ਕਿਰਾਇਆ ਦਾ ਬਕਾਇਆ
ਜੇਕਰ ਤੁਸੀਂ ਕਿਰਾਏ ਲਈ ਸਾਡੇ ਕਰਜ਼ਦਾਰ ਹੋ, ਤਾਂ ਕਾਹਲੀ ਨਾਲ ਕਾਰਜ ਕਰੋ। ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ ਪਰ ਜੇਕਰ ਤੁਸੀਂ ਆਪਣੀ ਸਮੱਸਿਆ ਬਾਰੇ ਸਾਡੇ ਨਾਲ ਗੱਲ ਨਹੀਂ ਕਰਦੇ, ਤਾਂ ਤੁਸੀਂ ਆਪਣਾ ਘਰ ਖੋ ਸਕਦੇ ਹੋ।
ਤੁਹਾਡੇ ਸਵਾਲਾਂ ਦੇ ਜਵਾਬ
ਜੇਕਰ ਮੈਨੂੰ ਕਿਰਾਇਆ ਦੇਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਤਾਂ ਕੀ ਹੋਵੇਗਾ?
ਜੇਕਰ ਤੁਹਾਨੂੰ ਪੈਸੇ ਦੀ ਸਮੱਸਿਆ ਹੈ, ਆਰਜ਼ੀ ਜਾਂ ਕਾਇਮ, ਤਾਂ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ। ਅਸੀਂ ਤੁਹਾਡਾ ਬਕਾਇਆ ਪੂਰਾ ਕਰਨ ਵਿੱਚ ਜੋ ਕੁੱਝ ਵੀ ਕਰ ਸਕਦੇ ਹਾਂ ਕਰਾਂਗੇ। ਫਿਰ ਵੀ, ਜੇਕਰ ਤੁਸੀਂ ਕਿਰਾਏ ਦਾ ਭੁਗਤਾਨ ਨਾ ਕਰਨਾ ਜਾਰੀ ਰੱਖਦੇ ਹੋ ਤਾਂ ਸਾਨੂੰ ਤੁਹਾਨੂੰ ਅਦਾਲਤ ਵਿੱਚ ਲਿਜਾਣ ਲਈ ਕੋਈ ਝਿਝਕ ਨਹੀਂ ਹੋਵੇਗੀ। ਇਸੇ ਵੇਲੇ ਕੁੱਝ ਕਰੋ , ਆਪਣਾ ਘਰ ਖੋਣ ਦਾ ਜੋਖ਼ਮ ਨਾ ਉਠਾਓ।
ਮੈਂ ਆਪਣੇ ਬਕਾਏ ਨੂੰ ਕਿਵੇਂ ਘਟਾ ਸਕਦਾ ਹਾਂ?
ਸਾਡੇ ਨਾਲ ਸੰਪਰਕ ਕਰੋ। ਅਸੀਂ ਮਿਲਕੇ ਨਿਯਮਪੂਰਣ ਮੁਡ਼ ਭੁਗਤਾਨ ਇਕਰਾਰਨਾਮਾ ਬਣਾ ਸਕਦੇ ਹਾਂ ਜੋ ਇਸਤੇ ਅਧਾਰਿਤ ਹੋਵੇਗਾ ਕਿ ਤੁਸੀਂ ਕਿੰਨਾ ਭੁਗਤਾਨ ਕਰ ਸਕਦੇ ਹੋ।
ਜੇਕਰ ਮੈਂ ਕਿਰਾਏ ਦਾ ਭੁਗਤਾਨ ਨਾ ਕਰਨਾ ਜਾਰੀ ਰੱਖਦਾ ਹਾਂ ਤਾਂ ਕੀ ਹੋਵੇਗਾ?
