ਸਹਾਇਤਾ ਸੇਵਾਵਾਂ
ਅਸੀਂ ਉਨ੍ਹਾਂ ਕਿਰਾਏਦਾਰਾਂ ਦਾ ਮਦਦ ਕਰਨੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਆਪਣੀ ਸਵੈ-ਨਿਰਭਰ ਜੀਵਨ ਸ਼ੈਲੀ ਕਾਇਮ ਰੱਖਣ ਲਈ ਸਹਾਰੇ ਅਤੇ ਸਹਾਇਤਾ ਦੀ ਲੋਡ਼ ਹੈ। ਜੇਕਰ ਤੁਸੀਂ ਸਾਡੀਆਂ ਕਿਸੇ ਵੀ ਕਿਸਮ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਤਾਂ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ।
ਤੁਹਾਡੇ ਸਵਾਲਾਂ ਦੇ ਜਵਾਬ
ਬਜੁਰਗ ਲੋਕਾਂ ਜਾਂ ਸਰੀਰਕ ਅਯੋਗਤਾਵਾਂ ਵਾਲੇ ਲੋਕਾਂ ਲਈ ਕਿਸ ਤਰ੍ਹਾਂ ਦੀ ਹਾਉਜ਼ਿੰਗ ਉਪਲਬੱਧ ਹੈ??
ਤਿੰਨ ਕਿਸਮਾਂ ਦੀ ਰਿਹਾਇਸ਼ ਹੈ : ਅਨੁਕੂਲਿਤ ਘਰ , ਉਦੇਸ਼ ਨਿਰਮਿਤ ਘਰ ਅਤੇ ਆਸਰਾ ਦੇਣ ਵਾਲੀਆਂ ਸਕੀਮਾਂ । ਖਾਸ ਰਿਹਾਇਸ਼ ਵੇਖੋ । ਜੇਕਰ ਤੁਸੀਂ ਜ਼ਿਆਦਾ ਢੁੱਕਵੇਂ ਘਰ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ । ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ । ਤੁਹਾਨੂੰ ਇੱਕ ਦਰਖਾਸਤ ਫਾਰਮ ਭਰਨ ਦੀ ਲੋਡ਼ ਹੈ । ਇਹ ਕਰਨ ਲਈ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ।
ਜੇਕਰ ਮੈਨੂੰ ਕਿਸੇ ਮਦਦ ਦੀ ਲੋਡ਼ ਹੋਵੇ ਤਾਂ?
ਜੇਕਰ ਤੁਸੀਂ ਘਰ ਬਦਲਣਾ ਨਹੀਂ ਚਾਹੁੰਦੇ ਬਲਕਿ ਆਪਣੇ ਘਰ ਵਿੱਚ ਸੰਚਾਲਣ ਕਰਨ ਲਈ ਮਦਦ ਦੀ ਲੋਡ਼ ਹੈ, ਤਾਂ ਤੁਸੀਂ ਆਪਣੇ ਘਰ ਵਿੱਚ ਅਨੁਕੂਲਣ ਕਰਵਾ ਸਕਦੇ ਹੋ ਜਾਂ ਵਿਸ਼ੇਸ਼ੱਗ ਦੇਖਭਾਲਕਰਤੇ ਨੂੰ ਆਪਣੇ ਘਰ ਵਿੱਚ ਬੁਲਾ ਸਕਦੇ ਹੋ । ਤੁਹਾਡੇ ਘਰ ਵਿੱਚ ਮਦਦ ਵੇਖੋ ।
ਜੇਕਰ ਮੈਂਨੂੰ , ਮੈਂ ਕਿਸੇ ਨੂੰ ਸਹਾਇਤਾ ਲਈ ਬੁਲਾ ਸਕਦਾ ਹੈ ਇਹੋ ਜਿਹਾ ਭਰੋਸਾ ਚਾਹੀਦਾ ਹੋਵੇ ਤਾਂ?
