ਸਾਡੀ ਮੁਰੰਮਤ ਸੇਵਾ

ਕੁੱਝ ਸਧਾਰਨ ਸਾਵਧਾਨੀਆਂ ਵਰਤ ਕੇ, ਤੁਸੀਂ ਆਪਣੇ ਘਰ ਲਈ ਖ਼ਤਰੇ ਜਾਂ ਆਪਣੇ ਪਰਿਵਾਰ ਨੂੰ ਤਕਲੀਫ ਤੋ ਬਚਾ ਸਕਦੇ ਹੋ।

ਤੁਹਾਡੇ ਸਵਾਲਾਂ ਦੇ ਜਵਾਬ

ਜੇਕਰ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾ ਪਾਇਆ ਤੇ?

ਹੇਕਨੀ ਕੌਂਸਿਲ ਵੱਲੋਂ , ਅਸੀਂ ਤੁਹਾਡੇ ਘਰ ਦੇ ਬਾਹਰ, ਮੁੱਖ ਬਣਤਰ ਅਤੇ ਜਡ਼ੀ ਹੋਈ ਵਸਤ ਅਤੇ ਸਾਜ-ਸਮਾਨ ਅਤੇ ਉਪਕਰਣ ਜੋ ਅਸੀਂ ਪ੍ਰਦਾਨ ਕੀਤੇ ਹਨ ਦੇ ਲਈ ਜ਼ਿੰਮੇਵਾਰ ਹਾਂ। ਸੰਪੱਤੀ ਦੇ ਅੰਦਰ ਦੀ ਦੇਖਭਾਲ ਕਰਨ ਅਤੇ ਕੁੱਝ ਨਿਸਚਿਤ ਮੁਰੰਮਤਾਂ ਕਰਵਾਉਂਣ ਦੀ ਜ਼ਿੰਮੇਦਾਰੀ ਤੁਹਾਡੀ ਹੈ। ਤੁਹਾਡੀਆਂ ਮੁਰੰਮਤ ਦੀਆਂ ਜ਼ਿੰਮੇਵਾਰੀਆਂ ਵੇਖੋ। ਜੇਕਰ ਤੁਸੀਂ ਟੀ.ਐਮ.ਓ. ਇਲਾਕੇ ਵਿੱਚ ਰਹਿੰਦੇ ਹੋ, ਤੁਹਾਡੇ ਘਰ ਲਈ ਮੁਰੰਮਤਾਂ ਦਾ ਪ੍ਰਬੰਧ ਟੀ.ਐਮ.ਓ. ਕਰੇਗੀ, ਪਰ ਵੱਡੀਆਂ ਜਨਤਕ ਮੁਰੰਮਤਾਂ ਆਮ ਤੌਰ ਤੇ ਹਾਉਜ਼ਿੰਗ ਸੰਪਰਕ ਕੇਂਦਰ ਨੂੰ ਭੇਜ ਦਿੱਤੀਆਂ ਜਾਂਦੀਆਂ ਹਨ।

ਜੇਕਰ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾ ਪਾਇਆ ਤੇ?

ਜੇਕਰ ਤੁਸੀਂ ਵਢੇਰੀ ਉਮਰ ਦੇ ਜਾਂ ਅਯੋਗ ਵਿਅਕਤੀ ਹੋ ਅਤੇ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਤਾਂ ਅਸੀਂ ਤੁਹਾਡੇ ਲਈ ਕੁੱਝ ਕਾਰਜ ਕਰ ਸਕਦੇ ਹਾਂ ਜਾਂ ਤੁਹਾਨੂੰ ਕਿਸੇ ਹੋਰ ਸੰਸਥਾਵਾਂ ਦੇ ਕੋਲ ਘੱਲਾਂਗੇ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ।

ਕੀ ਮੈਨੂੰ ਮੁਰੰਮਤਾਂ ਲਈ ਭੁਗਤਾਨ ਕਰਨਾ ਪਵੇਗਾ?