ਜੇਕਰ ਤੁਹਾਡੇ ਬਕਾਏ ਬਰਕਰਾਰ ਰਹਿੰਦੇ ਹਨ ਤਾਂ ਅਸੀਂ ਤੁਹਾਨੂੰ ਲਿੱਖਤੀ ਚਿਤਾਵਨੀ ਘੱਲਾਂਗੇ। ਜੇਕਰ ਤੁਸੀਂ ਆਪਣਾ ਕਰਜਾ ਉਤਾਰਨ ਲਈ ਗੰਭੀਰ ਉਪਰਾਲਾ ਨਹੀਂ ਕਰਦੇ ਤਾਂ ਅਸੀਂ ਅਦਾਲਤ ਵਿੱਚ ਤੁਹਾਡਾ ਘਰ ਵਾਪਸ ਲੈਣ (ਤੁਹਾਥੋਂ ਅਤੇ ਤੁਹਾਡੇ ਪਰਿਵਾਰ ਕੋਲੋਂ ਘਰ ਖਾਲੀ ਕਰਵਾਉਂਣ) ਦੀ ਇਜਾਜ਼ਤ ਲੈਣ ਲਈ ਦਰਖਾਸਤ ਦੇਵਾਂਗੇ। ਤੁਸੀਂ ਆਪਣਾ ਘਰ ਖੋ ਸਕਦੇ ਹੋ ਵੇਖੋ।
ਮੇਰੇ ਵਿਚਾਰ ਵਿੱਚ ਮੇਰੇ ਖਾਤੇ ਤੇ ਬਕਾਏ ਗ਼ਲਤ ਹਨ। ਮੈਂ ਕੀ ਕਰ ਸਕਦਾ ਹਾਂ?
ਤੁਹਾਡੇ ਵਿਚਾਰ ਵਿੱਚ ਜੇਕਰ ਤੁਹਾਡੇ ਖਾਤੇ ਤੇ ਬਕਾਏ ਗ਼ਲਤ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ ਖਾਤੇ ਦੀ ਜਾਂਚ ਕਰਕੇ ਤੁਹਾਨੂੰ ਤੁਹਾਡੇ ਕਿਰਾਏ ਖਾਤੇ ਦਾ ਚਿੱਠਾ ਦਿਆਂਗੇ। ਜੇਕਰ ਬਕਾਏ ਗ਼ਲਤ ਹਨ, ਤਾਂ ਅਸੀਂ ਖਾਤੇ ਨੂੰ ਇਕਸਾਰ ਕਰਾਂਗੇ। ਜੇਕਰ ਉਹ ਸਹੀ ਹਨ, ਤਾਂ ਅਸੀਂ ਸਪੱਸ਼ਟ ਕਰਾਂਗੇ ਕਿ ਬਕਾਏ ਕਿਵੇਂ ਹੋਏ ਹਨ।
ਮੇਰੇ ਬਕਾਏ ਇਸ ਲਈ ਹਨ ਕਿਉਂਕਿ ਮੇਰੇ ਹਾਉਜ਼ਿੰਗ ਬੈਨੀਫਿਟ ਨਹੀਂ ਦਿੱਤੇ ਗਏ। ਮੈਂ ਕੀ ਕਰ ਸਕਦਾ ਹਾਂ?