ਤੁਸੀਂ ਆਪਣਾ ਫ਼ੋਨ ਬਿਰਾਦਰੀ ਅਲਾਰਮ ਸੇਵਾ ਨਾਲ ਜੋਡ਼ਨ ਲਈ ਦਰਖਾਸਤ ਦੇ ਸਕਦੇ ਹੋ । ਇਸ ਸੇਵਾ ਰਾਹੀਂ ਤੁਸੀਂ ਦਿਨ ਦੇ ਕਿਸੇ ਵੀ ਵੇਲੇ ਜਦੋਂ ਤੁਸੀ ਪਰੇਸ਼ਾਨ ਹੋ, ਜਾਂ ਕਿਸੇ ਸੰਕਟਕਾਲੀਨ ਹਾਲਤ ਵਿੱਚ ਹੋ, ਤਾਂ ਕਿਸੇ ਸਿਖਲਾਈ ਪ੍ਰਾਪਤ ਕਰਮਚਾਰੀ ਨਾਲ ਸੰਪਰਕ ਕਰ ਸਕਦੇ ਹੋ ।
ਆਪਣੇ ਘਰ ਵਿੱਚ ਹੋਂਦ ਵਾਲੀ ਰੱਸੀ ਖਿੱਚ ਕੇ ਜਾਂ ਬਟਨ ਦਬਾ ਕੇ, ਤੁਸੀਂ ਅਲਾਰਮ ਨੂੰ ਕ੍ਰਿਆਸ਼ੀਲ ਕਰ ਸਕਦੇ ਹੋ ਅਤੇ ਨਿਯੰਤ੍ਰਣ ਕੇਂਦਰ ਵਿੱਚ ਕਰਮਚਾਰੀ ਨਾਲ ਦੋ ਤਰਫਾ ਗੱਲਬਾਤ ਕਰ ਸਕਦੇ ਹੋ । ਜੇਕਰ ਤੁਸੀਂ ਅਨੁਕੂਲਿਤ , ਉਦੇਸ਼ ਨਿਰਮਿਤ ਅਤੇ ਆਸਰਾ ਦੇਣ ਵਾਲਾ ਘਰ ਵਿੱਚ ਨਹੀਂ ਰਹਿ ਰਹੇ, ਪਰ ਅਲਾਰਮ ਸੇਵਾ ਨਾਲ ਜੁਡ਼ਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।
ਕੀ ਸਜਾਵਟ ਕਰਨ ਵਿੱਚ ਮੈਨੂੰ ਕੋਈ ਮਦਦ ਮਿਲ ਸਕਦੀ ਹੈ?
ਅਸੀਂ ਤੁਹਾਡੇ ਲਈ ਕੁੱਝ ਮਦਦ ਦੀ ਵਿਵੱਸਥਾ ਕਰ ਸਕਦੇ ਹਾਂ । ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰੋ । ਇਸ ਕਿਤਾਬ ਦੇ ਪਿੱਛੇ ਦਿੱਤੀ ਗਈ ਸੰਪਰਕ ਸ਼ੀਟ ਵੇਖੋ ।
ਤੁਹਾਡੇ ਘਰ ਵਿੱਚ ਮਦਦ
