ਘਰ ਵਿੱਚ ਆਉਣਾ
ਤੁਹਾਡੇ ਸਵਾਲਾਂ ਦੇ ਜਵਾਬ
ਮੈਨੂੰ ਕਿਰਾਏਦਾਰੀ ਕਦੋਂ ਮਿਲਦੀ ਹੈ?
ਤੁਹਾਡੇ ਕਿਰਾਏਦਾਰੀ ਇਕਰਾਰਨਾਮੇ ਤੇ ਪ੍ਰਵੇਸ਼ ਦੀ ਮਿਤੀ ਦੇ ਸਮੇਂ ਤੋਂ ਹੀ ਤੁਸੀਂ ਕਨੂੰਨੀ ਕਿਰਾਏਦਾਰ ਬਣ ਜਾਂਦੇ ਹੋ। ਉਸ ਸਮੇਂ ਤੋਂ ਲੈਕੇ ਤੁਸੀਂ ਸੰਪੱਤੀ ਦੇ ਲਈ ਅਤੇ ਕਿਰਾਏ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋ ਭਾਵੇਂ ਤੁਸੀਂ ਤੁਰੰਤ ਘਰ ਵਿੱਚ ਰਹਿਣ ਨਹੀਂ ਜਾਂਦੇ। ਜੋਕਰ ਤੁਸੀਂ ਹਾਉਜ਼ਿੰਗ ਬੈਨੀਫਿਟ ਲੈਣ ਦੇ ਹੱਕਦਾਰ ਹੋ, ਤਾਂ ਘਰ ਵਿੱਚ ਰਹਿਣ ਜਾਣ ਲੱਗਿਆਂ ਤੁਹਾਨੂੰ ਨਵਾਂ ਦਰਖਾਸਤ ਫਾਰਮ ਭਰਨਾ ਪਵੇਗਾ।
ਨਵੇਂ ਘਰ ਵਿੱਚ 6-8 ਹਫ਼ਤੇ ਰਹਿਣ ਤੋਂ ਬਾਅਦ, ਤੁਹਾਡਾ ਨੈਬਰਹੁੱਡ ਹਾਉਜ਼ਿੰਗ ਪ੍ਰਬੰਧਕ ਤੁਹਾਡੇ ਕੋਲ ਤੁਸੀਂ ਕਿਵੇ ਵੱਸ ਰਹੇ ਹੋ ਇਹ ਵੇਖਣ ਲਈ ਅਤੇ ਜੇਕਰ ਕੁੱਝ ਸਮੱਸਿਆਵਾਂ ਹੋਣ ਤਾਂ ਉਨ੍ਹਾਂ ਬਾਰੇ ਗੱਲਬਾਤ ਕਰਣ ਲਈ ਆਵੇਗਾ।
ਜੇਕਰ ਤੁਸੀਂ ਅਰੰਭਕ ਕਿਰਾਏਦਾਰ ਹੋ ਤਾਂ ਅਸੀਂ ਪਹਿਲੇ 12 ਮਹੀਨੇ ਦੌਰਾਨ ਨੇਮਪੂਰਵਕ ਤੁਹਾਡੇ ਕੋਲ ਆਉਂਦੇ ਰਹਾਂਗੇ ਅਤੇ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਤੁਸੀਂ ਕਿਰਾਏਦਾਰੀ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਮੰਨ ਰਹੇ ਹੋ। ਤੁਹਾਡੀ ਕਿਰਾਏਦਾਰੀ ਵੇਖੋ।
ਕੀ ਮੈਂ ਆਪਣਾ ਖ਼ੁੱਦ ਦਾ ਸਾਜ-ਸਮਾਨ ਰੱਖ ਸਕਦਾ ਹਾਂ?
ਤੁਸੀਂ ਆਪਣਾ ਖ਼ੁੱਦ ਦਾ ਸਾਜ-ਸਮਾਨ ਰੱਖ ਸਕਦੇ ਹੋ ਜੱਦ ਤੱਕ ਕਿ ਤੁਸੀਂ ਸੰਪੱਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਇਸ ਵਿੱਚੋਂ ਕੁੱਝ ਨਹੀਂ ਹਟਾਉਂਦੇ ਜਾਂ ਕੋਈ ਤਬਦੀਲੀ ਨਹੀਂ ਕਰਦੇ, ਉਦਾਹਰਨ ਲਈ ਵਾੱਸ਼ਿੰਗ ਮਸ਼ੀਨ ਰੱਖਣੀ। ਜੇਕਰ ਤੁਸੀਂ ਕੋਈ ਤਬਦੀਲੀ ਕਰਨੀ ਚਾਹੁੰਦੇ ਹੋ, ਤਾਂ ਤੁਹਾਡੇ ਲਈ ਪਹਿਲਾਂ ਲਿੱਖਤ-ਅਨੁਮਤੀ ਲੈਣੀ ਜ਼ਰੂਰੀ ਹੈ। ਇਸ ਵਿੱਚ ਸੇਟੈਲਾਈਟ ਡਿਸ਼ ਲਗਾਉਂਣਾ ਸ਼ਾਮਲ ਹੈ। ਤੁਹਾਡੇ ਘਰ ਦੇ ਸੁਧਾਰ ਵੇਖੋ।
ਮੁਰੰਮਤ ਦਾ ਕੀ?