ਆਪਣੇ ਹਾਉਜ਼ਿੰਗ ਬੈਨੀਫਿਟ ਮੰਗਣ ਲਈ ਤੁਸੀਂ ਆਪ ਜ਼ਿੰਮੇਵਾਰ ਹੋ। ਜ਼ਰੂਰੀ ਹੈ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਇਸ ਲਈ ਦਰਖਾਸਤ ਅਤੇ ਇਸਦੀ ਪ੍ਰਕ੍ਰਿਆ ਲਈ ਲੋਡ਼ੀਂਦੀ ਜਾਣਕਾਰੀ ਦਿਓ। ਜੇਕਰ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਹਨ ਤਾਂ ਸਲਾਹ ਲੈਣ ਵਾਸਤੇ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਮਦਦ ਕਰਨ ਲਈ ਇਥੇ ਮੌਜੂਦ ਹਾਂ।
ਕੀ ਕੀਤਾ ਜਾਵੇ
ਆਪਣੇ ਨੇਬਰਹੁੱਡ ਹਾਉਜ਼ਿੰਗ ਦਲ ਨਾਲ ਗੱਲ ਕਰੋ। ਕਿਸੇ ਤੇ ਵੀ ਸਮੇਂ ਸਮੇਂ ਤੇ ਵਿਤੀ ਕਸ਼ਟ ਆ ਸਕਦਾ ਹੈ। ਇਸ ਲਈ, ਜੇਕਰ ਤੁਹਾਨੂੰ ਆਪਣੇ ਕਿਰਾਏ ਦਾ ਭੁਗਤਾਨ ਕਰਨ ਵਿੱਚ ਔਖਿਆਈ ਆ ਰਹੀ ਹੈ, ਤਾਂ ਸਾਨੂੰ ਤੁਰੰਤ ਦੱਸੋ। ਅਸੀਂ ਤੁਹਾਡੀ ਮਦਦ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।
ਜੇਕਰ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕਿਰਾਏ ਦਾ ਭੁਗਤਾਨ ਕਰਨ ਦੀ ਸਮੱਸਿਆ ਹੈ, ਜਾਂ ਤੁਹਾਨੂੰ ਆਪਣੇ ਕਿਰਾਏ ਬਾਰੇ ਸਾਡੇ ਕੋਲੋਂ ਚਿੱਠੀ ਮਿਲ ਚੁੱਕੀ ਹੈ, ਤਾਂ ਤੁਹਾਨੂੰ ਤੁਰੰਤ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤੁਹਾਡੀ ਨੇਬਰਹੁੱਡ ਹਾਉਜ਼ਿੰਗ ਦਲ ਦਾ ਕੋਈ ਸੱਦਸ ਤੁਹਾਡੇ ਬਕਾਇਆਂ ਬਾਰੇ ਵਿਚਾਰ-ਵਟਾਂਦਰਾ ਕਰੇਗਾ ਅਤੇ ਤੁਹਾਨੂੰ ਸਲਾਹ ਦੇਣ ਦੇ ਨਾਲ ਨਾਲ ਇਹ ਵੀ ਦੱਸੇਗਾ ਕਿ ਤੁਸੀਂ ਲਾਭਾਂ ਲਈ ਕਿਵੇ ਦਰਖਾਸਤ ਕਰ ਸਕਦੇ ਹੋ।
ਜੇਕਰ ਤੁਹਾਡੀ ਕਰਜੇ ਦੀ ਸਮੱਸਿਆ ਹੈ ਤਾਂ ਅਸੀਂ ਤੁਹਾਨੂੰ ਕਿਸੇ ਹੋਰ ਸੰਸਥਾ ਕੋਲ ਘੱਲ ਸਕਦੇ ਹਾਂ ਜੋ ਤੁਹਾਨੂੰ ਵਿਸ਼ੇਸ਼ੱਗ ਸਲਾਹ ਦੇ ਸਕਦੇ ਹਨ।
