ਤੁਹਾਡੀਆਂ ਮੁਰੰਮਤ ਦੀਆਂ ਜ਼ਿੰਮੇਵਾਰੀਆਂ
ਤੁਹਾਡੀਆਂ ਆਮ ਜ਼ਿੰਮੇਵਾਰੀਆਂ
ਤੁਹਾਡੀਆਂ ਕੁੱਝ ਆਮ ਜ਼ਿੰਮੇਵਾਰੀਆਂ ਹਨ :
- ਆਪਣੀ ਸੰਪੱਤੀ ਨੂੰ ਸਾਫ਼-ਸੁਥਰੀ ਅਤੇ ਅੰਦਰੋਂ ਚੰਗੇ ਸਜਾਵਟੀ ਢੰਗ ਨਾਲ ਰੱਖਣਾ, ਜਿਨ੍ਹਾਂ ਵਿੱਚ ਦੀਵਾਰਾਂ ਅਤੇ ਛੱਤਾਂ ਵਿੱਚਲੀਂਆਂ ਦਰਾਡ਼ਾਂ ਅਤੇ ਮੋਰੀਆਂ ਦੀ ਮੁਰੰਮਤ ਕਰਵਾਉਂਣੀ ਵੀ ਸ਼ਾਮਲ ਹੈ।
- ਨਿਕਾਸ ਨਾਲੀ (ਸਿੰਕਸ, ਬਾਥਸ ਜਾਂ ਗੁਸਲਖਾਣੇ ਤੋਂ) ਜਾਂ ਨਿਕਾਸਾਂ ਦੀ ਰੁਕਾਵਟ ਤੋਂ ਬਚਣ ਲਈ ਕਾਰਜ ਕਰਨੇ। ਉਪਯੋਗੀ ਸੁਝਾ ਵੇਖੋ
- ਆਪਣੀ ਸੰਪੱਤੀ ਵਿੱਚ ਮੁਰੰਮਤ ਦੇ ਕੰਮ ਕਰਨ, ਸਲਾਨਾ ਸੁਰੱਖਿਆ ਜਾਂਚ ਅਤੇ ਹੋਰ ਮੁਆਇਨੇ ਜੋ ਜ਼ਰੂਰੀ ਹਨ ਕਰਨ ਲਈ ਸਾਨੂੰ ਆਉਂਣ ਦੇਣਾ।
- ਜੇਕਰ ਤੁਸੀਂ ਆਪਣੀ ਵੌਸਿੰਗ ਮਸ਼ੀਨਾਂ, ਡਿਸ਼ਵੌਸ਼ਰਸ ਅਤੇ ਟੰਬਲ ਡ੍ਰਾਇਅਰਸ ਲਈ ਕੋਈ ਜਡ਼ੇ ਸਾਜ-ਸਮਾਨ, ਫਿਟਿੰਗ ਜਾਂ ਉਪਕਰਣ ਲਗਾਏ ਹਨ ਜਿਵੇਂ ਕਿ ਕਤਰਾ ਨਿਪਟਾਰਾ ਯੁਨੀਟ, ਪਾਈਪ ਕੰਮ ਦੀ ਸਪਲਾਈ ਅਤੇ ਸੁਰਾਖ਼ ਤਾਂ ਇਨ੍ਹਾਂ ਦੀ ਮੁਰੰਮਤ ਅਤੇ ਨਿਰਾਬਹ ਕਰਨੀ।
- ਸੰਘਣਾਪਣ ਰੋਕਣ ਅਤੇ ਉਸਦੇ ਨਿਯੰਤ੍ਰਣ ਲਈ ਕਾਰਜ ਕਰਨੇ। ਉਪਯੋਗੀ ਸੁਝਾ ਵੇਖੋ
- ਮੁੱਖ ਤੌਰ ਤੇ ਪ੍ਰਦਾਨ ਕੀਤੀ ਤਾਪ ਪ੍ਰਣਾਲੀ ਜਾਂ ਲੈਗਿੰਗ ਪਾਈਪਾਂ ਦੀ ਵਰਤੋਂ ਕਰਕੇ, ਪਾਈਪਾਂ ਜੰਮਣ ਜਾਂ ਫੱਟਣ ਤੋਂ ਰੋਕਣ ਲਈ ਕਾਰਜ ਕਰਨੇ
- ਸੁਨਿਸਚਿਤ ਕਰੋ ਕਿ ਤੁਹਾਡੇ ਘਰ ਵਿੱਚ ਰਹਿੰਣ ਵਾਲਾ ਕੋਈ ਵਿਅਕਤੀ ਜਾਂ ਮੁਲਾਕਾਤੀ ਕੋਈ ਨੁਕਸਾਨ ਨਾ ਕਰੇ।
ਨੁਕਸਾਨ ਅਤੇ ਖਰਚਾ
ਜੇਕਰ ਤੁਸੀਂ, ਜਾਂ ਤੁਹਾਡੇ ਘਰ ਵਿੱਚੋਂ ਕੋਈ ਵੀ ਵਿਅਕਤੀ ( ਮੁਲਾਕਾਤੀਆਂ ਅਤੇ ਬੱਚਿਆਂ ਸਮੇਤ ), ਤੁਹਾਡੇ ਘਰ ਦਾ ਨੁਕਸਾਨ ਕਰਦਾ ਹੈ, ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸਦੀ ਮੁਰੰਮਤ ਕੀਤੇ ਜਾਂਣ ਦਾ ਪ੍ਰਬੰਧ ਅਤੇ ਭੁਗਤਾਨ ਕਰੋ।
