ਮੁਰੰਮਤ ਦੇ ਮਿਆਰ

ਤੁਹਾਡੇ ਸਵਾਲਾਂ ਦੇ ਜਵਾਬ

ਮੈਂ ਸੇਵਾ ਦੇ ਕਿਸ ਮਿਆਰ ਦੀ ਉਮੀਦ ਕਰ ਸਕਦਾ ਹਾਂ?

ਹੈਕਨੀ ਹੋਮਸ ਲਈ ਕੰਮ ਕਰ ਰਹੇ ਸਾਰੇ ਠੇਕੇਦਾਰਾਂ ਨੂੰ ਮੁਰੰਮਤਾਂ ਦੀ ਸਮੱਸਿਆਵਾਂ ਦਾ ਹੁੰਗਾਰਾ ਕੁਸ਼ਲ ਅਤੇ ਮਦਦਗਾਰ ਤਰੀਕੇ ਨਾਲ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਕਰਮਚਾਰੀ ਅਤੇ ਉਪ-ਠੇਕੇਦਾਰਾਂ ਲਈ ਤੁਹਾਡੇ ਘਰ ਵਿੱਚ ਅਤੇ ਆਲੇ-ਦੁਆਲੇ ਕੰਮ ਕਰਦੇ ਸਮੇਂ ਵਰਤਾਓ ਦੇ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਤੁਸੀਂ ਕੀ ਉਮੀਦ ਕਰ ਸਕਦੇ ਹੋ ਵੇਖੋ। ਪਰ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਵਾਸਤੇ ਕੁਸ਼ਲਤਾ ਨਾਲ ਕੰਮ ਕਰਨਾ ਸੰਭਵ ਬਣਾਉਗੇ। ਤੁਹਾਡਾ ਸਹਿਯੋਗ ਜ਼ਰੂਰੀ ਹੈ ਵੇਖੋ।

ਜੇਕਰ ਮੈਂ ਸੇਵਾ ਤੋਂ ਸੰਤੁਸ਼ਟ ਨਹੀਂ ਹਾਂ ਤਾਂ?

ਜੇਕਰ ਮੁਰੰਮਤ ਦਾ ਕੰਮ ਦਿੱਤੇ ਗਏ ਸਮੇਂ ਵਿੱਚ ਪੂਰਾ ਨਹੀਂ ਕੀਤਾ ਗਿਆ ਜਾਂ ਤੁਸੀਂ ਕੀਤੇ ਗਏ ਕੰਮ ਜਾਂ ਪ੍ਰਦਾਨ ਕੀਤੀ ਸੇਵਾ ਤੋਂ ਸੰਤੁਸ਼ਟ ਨਹੀਂ ਹੋ ਤਾਂ ਕਿਰਪਾ ਕਰਕੇ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਆਪਣੇ ਟੀ.ਐਮ.ਓ. ਨਾਲ ਸੰਪਰਕ ਕਰੋ। ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ।
ਇਸ ਗੱਲ ਨੂੰ ਯਕੀਨੀ ਬਣਾਉਂਣ ਵਾਸਤੇ ਕਿ ਕੰਮ ਬਿਨ੍ਹਾਂ ਕਿਸੇ ਦੇਰੀ ਦੇ ਚੰਗੇ ਮਿਆਰ ਨਾਲ ਕੀਤਾ ਗਿਆ ਹੈ, ਉਹ ਸਾਰੀਆਂ ਸ਼ਿਕਾਇਤਾਂ ਦੀ ਪੂਰੀ ਤਰ੍ਹਾਂ ਛਾਣ-ਬੀਣ ਕਰਣਗੇ ।
ਜੇਕਰ ਤੁਸੀਂ ਆਪਣੀ ਸ਼ਿਕਾਇਤ ਦੇ ਹੁੰਗਾਰੇ ਤੋਂ ਖ਼ੁੱਸ਼ ਨਹੀਂ ਹੋ, ਤਾਂ ਤੁਹਾਨੂੰ ਸਾਡੀ ਸ਼ਿਕਾਇਤ ਵਿਧੀ ਦੇ ਅਨੁਸਾਰ ਚਲਣਾ ਚਾਹੀਦਾ ਹੈ। ਸ਼ਿਕਾਇਤਾਂ ਵੇਖੋ।

ਕੀ ਤੁਸੀਂ ਕਾਰੀਗਰੀ ਦੇ ਗੁਣ ਦੀ ਜਾਂਚ ਕਰਦੇ ਹੋ?

ਸਾਡੇ ਠੇਕੇਦਾਰ ਉੱਚੇ ਮਿਆਰ ਦਾ ਕੰਮ ਕਰ ਰਹੇ ਹਨ ਇਸ ਗੱਲ ਨੂੰ ਯਕੀਨੀ ਬਣਾਉਣ ਵਾਸਤੇ ਅਸੀਂ ਨਿਯਮਪੂਰਣ ਤਰੀਕੇ ਗੁਣਾਂ ਦੀ ਜਾਂਚ ਕਰਦੇ ਹਾਂ। ਇਹ ਉਸ ਥਾਂ ਤੇ ਆ ਕੇ ਕੰਮ ਦਾ ਮੁਆਇਨਾ ਕਰਨਾ ਹੋ ਸਕਦਾ ਹੈ ਜਾਂ ਹਾਲ ਦਾ ਕੰਮ ਕਿੰਨਾ ਚੰਗਾ ਕੀਤਾ ਗਿਆ ਹੈ ਇਹ ਕਿਰਾਏਦਾਰਾਂ ਨੂੰ ਫ਼ੋਨ ਕਰਕੇ ਪਤਾ ਕਰਨਾ ਹੋ ਸਕਦਾ ਹੈ।
ਅਸੀਂ ਹਰ ਮੁਰੰਮਤ ਦਾ ਕੰਮ ਕਰਵਾਉਣ ਵਾਲੇ ਕੋਲ ਨਹੀਂ ਜਾਂਦੇ ਹਾਂ ਅਤੇ ਨਾ ਹੀ ਫੋਨ ਕਰਦੇ ਹਾਂ। ਇਸਦੇ ਲਈ ਅਸੀਂ ਬੇਤਰਤੀਬ ਅਧਾਰ ਤੇ ਕੁੱਝ ਸੰਪੱਤੀਂ ਚੁਣਦੇ ਹਾਂ।

ਤੁਸੀਂ ਕੀ ਉਮੀਦ ਕਰ ਸਕਦੇ ਹੋ

ਤੁਹਾਡੇ ਘਰ ਵਿੱਚ ਕੰਮ ਕਰ ਰਿਹਾ ਮੁਰੰਮਤ ਕਰਮਚਾਰੀ ਤੁਹਾਡੇ ਨਾਲ ਪੇਸ਼ਾਵਰ ਤਰੀਕੇ ਨਾਲ ਪੇਸ਼ ਆਵੇਗਾ। ਉਨ੍ਹਾਂਨੂੰ ਚਾਹੀਦਾ ਹੈ ਕਿ :

ਮੁਰੰਮਤ ਕਰਮਚਾਰੀਆਂ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ :

ਤੁਹਾਡਾ ਸਹਿਯੋਗ ਜ਼ਰੂਰੀ ਹੈ

ਸਾਡਾ ਮੁਰੰਮਤ ਕਰਮਚਾਰੀ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਕੁੱਝ ਪ੍ਰਬੰਧ ਕਰਨ ਅਤੇ ਕੁੱਝ ਤਿਆਰੀ ਕਰਨ ਦੀ ਲੋਡ਼ ਪੈ ਸਕਦੀ ਹੈ।