ਆਪਣੇ ਘਰ ਵਿੱਚ ਰਹਿਣਾ
ਯਾਦ ਰੱਖੋ, ਜੋ ਕੁੱਝ ਤੁਸੀਂ ਆਪਣੇ ਘਰ ਵਿੱਚ ਕਰਦੇ ਹੋ ਉਸ ਨਾਲ ਤੁਹਾਡਾ ਗੁਆਂਢੀ ਪ੍ਰਭਾਵਿਤ ਹੋ ਸਕਦਾ ਹੈ। ਕਿਰਪਾ ਕਰਕੇ ਲਿਹਾਜ਼ਦਾਰ ਬਣੋ।
ਤੁਹਾਡੇ ਸਵਾਲਾਂ ਦੇ ਜਵਾਬ
ਕੀ ਮੈਂ ਪਾਲਤੂ ਜਾਨਵਰ ਰੱਖ ਸਕਦਾ ਹਾਂ?
ਤੁਸੀਂ ਅਧਿੱਕ-ਅੰਸ਼ ਸਧਾਰਨ ਘਰੇਲੂ ਪਾਲਤੂ ਜਾਨਵਰ ਰੱਖ ਸਕਦੇ ਹੋ ਪਰ ਤੁਹਾਨੂੰ ਜ਼ਿੰਮੇਵਾਰ ਮਾਲਿਕ ਬਣਨ ਅਤੇ ਇਸ ਗੱਲ ਨੂੰ ਯਕੀਨਨ ਬਣਾਉਂਣ ਦੀ ਲੋਡ਼ ਹੈ ਕਿ ਤੁਹਾਡੇ ਪਾਲਤੂ ਜਾਨਵਰ ਦੂਜੇ ਨਿਵਾਸੀਆਂ ਜਾਂ ਸਾਡੇ ਕਰਮਚਾਰੀਂ ਲਈ ਪਰੇਸ਼ਾਨੀ, ਖ਼ਤਰਾ ਜਾਂ ਸਿਹਤ ਖ਼ਤਰਾ ਪੈਦਾ ਨਾ ਕਰਨ। ਪਾਲਤੂ ਜਾਨਵਰ ਵੇਖੋ।
ਮੈਂ ਕੂਡ਼ੇ ਦਾ ਨਿਪਟਾਰਾ ਕਿਵੇਂ ਕਰਾਂ?
ਕੌਂਸਲ ਆਮ ਤੌਰ ਤੋ ਹਫ਼ਤੇ ਵਿੱਚ ਇੱਕ ਵਾਰ ਪ੍ਰਦਾਨ ਕੀਤੇ ਪੀਪੇ ਵਿੱਚੋਂ ਕੂਡ਼ਾ ਇਕੱਠਾ ਕਰ ਲੈਂਦੀ ਹੈ। ਆਪਣੇ ਗੁਆਂਢੀਆਂ ਨੂੰ ਪੁੱਛੋ ਕਿ ਤੁਹਾਡੇ ਇਲਾਕੇ ਲਈ ਇਹ ਕਿਹਡ਼ਾ ਦਿਨ ਹੈ। ਅਸੀਂ ਵੱਖਰੇ-ਵੱਖਰੇ ਮੁਡ਼-ਵਰਤਣਯੋਗ ਬਕਸੇ ਜਾਂ ਪੀਪੇ ਵੀ ਪ੍ਰਦਾਨ ਕਰਦੇ ਹਾਂ ਜੋ ਹਫ਼ਤੇ ਵਿੱਚ ਇੱਕ ਵਾਰ ਖਾਲੀ ਕੀਤੇ ਜਾਂਦੇ ਹਨ। ਤੁਹਾਨੂੰ ਵੱਡੀਆਂ ਆਈਟਮਾਂ ਜਾਂ ਕੂਡ਼ੇ-ਕਰਕਟ ਦੀ ਵੱਡੀ ਮਾਤ੍ਰਾ ਨੂੰ ਆਪਣੇ ਨੇਬਰਹੁੱਡ ਵਿੱਚਲੀ ਕੌਂਸਲ ਸਕਿਪ ਵਿੱਚ ਜਾਂ ਲੰਡਨ ਦੇ ਤੁਹਾਡੇ ਇਲਾਕੇ ਦੀ ਸਾਰਿਆਂ ਤੋਂ ਨਜ਼ਦੀਕੀ ‘ ਟਿਪ’ ਵਿੱਚ ਲਿਜਾਣਾ ਚਾਹੀਦਾ ਹੈ। ਤੁਸੀਂ ਕੌਂਸਲ ਦੇ ਵਾਤਾਵਰਣ ਸੇਵਾਵਾਂ ਕੋਲੋਂ ਖਾਸ ਉਠਵਾਉਣ ਦਾ ਪ੍ਰਬੰਧ ਵੀ ਕਰ ਸਕਦੇ ਹੋ। ਕੂਡ਼ੇ ਦਾ ਨਿਪਟਾਰਾ ਵੇਖੋ।
ਕੀ ਮੈਂ ਆਪਣੇ ਘਰ ਤੋਂ ਕੋਈ ਵਪਾਰ ਕਰ ਸਕਦਾ ਹਾਂ?