ਨਵੇਂ ਕਿਰਾਏਦਾਰ ਨੂੰ ਸੰਪੱਤੀ ਕਿਰਾਏ ਤੇ ਦੇਣ ਤੋਂ ਪਹਿਲਾਂ, ਅਸੀਂ ਇਸਦਾ ਮੁਆਇਨਾ ਕਰਦੇ ਹਾਂ ਅਤੇ ਗੈਸ ਅਤੇ ਬਿਜਲੀ ਦੀ ਸੁਰੱਖਿਆ ਜਾਂਚ ਕਰਦੇ ਹਾਂ। ਅਸੀਂ ਕੁੱਝ ਮੁਰੰਮਤਾਂ ਵੀ ਕਰਾਂਗੇ। ਜੇਕਰ ਹੋਰ ਮੁਰੰਮਤਾਂ ਦੀ ਲੋਡ਼ ਹੋਵੇ, ਤਾਂ ਕਿਰਪਾ ਕਰਕੇ ਹਾਉਜ਼ਿੰਗ ਕੌਨਟੈਕਟ ਸੈਂਟਰ ਨਾਲ ਸੰਪਰਕ ਕਰੋ। ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ।
ਜਦੋਂ ਤੁਸੀਂ ਆਪਣਾ ਨਾਂ ਦਾਖਲ ਕਰਦੇ ਹੋ
ਜਦੋਂ ਤੁਸੀਂ ਆਪਣੀ ਕਿਰਾਏਦਾਰੀ ਲੈ ਲੈਂਦੇ ਹੋ ਤਾਂ ਤੁਹਾਨੂੰ ਆਪਣੇ ਨੇਬਰਹੁੱਡ ਦਫ਼ਤਰ ਵਿਖੇ ਇੱਕ ਮੁਲਾਕਾਤ ਵਿੱਚ ਮੌਜੂਦ ਰਹਿਣਾ ਪਵੇਗੀ। ਤੁਸੀਂ ਕਿਰਾਏਦਾਰੀ ਇਕਰਾਰਨਾਮੇ ਤੇ ਦਸਤਖ਼ਤ ਕਰੋਗੇ ਅਤੇ ਅਸੀਂ ਤੁਹਾਡਾ ਫੋਟੋਗ੍ਰਾਫ ਲਵਾਂਗੇ ਜੋ ਤੁਹਾਡੀ ਹਾਉਜ਼ਿੰਗ ਫਾਈਲ ਤੇ ਅਤੇ ਫੋਟੋਗ੍ਰਾਫਿਕ ਡਾਟਾਬੈਂਕ ਵਿੱਚ ਰੱਖੀ ਜਾਵੇਗੀ।
ਅਸੀਂ ਤੁਹਾਨੂੰ ਇਨ੍ਹਾਂ ਦੇ ਬਾਰੇ ਦੱਸਾਂਗੇ :
- ਤੁਹਾਡੀ ਕਿਰਾਏਦਾਰੀ ਦੀਆਂ ਸ਼ਰਤਾਂ
- ਹੈਕਨੀ ਹੋਮਸ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ
- ਆਪਣੇ ਕਿਰਾਏ ਦਾ ਭੁਗਤਾਨ ਕਿਵੇਂ ਕਰਨਾ ਹੈ ਅਤੇ ਮੁਰੰਮਤ ਦੇ ਬਾਰੇ ਕਿਵੇਂ ਦਸਣਾ ਹੈ
- ਕੋਈ ਵੀ ਸੁਧਾਰ ਜੋ ਅਸੀਂ ਤੁਹਾਡੇ ਘਰ ਲਈ ਨਿਯੋਜਿਤ ਕੀਤੇ ਹਨ।
ਅਸੀਂ ਤੁਹਾਨੂੰ ਦੇਵਾਂਗੇ :
- ਤੁਹਾਡੇ ਘਰ ਦੇ ਚਾਬੀਆਂ ਦੇ ਦੋ ਨਕਲ ਗੁੱਛੇ
- ਕਿਰਾਏਦਾਰੀ ਇਕਰਾਰਨਾਮੇ ਦੀ ਨਕਲ