ਤੁਸੀਂ ਕਿਸੇ ਚੰਗੇ ਸਥਾਨਕ ਠੇਕੇਦਾਰ ਨੂੰ ਬੁਲਾ ਸਕਦੇ ਹੋ ਜਾਂ ਕੰਮ ਕਰਨ ਲਈ ਸਾਨੂੰ ਕਹਿ ਸਕਦੇ ਹੋ। ਜੇਕਰ ਤੁਸੀਂ ਇਹ ਕੰਮ ਸਾਡੇ ਕੋਲੋਂ ਕਰਵਾਉਂਣਾ ਚਾਹੁੰਦੇ ਹੋ ਤਾਂ ਸਾਡੇ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਪੂਰੇ ਖਰਚੇ ਦਾ ਭੁਗਤਾਨ ਕਰਨਾ ਪਵੇਗਾ। ਹਿਫਾਜ਼ਤ ਅਤੇ ਸੁਰੱਖਿਆ ਦੇ ਕਾਰਣਾਂ ਕਰਕੇ, ਜੇਕਰ ਉਹ ਮੁਰੰਮਤਾਂ ਸਾਨੂੰ ਕਰਨੀਆਂ ਪੈਂਦੀਆਂ ਹਨ ਜਿਨ੍ਹਾਂ ਨੂੰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਤਾਂ ਅਸੀਂ ਕੰਮ ਕਰਨ ਦਾ ਖਰਚਾ ਤੁਹਾਡੇ ਕੋਲੋਂ ਲੈ ਸਕਦੇ ਹਾਂ।
ਜੇਕਰ ਨੁਕਸਾਨ ਚੋਰੀ ਜਾਂ ਬਰਬਰਤਾ ਦੇ ਕਾਰਣ ਹੋਇਆ ਹੈ, ਤਾਂ ਅਸੀਂ ਇਸਦੀ ਮੁਰੰਮਤ ਕਰਵਾਉਂਣ ਦਾ ਪ੍ਰਬੰਧ ਕਰ ਸਕਦੇ ਹਾਂ, ਪਰ ਇਸਦਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ। ਫਿਰ ਵੀ, ਜੇਕਰ ਤੁਸੀਂ ਪੁਲਿਸ ਕੋਲੋਂ ਕ੍ਰਾਈਮ ਰਿਪੋਰਟ ਨੰਬਰ ਪ੍ਰਾਪਤ ਕਰ ਲੈਂਦੇ ਹੋ, ਤਾਂ ਤੁਸੀਂ ਆਪਣੇ ਘਰ ਦੇ ਸਮਾਨ ਦੇ ਬੀਮੇ ਤੇ ਮੁਰੰਮਤ ਦਾ ਖਰਚਾ ਮੰਗ ਸਕਦੇ ਹੋ।
ਜੇਕਰ ਤੁਸੀਂ ਆਪਣਾ ਘਰ ਛੱਡਣ ਦਾ ਫੈਸਲਾ ਕਰ ਲੈਂਦੇ ਹੋ, ਤਾਂ ਤੁਸੀਂ ਆਪਣੇ ਘਰ ਦੀ ਦੇਖਭਾਲ ਚੰਗੇ ਤਰੀਕੇ ਨਾਲ ਨਹੀਂ ਕੀਤੀ ਇਸਲਈ ਮੁਰੰਮਤ ਦੇ ਜਿਹਡ਼ੇ ਕੰਮ ਕਰਨ ਦੀ ਲੋਡ਼ ਪਵੇਗੀ ਉਨ੍ਹਾਂ ਦਾ ਖਰਚਾ ਅਸੀਂ ਤੁਹਾਡੇ ਤੇ ਪਾਵਾਂਗੇ।
ਆਪਣੇ ਘਰ ਵਿੱਚ ਤੁਹਾਡੀਆਂ ਜ਼ਿੰਮੇਵਾਰੀਆਂ
ਆਪਣੇ ਘਰ ਨੂੰ ਸਾਫ਼ ਰੱਖਣ ਅਤੇ ਠੀਕ ਤਰੀਕੇ ਨਾਲ ਸਜਾ ਕੇ ਰੱਖਣ ਅਤੇ ਮੁਰੰਮਤ ਦੇ ਕੁੱਝ ਕੰਮ ਕਰਵਾਉਂਣੇ ਤੁਹਾਡੀ ਜ਼ਿੰਮੇਵਾਰੀ ਹੈ :