ਤੁਸੀਂ ਨਿਸਚਿਤ ਕਿਸਮਾਂ ਦਾ ਵਪਾਰ ਕਰ ਸਕਦੇ ਹੋ ਸ਼ਰਤ ਇਹ ਕਿ ਅਜਿਹਾ ਕਰਨ ਦੀ ਤੁਸੀਂ ਸਾਡੇ ਕੋਲੋਂ ਲਿੱਖਤ ਅਨੁਮਤੀ ਲੈ ਲਈ ਹੋਵੇ। ਤੁਹਾਡਾ ਵਪਾਰ ਤੁਹਾਡੇ ਗੁਆਂਢੀਆਂ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਾ ਕਰੇ ਅਤੇ ਤੁਹਾਨੂੰ ਗਾਹਕਾਂ ਨੂੰ ਆਪਣੇ ਘਰ ਨਹੀਂ ਬੁਲਾਉਂਣਾ ਚਾਹੀਦਾ। ਬਿਨ੍ਹਾਂ ਸ਼ੱਕ , ਤੁਹਾਡੇ ਘਰ ਨੂੰ ਕਿਸੇ ਅਨੈਤਿਕ ਜਾਂ ਗ਼ੈਰ-ਕਨੂੰਨੀ ਉਦੇਸ਼ਾਂ ਲਈ ਨਹੀਂ ਵਰਤਿਆ ਜਾ ਸਕਦਾ।
ਮੈਂ ਆਪਣੇ ਬਗ਼ੀਚੇ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਕਰ ਸਕਦਾ ਹਾਂ?
ਤੁਸੀਂ ਮੁਨਾਸਿਬ ਕੁਦਰਤੀ ਨਜ਼ਾਰਾ ਬਣਾ ਅਤੇ ਆਪਣੀ ਪਸੰਦ ਦੇ ਪੌਦੇ ਲਗਾ ਸਕਦੇ ਹੋ। ਵਾਡ਼ਾਂ, ਰੁੱਖ ਹਟਾਉਂਣ ਜਾਂ ਕੱਟਣ ਤੋਂ ਪਹਿਲਾਂ ਤੁਹਾਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਨਿਸਚਿਤ ਵੱਡੇ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਸਾਡੀ ਅਨੁਮਤੀ ਲੈਣ ਦੀ ਲੋਡ਼ ਹੈ। ਤੁਹਾਡਾ ਬਗ਼ੀਚਾ ਅਤੇ ਗਰਾਜ ਅਤੇ ਪਾਰਕਿੰਗ ਵੇਖੋ।
ਤੁਹਾਡਾ ਬਗ਼ੀਚਾ
ਤੁਸੀਂ ਇਸ ਵਾਸਤੇ ਜ਼ਿੰਮੇਵਾਰ ਹੋ:
- ਬਗ਼ੀਚੇ ਨੂੰ ਸਾਫ਼-ਸੁਥਰਾ ਅਤੇ ਕੂਡ਼ੇ-ਕਰਕਟ ਤੋਂ ਮੁਕਤ ਰਖਣਾ