- ਕਿਰਾਏਦਾਰਾਂ ਦੀ ਕਿਤਾਬਡ਼ੀ ਦੀ ਨਕਲ
- ਤਰ੍ਹਾ ਤਰ੍ਹਾ ਦੇ ਲਾਭਦਾਇਕ ਸਲਾਹ ਦੇਣ ਵਾਲੇ ਦਸਤੀ ਇਸ਼ਤਿਹਾਰ, ਜਿਵੇਂ ਸੁਰੱਖਿਆ ਦੇ ਬਾਰੇ
- ਲਾਭ ਬਾਰੇ ਜਾਣਕਾਰੀ ਅਤੇ ਹਾਉਜ਼ਿੰਗ ਬੈਨੀਫਿਟ ਅਰਜੀ ਫਾਰਮ (ਜੇ ਜ਼ਰੂਰੀ ਹੋਵੇ)
- ਸਾਡੇ ਦੁਆਰਾ ਤੁਹਾਡੇ ਘਰ ਵਿੱਚ ਕਿਸੇ ਗੈਸ ਸਥਾਪਤੀਆਂ ਲਈ ਪ੍ਰਦਾਨ ਕੀਤਾ ਹੁਣ ਦਾ ਮੁਆਇਨਾ ਰਿਕਾਰਡ।
ਸਜਾਵਟ
ਕੁੱਝ ਸੰਪੱਤੀਆਂ ਦੇ ਨਾਲ ਅਸੀਂ ਨਵੇਂ ਕਿਰਾਏਦਾਰਾਂ ਨੂੰ ਕੁੱਝ ਸਜਾਵਟ ਦਾ ਸਮਾਨ ਵੀ ਦਿੰਦੇ ਹਾਂ। ਇਹ ਕੇਵਲ ਯੋਗਦਾਨ ਹੈ ਅਤੇ ਸ਼ਾਇਦ ਸਾਰੀ ਸਜਾਵਟ ਦੇ ਲਈ ਕਾਫੀ ਨਾ ਹੋਵੇ ਜੋ ਤੁਸੀਂ ਕਰਨੀ ਚਾਹੁੰਦੇ ਹੋ।
ਘਰ ਦੇ ਸਮਾਨ ਦਾ ਬੀਮਾ
ਘਰ ਦੇ ਸਮਾਨ ਦਾ ਬੀਮਾ ਕਰਵਾਉਂਣ ਦੀ ਅਸੀਂ ਤੁਹਾਨੂੰ ਦਰਿਡ਼੍ਹ ਸਲਾਹ ਦਿੰਦੇ ਹਾਂ। ਇਸ ਬਿਮੇ ਵਿੱਚ ਤੁਹਾਡੇ ਟੀਵੀ , ਦਰੀਆਂ, ਫ਼ਰਨੀਚਰ, ਕੱਪਡ਼ੇ ਅਤੇ ਘਰ ਦੇ ਹੋਰ ਸਮਾਨ ਨੂੰ ਹੋਣ ਵਾਲੇ ਨੁਕਸਾਨ ਵੀ ਸ਼ਾਮਲ ਹਨ , ਉਦਾਹਰਨ ਲਈ, ਜੇਕਰ ਅੱਗ ਲੱਗ ਜਾਵੇ ਜਾਂ ਹਡ਼੍ਹ ਆ ਜਾਵੇ ਜਾਂ ਪਾਈਪ ਫੱਟ ਜਾਵੇ। ਇਸ ਬਿਮੇ ਵਿੱਚ ਚੋਰੀ ਹੋਣ ਦੀ ਹਾਲਤ ਵਿੱਚ ਗੁਆਚੀਆਂ ਜਾਂ ਚੋਰੀ ਹੋਈ ਚਾਬੀਆਂ ਅਤੇ ਹੋਰ ਚੀਜਾਂ ਵੀ ਸ਼ਾਮਲ ਹਨ ।
ਤੁਸੀਂ ਆਪਣੀ ਪਸੰਦ ਦੀ ਬੀਮਾ ਪਾਲਿਸੀ ਚੁਣ ਸਕਦੇ ਹੈ। ਐਪਰ, ਅਸੀਂ ਇੱਕ ਪਾਲਿਸੀ ਦੀ ਪਛਾਣ ਕੀਤੀ ਹੈ ਜਿਸਦੇ ਲਈ ਭੁਗਤਾਨ ਕਿਰਾਏ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ।