- ਗੁਆਚੀਆਂ ਅਤੇ ਚੋਰੀ ਹੋਈਆਂ ਚਾਬੀਆਂ ਨੂੰ ਬਦਲਣਾ , ਅਤੇ ਜੇਕਰ ਜਿੰਦਾ-ਬੰਦ ਹੋ ਜਾਂਦਾ ਹੈ ਅਤੇ ਤੁਸੀਂ ਬਾਹਰ ਰਹਿ ਜਾਂਦੇ ਹੋ ਤਾਂ ਜੰਦਰਾ ਬਦਲਣਾ।
- ਵਾਧੂ ਜੰਦਰਾ, ਦਰ-ਘੰਟੀ, ਲੈਟਰਬੌਕਸ, ਝੀਤ ਅਤੇ ਬੂਹਾ ਖਡ਼ਕਾਉਣ ਲਈ ਕੁੰਡੀ ਫਿਟ ਕਰਨੀ
- ਲਾਈਟ ਬੱਲਬ ਬਦਲਣੇ
- ਪਰਦੇ ਦੀਆਂ ਰੇਲਾਂ ਦੀ ਮੁਰੰਮਤ ਕਰਨੀ ਜਾਂ ਬਦਲਣਾ
- ਨਜ਼ਦੀਕੀ ਬਗ਼ੀਚਿਆਂ ਵਿੱਚਕਾਰ ਪ੍ਰਾਇਵੇਸੀ ਪੈਨਲ ਅਤੇ ਵਾਡ਼, ਅਤੇ ਉਨ੍ਹਾਂ ਰਸਤਿਆਂ ਦੀ ਮੁਰੰਮਤ ਕਰਨੀ ਜੋ ਤੁਹਾਡੇ ਦਰਵਾਜੇ ਲਈ ਮੁੱਖ ਰਸਤੇ ਨਹੀਂ ਹਨ।
- ਟੋਇਲਟ ਰੋਲ ਹੋਲਡਰ ਬਦਲਣੇ
- ਨਿਕਾਸ-ਨਾਲੀ ਜਾਂ ਟੋਇਲਟਸ ਵਿੱਚ ਰੁਕਾਵਟਾਂ ਨੂੰ ਸਾਫਟ ਕਰਨ ਦੀ ਕੋਸ਼ਿਸ਼ ਕਰਨੀ
- ਦੀਵਾਰ ਦੇ ਪਲਸਤਰ ਜਾਂ ਪਲਸਤਰਬੋਰਡ ਦੀਵਾਰਾਂ ਵਿੱਚ ਮਮੂਲੀ ਤ੍ਰੇਡ਼ਾਂ ਦੀ ਮੁਰੰਮਤ ਕਰਨੀ
- ਬਾਥ, ਬੇਸਿਨ ਅਤੇ ਸਿੰਕ ਦੇ ਪਲੱਗ ਜਾਂ ਚੇਨਾਂ ਬਦਲਣੀਆਂ
- ਬੈਟਰੀ ਤੇ ਨਾਲ ਚਲਣ ਵਾਲੇ ਧੂਆਂ ਸੂਚਕ ਯੰਤਰ ਦੀਆਂ ਬੈਟਰੀਆਂ ਬਦਲਣੀਆਂ
- ਫਰਸ਼ ਕੱਜਣਾ ਜਿਵੇਂ ਟਾਈਲਾਂ, ਦਰੀਆਂ ਜਾਂ ਲੈਮਿਨੇਟਸ ਬਦਲਣਾ।
ਜੇਕਰ ਤੁਸੀਂ ਵਢੇਰੀ ਉਮਰ ਦੇ ਜਾਂ ਅਯੋਗ ਵਿਅਕਤੀ ਹੋ ਅਤੇ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਤਾਂ ਅਸੀਂ ਤੁਹਾਡੇ ਲਈ ਕੁੱਝ ਕਾਰਜ ਕਰ ਸਕਦੇ ਹਾਂ ਜਾਂ ਤੁਹਾਨੂੰ ਕਿਸੇ ਹੋਰ ਸੰਸਥਾਵਾਂ ਦੇ ਕੋਲ ਘੱਲਾਂਗੇ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ। ਜੇਕਰ ਤੁਸੀਂ ਆਪਣੀਆਂ ਜਿੰਮੇਵਾਰੀਆਂ ਪ੍ਰਤਿ ਯਕੀਨੀ ਨਹੀਂ ਹੋ, ਤਾਂ ਕਿਰਪਾ ਕਰਕੇ ਹਾਉਜ਼ਿੰਗ ਸੰਪਰਕ ਕੇਂਦਰ ਨੂੰ ਸੰਪਰਕ ਕਰੋ।