- ਝਾਡ਼ੀਆਂ, ਵਾਡ਼ਾਂ ਜਾਂ ਰੁੱਖਾਂ ਦੀ ਕਤਰਨ ਜਾਂ ਕਾਂਟ-ਛਾਂਟ ਕਰਨੀ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਉਹ ਗੁਆਂਢੀਆਂ ਲਈ ਅਡ਼ਿਕਾ ਨਾ ਬਣਨ
- ਵਾਡ਼, ਬਗ਼ੀਚੇ ਦਾ ਰਾਹ ਜਾਂ ਬਗ਼ੀਚੇ ਦੀਆਂ ਮੁਹਾਂਦਰਾਂ ਜਿਵੇਂ ਵੇਹਡ਼ਾ ਜਾਂ ਟੈਰੇਸ ਨੂੰ ਕਾਇਮ ਰੱਖਣਾ
ਇਨ੍ਹਾਂ ਲਈ ਤੁਹਾਨੂੰ ਸਾਡੀ ਲਿੱਖਤ ਅਨੁਮਤੀ ਦੀ ਲੋਡ਼ ਹੈ:
- ਗਰਾਜ, ਸ਼ੈਡ ਜਾਂ ਗ੍ਰੀਨਹਾਉਸ ਬਣਾਉਂਣ ਲਈ
- ਕੋਈ ਦੀਵਾਰ ਜਾਂ ਵਾਡ਼ਾ ਬਣਾਉਂਣ ਜਾਂ ਬਦਲਣ ਲਈ
- ਝਾਡ਼ੀਆਂ, ਵਾਡ਼ਾਂ ਜਾਂ ਰੁੱਖਾਂ ਨੂੰ ਕੱਟਣ, ਹਟਾਉਣ ਜਾਂ ਖ਼ਤਮ ਕਰਨ ਲਈ ਜਿਨ੍ਹਾਂ ਨੂੰ ਤੁਸੀਂ ਆਪ ਨਹੀਂ ਲਗਾਇਆ।
ਪਾਲਤੂ ਜਾਨਵਰ
- ਤੁਹਾਨੂੰ ਇਹ ਯਕੀਨਨ ਬਣਾਉਂਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਕਾਬੂ ਵਿੱਚ ਰੱਖੋ, ਜਿਸਦਾ ਅਰਥ ਹੈ ਕਿ, ਉਹ ਭੱਜ ਨ ਜਾਣ ਜਾਂ ਸੰਪੱਤੀ ਜਾਂ ਸਾਂਝੇ ਖੇਤਰਾਂ ਦਾ ਨੁਕਸਾਨ ਨਾ ਕਰਨ।
- ਤੁਹਾਡੇ ਪਾਲਤੂ ਜਾਨਵਰ ਤੁਹਾਡੇ ਗੁਆਂਢੀਆਂ ਨੂੰ ਤੰਗ ਨਾ ਕਰਨ ਜਾਂ ਡਰਾਉਣ ਨਾ। ਇਸ ਵਿੱਚ ਥਾਂ ਗੰਦੀ ਕਰਨੀ, ਸ਼ੋਰ ਮਚਾਉਣਾ ਜਾਂ ਬਦਬੂ ਫੈਲਾਉਣਾ ਸ਼ਾਮਲ ਹੈ।