ਜੇਕਰ ਤੁਸੀਂ ਆਪਣੀ ਦੇਣਯੋਗ ਰਕਮ ਦਾ ਪੂਰਾ ਭੁਗਤਾਨ ਕਰਨ ਤੋਂ ਅਸਮਰੱਥ ਹੋ ਤਾਂ ਅਸੀਂ ਤੁਹਾਡੀ ਆਮਦਨ ਦੇ ਅਧਾਰ ਤੇ ਮੁਡ਼-ਭੁਗਤਾਨ ਇਕਰਾਰਨਾਮਾ ਕਰ ਸਕਦੇ ਹਾਂ। ਇਸ ਵਿੱਚ ਸਮੇਂ ਦੀ ਇੱਕ ਅਵਧੀ ਲਈ ਕਿਰਾਏ ਵਿੱਚ ਕੁੱਝ ਵਾਧੂ ਰਕਮ ਦਾ ਭੁਗਤਾਨ ਕਰਨਾ ਸ਼ਾਮਲ ਹੈ ਜਦ ਤੱਕ ਪੂਰੇ ਕਰਜੇ ਦਾ ਭੁਗਤਾਨ ਨਹੀਂ ਹੋ ਜਾਂਦਾ।
ਤੁਸੀ ਆਪਣਾ ਘਰ ਖੋ ਸਕਦੇ ਹੋ
ਜੇਕਰ ਤੁਸੀਂ ਸਾਨੂੰ ਦੇਣਯੋਗ ਕਿਰਾਏ ਦਾ ਭੁਗਤਾਨ ਨਹੀਂ ਕਰਦੇ ਜਾਂ ਮੁਡ਼-ਭੁਗਤਾਨ ਇਕਰਾਰਨਾਮੇ ਨੂੰ ਨਹੀਂ ਮੰਨਦੇ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤਾਂ ਅਸੀਂ ਤੁਹਾਡੇ ਵਿਰੁੱਧ ਕਨੂੰਨੀ ਕਾਰਵਾਈ ਕਰਾਂਗੇ।
ਅਸੀਂ ਤੁਹਾਨੂੰ ਅਤੇ ਕਿਸੇ ਸੰਯੁਕਤ ਕਿਰਾਏਦਾਰ ਨੂੰ ਲਿੱਖਤੀ ਚਿਤਾਵਨੀ ਘੱਲਾਂਗੇ। ਤੁਹਾਨੂੰ ਤੁਰੰਤ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜਿੰਨੀ ਜਲਦੀ ਤੁਸੀਂ ਇਹ ਕਰਦੇ ਹੋ, ਸਾਡੀ ਤੁਹਾਨੂੰ ਅਦਾਲਤ ਵਿੱਚ ਲੈ ਜਾਣ ਦੀ ਸੰਭਵਤਾ ਉਨ੍ਹੀ ਹੀ ਘੱਟ ਹੈ।
ਜੇਕਰ ਤੁਸੀਂ ਆਪਣੇ ਬਕਾਇਆਂ ਦਾ ਭੁਗਤਾਨ ਕਰਨ ਜਾਂ ਇਨ੍ਹਾਂ ਨੂੰ ਘਟਾਉਂਣ ਦਾ ਕੋਈ ਉਪਰਾਲਾ ਨਹੀਂ ਕਰਦੇ, ਤਾਂ ਅਸੀਂ ਜ਼ਰੂਰੀ ਅਦਾਲਤ ਪਹੁੰਚਾਂਗੇ :
- ਜੇ ਅਦਾਲਤ ਤੁਹਾਨੂੰ ਗ਼ਲਤ ਕਰਾਰ ਦਿੰਦੀ ਹੈ ਤਾਂ ਤੁਹਾਨੂੰ ਅਦਾਲਤੀ ਖਰਚਿਆ ਦਾ ਭੁਗਤਾਨ ਕਰਨਾ ਪਵੇਗਾ
- ਸਾਨੂੰ ਦੇਣਯੋਗ ਰਕਮ ਦਾ ਭੁਗਤਾਨ ਵੀ ਤੁਹਾਨੂੰ ਕਰਨਾ ਪਵੇਗਾ
- ਤੁਸੀਂ ਕੁੱਝ ਹੱਕ ਗੁਆ ਸਕਦੋ ਜਿਵੇਂ ਖ਼ਰੀਦਣ ਦਾ ਹੱਕ, ਜਾਂ ਤੁਹਾਡਾ ਘਰ ਬਦਲਣ ਜਾਂ ਘਰਾਂ ਦਾ ਵਟਾਂਦਰਾ ਕਰਨ ਦਾ ਹੱਕ
- ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਆਪਣਾ ਘਰ ਖਾਲੀ ਕਰਨ ਲਈ ਕਿਹਾ ਜਾ ਸਕਦਾ ਹੈ ਅਤੇ ਤੁਹਾਨੂੰ ਆਦਤਨ ਬੇ-ਘਰ ਸਮਝਿਆ ਜਾ ਸਕਦਾ ਹੈ।