ਜੇਕਰ ਤੁਸੀਂ ਜਾਂ ਤੁਹਾਡੇ ਘਰ ਵਿੱਚ ਕਿਸੇ ਨੇ ਤੁਹਾਡੇ ਘਰ ਵਿੱਚ ਕੋਈ ਨੁਕਸਾਨ ਕੀਤਾ ਹੈ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸਦੀ ਮੁਰੰਮਤ ਕਰੋ ਜਾਂ ਮੁਰੰਮਤ ਕਰਵਾਉਂਣ ਦਾ ਪ੍ਰਬੰਧ ਅਤੇ ਭੁਗਤਾਨ ਕਰੋ। ਜੇਕਰ ਤੁਹਾਡੇ ਘਰ ਦਾ ਨੁਕਸਾਨ ਚੋਰੀ ਜਾਂ ਬਰਬਰਤਾ ਦੇ ਕਾਰਣ ਹੋਇਆ ਹੈ , ਤਾਂ ਅਸੀਂ ਇਸਦੀ ਮੁਰੰਮਤ ਕਰਵਾਉਂਣ ਦਾ ਪ੍ਰਬੰਧ ਕਰ ਸਕਦੇ ਹਾਂ ਪਰ ਤੁਹਾਨੂੰ ਇਸਦੇ ਲਈ ਭੁਗਤਾਨ ਕਰਨਾ ਪਵੇਗਾ। ਨੁਕਸਾਨ ਅਤੇ ਖਰਚੇ ਵਿੱਚ ਤੁਹਾਡੀਆਂ ਮੁਰੰਮਤ ਦੀਆਂ ਜ਼ਿੰਮਵਾਰੀਆਂ ਵੇਖੋ।
ਤੁਹਾਡੇ ਘਰ ਅਤੇ ਪਰਿਵਾਰ ਨੂੰ ਸੁਰੱਖਿਅਤ ਬਣਾਉਂਣ ਲਈ ਅਸੀ ਹਮੇਸ਼ਾਂ ਸੰਕਟਕਾਲੀਨ ਕੰਮ ਕਰਾਂਗੇ ਪਰ ਜੇਕਰ ਤੁਸੀਂ ਸਮੱਸਿਆ ਆਪ ਖਡ਼ੀ ਕੀਤੀ ਹੈ ਤਾਂ ਅਸੀਂ ਇਸਦਾ ਖਰਚਾ ਤੁਹਾਡੇ ਸਿਰ ਪਾਵਾਂਗੇ।

ਕੀ ਮੈਂ ਆਪਣੀ ਸੰਪੱਤੀ ਦੇ ਨੁਕਸਾਨ ਮੁਆਵਜਾ ਮੰਗ ਸਕਦਾ ਹਾਂ?

ਤੁਸੀਂ ਆਪਣੀ ਵਸਤਾਂ, ਦਰੀਆਂ, ਜਡ਼ੀ ਹੋਈ ਵਸਤ, ਆਦਿ ਅਤੇ ਅੰਦਰੂਨੀ ਸਜਾਵਟਾਂ ਲਈ ਜ਼ਿੰਮੇਵਾਰ ਹੋ। ਅਸੀ ਤੁਹਾਨੂੰ ਦ੍ਰਿਡ੍ਹਤਾ ਸਹਿਤ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੀਆਂ ਵਸਤਾਂ ਦੇ ਬਚਾਓ ਲਈ ਘਰ ਦੇ ਸਮਾਨ ਦਾ ਬੀਮਾ ਕਰਵਾਓ। ਅਸੀਂ ਇੱਕ ਸਕੀਮ ਦੀ ਪਛਾਣ ਕੀਤੀ ਹੈ ਜਿਸਦੇ ਲਈ ਤੁਸੀਂ ਭੁਗਤਾਨ ਕਿਰਾਏ ਦੇ ਨਾਲ ਹੀ ਕਰ ਸਕਦੇ ਹੋ। ਘਰ ਵਿੱਚ ਆਉਣਾ ਵਿੱਚ ਘਰ ਦੇ ਸਮਾਨ ਦਾ ਬੀਮਾ ਵੇਖੋ।

ਸਾਡੀਆਂ ਜ਼ਿੰਮੇਵਾਰੀਆਂ

ਜਿਸ ਸੰਪੱਤੀ ਵਿੱਚ ਤੁਸੀਂ ਰਹਿੰਦੇ ਹੋ ਉਸਦੀ ਬਣਤਰ ਦੀ ਮੁਰੰਮਤ ਅਤੇ ਨਿਰਬਾਹ ਦੀ ਜ਼ਿੰਮੇਵਾਰੀ ( ਹੈਕਨੀ ਕੌਂਸਿਲ ਵੱਲੋਂ ) ਸਾਡੀ ਹੈ। ਇਸ ਵਿੱਚ ਸ਼ਾਮਲ ਹਨ ਸਭ ਬਾਹਰੀ ਹਿੱਸੇ ਅਤੇ ਅੰਦਰੂਨੀ ਜਡ਼ੀ ਹੋਈ ਵਸਤ ਅਤੇ ਸਾਜ-ਸਮਾਨ ਜੋ ਸ਼ੁਰੂ ਵਿੱਚ ਅਸੀਂ ਪ੍ਰਦਾਨ ਕੀਤੇ ਸਨ ਜੇਕਰ ਇਨ੍ਹਾਂ ਦੀ ਤੁਹਾਡੀ ਜ਼ਿੰਮੇਵਾਰੀ ਦੋ ਤੌਰ ਪਛਾਣ ਨਾ ਕੀਤੀ ਗਈ ਹੋਵੇ।

