤਕ ਬਗ਼ੀਚਿਆਂ ਦਾ ਨਿਰਬਾਹ ਕਰਨਾ ਕਿਸਦੀ ਜ਼ਿੰਮੇਵਾਰੀ ਹੈ?

ਸਾਡੇ ਸਾਂਝੇ ਖੇਤਰਾਂ, ਬਗ਼ੀਚਿਆਂ ਅਤੇ ਖੇਡ ਖੇਤਰ ਦਾ ਨਿਰਬਾਹ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਸ ਵਿੱਚ ਘਾਹ ਕੱਟਣ ਅਤੇ ਵਾਡ਼, ਪਗਡੰਡੀਆਂ ਅਤੇ ਸੁਕਾਉਣ ਵਾਲੇ ਖੇਤਰ ਦਾ ਨਿਰਬਾਹ ਕਰਨਾ, ਅਤੇ ਪ੍ਰਵੇਸ਼ ਫ਼ੋਨਾਂ ਅਤੇ ਲਿਫ਼ਟਾਂ ਦੀ ਸਰਵਿਸ ਕਰਨੀ ਸ਼ਾਮਲ ਹੈ। ਕਿਸੇ ਵੀ ਮੁਰੰਮਤ ਜਾਂ ਦੁਰਵਰਤੋਂ ਦੀ ਰਿਪੋਰਟ ਸਧਾਰਣ ਤਰੀਕੇ ਨਾਲ ਹਾਉਜ਼ਿੰਗ ਸੰਪਰਕ ਕੇਂਦਰ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਖੇਤਰਾਂ ਦੀ ਦੇਖਭਾਲ ਕਰਨ ਅਤੇ ਸੁਹਾਵਣਾ ਰੱਖਣ ਵਿੱਚ ਸਾਡੀ ਮਦਦ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ।

ਟੈਲੀਵਿਜ਼ਨ ਦੇ ਏਰੀਅਲ ਅਤੇ ਸੈਟੇਲਾਈਟ ਡਿਸ਼ ਲਈ ਕੌਣ ਜ਼ਿੰਮੇਵਾਰ ਹੈ?

ਕੁੱਝ ਬਲੌਕਾਂ ਵਿੱਚ ਅਸੀਂ ਜਨਤਕ ਟੈਲੀਵਿਜ਼ਨ ਏਰੀਅਲ ਪ੍ਰਦਾਨ ਕੀਤੇ ਹਨ। ਇਨ੍ਹਾਂ ਬਲੌਕਾਂ ਵਿੱਚ ਜੇਕਰ ਤੁਹਾਡੇ ਟੈਲੀਵਿਜਨ ਤੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਗੁਆਂਢੀ ਨੂੰ ਇਹ ਵੇਖਣ ਲਈ ਪੁੱਛੋ ਕਿ ਉਸਨੂੰ ਵੀ ਸਮੱਸਿਆ ਆ ਰਹੀ ਹੈ ਜਾਂ ਨਹੀਂ। ਸਮੱਸਿਆ ਕੇਵਲ ਤੁਹਾਡੇ ਆਪਣੇ ਟੈਲੀਵਿਜਨ ਵਿੱਚ ਵੀ ਹੋ ਸਕਦੀ ਹੈ। ਜੇਕਰ ਦੂਜੇ ਕਿਰਾਏਦਾਰ ਨੂੰ ਵੀ ਇਹੀ ਸਮੱਸਿਆ ਆ ਰਹੀ ਹੈ, ਤਾਂ ਇਸਨੂੰ ਹਾਉਜ਼ਿੰਗ ਸੰਪਰਕ ਕੇਂਦਰ ਨੂੰ ਸਧਾਰਣ ਮੁਰੰਮਤ ਦੇ ਤੌਰ ਤੇ ਸ਼ਿਕਾਇਤ ਕਰੋ।
ਜੇਕਰ ਤੁਸੀਂ ਟੀ.ਵੀ. ਏਰੀਅਲ ਜਾਂ ਸੈਟੇਲਾਈਟ ਡਿਸ਼ ਲਗਾਉਂਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਾਡੇ ਕੋਲੋਂ ਲਿੱਖਤ ਅਨੁਮਤੀ ਲੈਣਾ ਜ਼ਰੂਰੀ ਹੈ।

ਫਲੈਟਾਂ ਵਿੱਚ ਹੋ ਰਹੇ ਸ਼ੋਰ ਦਾ ਕੀ ਕੀਤਾ ਜਾ ਸਕਦਾ ਹੈ?

ਫਲੈਟਾਂ ਦੇ ਬਲੌਕ ਵਿੱਚ ਛੱਤਾਂ ਅਤੇ ਦੀਵਾਰਾਂ ਦੇ ਪਾਰ ਵੀ ਸ਼ੋਰ ਨੂੰ ਸੌਖੇ ਹੀ ਸੁਣਿਆਂ ਜਾ ਸਕਦਾ ਹੈ। ਫਲੈਟਾਂ ਵਿੱਚ ਰਹਿੰਦੇ ਗੁਆਂਢੀਆਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਦੂਜੇ ਪ੍ਰਤੀ ਖਾਸ ਤਰੀਕੇ ਨਾਲ ਲਿਹਾਜ਼ਦਾਰ ਬਣਨ ਅਤੇ ਇੱਜ਼ਤ ਕਰਨ। ਆਪਣੇ ਗੁਆਂਢੀ ਦੀ ਇੱਜ਼ਤ ਕਰਨੀ ਅਤੇ ਸ਼ੋਰ ਮਚਾਉਣਾ ਅਤੇ ਪੁਆਡ਼ਾ ਪਾਉਂਣਾ ਵੇਖੋ।

ਆਪਣੇ ਗੁਆਂਢੀ ਦੀ ਇੱਜ਼ਤ ਕਰਨੀ

ਸਿਹਤ ਅਤੇ ਸੁਰੱਖਿਆ

ਸਾਂਝੇ ਖੇਤਰ