- ਤੁਹਾਡਾ ਜਾਨਵਰ ਤੁਹਾਡੇ ਘਰ, ਜਾਂ ਅਜਿਹੀਆਂ ਥਾਵਾਂ ਜੋ ਤੁਸੀਂ ਆਪਣੇ ਗੁਆਂਢੀਆਂ ਨਾਲ ਸਾਂਝੀਆਂ ਕਰਦੇ ਹੋ ਨੂੰ ਗੰਦਾ ਨਾ ਕਰਨ। ਜੇਕਰ ਤੁਸੀਂ ਆਪਣੇ ਕੁੱਤੇ ਨੂੰ ਜਨਤਕ ਥਾਵਾਂ ਵਿੱਚ ਘੁੰਮਣ ਅਤੇ ਗੰਦਗੀ ਕਰਨ ਦਿੰਦੇ ਹੋ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਅਦਾਲਤ ਲਿਜਾਇਆ ਜਾ ਸਕਦਾ ਹੈ।
- ਆਪਣੇ ਕੁੱਤੇ ਨੂੰ ਆਪਣੇ ਘਰ ਦੇ ਅੰਦਰ ਜਾਂ ਬਾਹਰ ਲਗਾਤਾਰ ਭੌਂਕਣ ਨਾ ਦਿਓ।
- ਅਸੀਂ ਤੁਹਾਨੂੰ ਜਾਂ ਤੁਹਾਡੇ ਨਾਲ ਰਹਿ ਰਹੇ ਕਿਸੇ ਵੀ ਵਿਅਕਤੀ ਨੂੰ ਪਾਲਤੂ ਜਾਨਵਰ ਰੱਖਣ ਤੋਂ ਰੋਕ ਸਕਦੇ ਹਾਂ ਜੇਕਰ ਤੁਸੀਂ ਜ਼ਿੰਮੇਵਾਰ ਮਾਲਿਕ ਨਹੀਂ ਹੋ।
ਕੂਡ਼ੇ ਦਾ ਨਿਪਟਾਰਾ
- ਸਾਰਾ ਕੂਡ਼ਾ ਥੈਲਿਆਂ ਵਿੱਚ ਪਾਓ, ਅਤੇ ਥੈਲਿਆਂ ਨੂੰ ਪ੍ਰਦਾਨ ਕੀਤੇ ਕੂਡ਼ੇ ਦਾ ਸ਼ੂਟ, ਸਟੋਰ ਜਾਂ ਪੀਪੇ ਵਿੱਚ ਪਾ ਦਿਓ।
- ਤੁਹਾਡੇ ਘਰ ਲਈ ਜਾਂ ਤੁਹਾਡੀ ਭੂਮੀ-ਸੰਪੱਤੀ ਤੇ ਪ੍ਰਦਾਨ ਕੀਤੇ ਗਏ ਮੁਡ਼-ਵਰਤਣਯੋਗ ਬਕਸਿਆਂ ਦੀ ਵਰਤੋਂ ਕਰਕੇ ਜਿੰਨਾ ਸੰਭਵ ਹੋਵੇ ਉਨ੍ਹੇ ਕੂਡ਼ੇ-ਕਰਕਟ ਨੂੰ ਮੁਡ਼-ਵਰਤਣ ਦੀ ਕੋਸ਼ਸ਼ ਕਰੋ। ਬਰੋ ਵਿੱਚ ਹੋਰ ਵੀ ਮੁਡ਼-ਵਰਤਣਯੋਗ ਥਾਵਾਂ ਹਨ।
- ਬਾਹਰ ਜੂਠਾ ਨਾ ਛੱਡੋ ਜਿੱਥੇ ਇਹ ਹਾਨੀਕਾਰਕ ਕੀਟ, ਪੰਛੀ ਜਾਂ ਹੋਰ ਜੀਵ ਜਿਵੇਂ ਕਬਤੂਰ, ਚੁਹੇ ਜਾਂ ਕਾਕਰੋਚਾਂ ਨੂੰ ਉਤਸ਼ਾਹ ਮਿਲੇ।
- ਤੁਹਾਨੂੰ ਵੱਡੀਆਂ ਆਈਟਮਾਂ ਜਾਂ ਕੂਡ਼ੇ-ਕਰਕਟ ਦੀ ਵੱਡੀ ਮਾਤ੍ਰਾ ਤੋਂ ਸੁਰੱਖਿਅਤ ਤਰੀਕੇ ਨਾਲ ਛੁਟਕਾਰਾ ਪਾਉਂਣਾ ਚਾਹੀਦਾ ਹੈ।