ਸਾਡੀਆਂ ਜ਼ਿੰਮੇਵਾਰੀਆਂ ਤਾਪ, ਜਲ - ਨਿਕਾਸ, ਬਿਜਲੀ ਅਤੇ ਲਾਈਟਿੰਗ ਲਈ ਸਾਰੀ ਪਾਈਪਾਂ, ਵਾਇਰਿੰਗ, ਜਡ਼ੀ ਹੋਈ ਵਸਤ ਅਤੇ ਸਾਜ-ਸਮਾਨ ਅਤੇ ਧੁਆ ਸੁਚਕ ਯੰਤਰ ਜਿਡੇ ਮੇਨਸ ਨਾਲ ਜੂਡੇ ਹੋਏ ਹਨ ਅਤੇ ਸਾਡੇ ਦੁਆਰਾ ਪ੍ਰਦਾਨ ਕੀਤਾ ਉਪਕਰਣਾਂ ਦੀ ਸਰਵਿਸਿੰਗ ਵੀ ਸ਼ਾਮਲ ਹੈ।

ਤੁਹਾਡੇ ਘਰ ਦੇ ਬਾਹਰ ਪੌਡ਼ੀਆਂ ਅਤੇ ਸੰਪੱਤੀ ਦੀ ਸੀਮਾਂ ਤੋ ਲੈ ਕੇ ਮੁੱਖ ਪ੍ਰਵੇਸ਼ ਦੁਆਰ ਤੱਕ ਜਾਣ ਵਾਲੇ ਰਸਤਿਆਂ ਦੀ ਜ਼ਿੰਮੇਵਾਰੀ ਸਾਡੀ ਹੈ।

ਅਸੀਂ ਜਨਤਕ ਖੇਤਰਾਂ ਦੀਆਂ ਸੀਮਾਂ ਦੀਵਾਰਾਂ ਅਤੇ ਵਲਗਣਾਂ ਜੋ ਸਾਡੀ ਮਲਕੀਅਤ ਹਨ ਜਾਂ ਪਗਡੰਡੀਆਂ ਦਾ ਨਿਰਬਾਹ ਕਰਾਂਗੇ।

ਅਸੀਂ ਸਾਂਝੀਆਂ ਚਿਜ਼ਾ ਲਈ ਵੀ ਜ਼ਿੰਮੇਵਾਰ ਹਾਂ ਜਿਵੇਂ ਲਾਈਟਾਂ ਅਤੇ ਪ੍ਰਵੇਸ਼ ਫੋਨ, ਅਤੇ ਸਾਂਝੇ ਬਗ਼ੀਚੇ।

ਤੁਹਾਡੇ ਲਈ ਸਾਨੂੰ ਅੰਦਰ ਆਉਂਣ ਦੇਣਾ ਜ਼ਰੂਰੀ ਹੈ

ਤੁਹਾਡੇ ਲਈ ਸਾਡੇ ਕਰਮਚਾਰੀ, ਏਜੰਟਾਂ ਜਾਂ ਠੇਕੇਦਾਰਾਂ ਨੂੰ ਮੁਰੰਮਤ ਦੇ ਕੰਮ, ਮੁਆਇਨੇ ਜਾਂ ਸੁਧਾਰ ਦੇ ਕੰਮ ਕਰਨ ਦੇਣ ਲਈ ਕਿਸੇ ਵੀ ਮੁਨਾਸਿਬ ਸਮੇਂ ਘਰ ਦੇ ਅੰਦਰ ਆਉਂਣ ਦੀ ਇਜਾਜ਼ਤ ਦੇਣੀ ਜ਼ਰੀਰੀ ਹੈ। ਵਿਸ਼ੇਸ਼ ਤੌਰ ਤੇ , ਸਾਡੇ ਲਈ ਹਰ ਸੰਪੱਤੀ ਵਿੱਚ ਗੈਸ ਸਪਲਾਈ ਦੀ ਸਲਾਨਾ ਸੁਰਖੀਆ ਜਾਂਚ ਕਰਨੀ ਜ਼ਰੂਰੀ ਹੈ। ਜੇਕਰ ਤੁਸੀਂ ਸਾਨੂੰ ਅੰਦਰ ਨਹੀਂ ਆਉਂਣ ਦਿੰਦੇ, ਤਾਂ ਅਸੀਂ ਜ਼ਬਰੀ ਪ੍ਰਵੇਸ਼ ਲਈ ਕਾਰਵਾਈ ਕਰ ਸਕਦੇ ਹਾਂ।