- ਕਿਰਾਏਦਾਰੀ ਸਹਾਇਤਾ ਸੇਵਾ। ਜੇਕਰ ਤੁਹਾਨੂੰ ਆਪਣੀਆਂ ਕੁਟੰਬਿਕ ਜ਼ਿੰਮੇਵਾਰੀਆਂ ਨਿਭਾਉਂਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਤੁਸੀਂ ਆਪਣੇ ਬੈਨੀਫਿਟ ਦਾ ਦਾਵ੍ਹਾ ਕਰਨ, ਆਪਣੇ ਚੁੰਝੇ ਦਾ ਪ੍ਰਬੰਧ ਕਰਨ, ਆਪਣੇ ਨਵੇਂ ਘਰ ਵਿੱਚ ਵਸਣ ਜਾਂ ਆਪਣੇ ਗੁਆਂਢੀਆਂ ਨਾਲ ਸਮੱਸਿਆਵਾਂ ਦਾ ਹੱਲ ਕਰਨ ਲਈ ਮਦਦ ਪਾ ਸਕਦੇ ਹੋ।
- ਅਨੁਕੂਲਣ। ਤੁਸੀਂ ਕੁੱਝ ਸਮਾਨ ਫਿੱਟ ਕਰਵਾ ਸਕਦੇ ਹੋ ਜਿਵੇਂ ‘ਫ਼ਲੈਸ਼ਿੰਗ ਲਾਈਟ’ ਦਰਵਾਜੇ ਦੀ ਘੰਟੀ, ਵਾਧੂ ਹੈਂਡ੍ਰੇਲਸ, ਖਾਸ ਟੈਪਾਂ ਜਾਂ ਸਟੇਅਰਲਿਫ਼ਟ, ਜਾਂ ਆਪਣਾ ਬਾਥਰੂਮ ਦਾ ਅਨਕੂਲਣ ਕਰਵਾ ਸਕਦੇ ਹੋ।
- ਬਿਰਾਦਰੀ ਅਲਾਰਮ ਸੇਵਾ। ਵਢੇਰੀ ਉਮਰ ਜਾਂ ਅਯੋਗ ਨਿਵਾਸੀ ਵਾਸਤੇ ਖਾਸ ਅਲਾਰਮ ਸੇਵਾ ਹੈ। ਇਹ ਤੁਹਾਡੇ ਫ਼ੋਨ ਨੂੰ ਇੱਕ ਨਿਯੰਤ੍ਰਣ ਕੇਂਦਰ ਨਾਲ ਜੋਡ਼ ਸਕਦੀ ਜੋ ਦਿਨ ਵਿੱਚ 24 ਘੰਟੇ ਚਾਲੂ ਰਹਿੰਦਾ ਹੈ।
- ਹੋਰ ਮਦਦ। ਇਹ ਇੱਕ ਹੋਮ ਹੈਲਪ, ਮੀਲਸ ਔਨ ਵ੍ਹੀਲਸ, ਜਾਂ ਕੁੱਝ ਵਿਸ਼ੇਸ਼ ਸਮਗੱਰੀ ਫਿਟ ਕਰਨ ਲਈ ਮੁਲਾਕਾਤਾਂ ਹੋ ਸਕਦੀਆਂ ਹਨ।
ਖਾਸ ਰਿਹਾਇਸ਼
ਤੁਸੀਂ ਜ਼ਿਆਦਾ ਢੁੱਕਵੇ ਘਰ ਵਿੱਚ ਜਾਣਾ ਪਸੰਦ ਕਰ ਸਕਦੇ ਹੋ ।
- ਅਨੁਕੂਲਿਤ ਘਰ। ਇਹ ਸਧਾਰਣ ਘਰ ਹਨ ਜੋ ਖਾਸ ਸਹੂਲਤਾ ਨਾਲ ਬਣਾਏ ਗਏ ਸਨ ਜਿਵੇਂ ਦਰਵਾਜੇ ਤੱਕ ਢਾਲਵਾ ਰਸਤਾ, ਗੁਸਲਖਾਨੇ ਵਿੱਚ ਗ੍ਰੈਬਰੇਲਾਂ ਜਾਂ ਇੱਕ ਲੈਵਲ ਐਕਸੇਸ ਸ਼ਾਵਰ।
- ਉਦੇਸ਼ ਨਿਰਮਿਤ ਘਰ। ਇਹ ਉਨ੍ਹਾਂ ਲੋਕਾਂ ਵਾਸਤੇ ਤਿਆਰ ਕੀਤੇ ਘਰ ਹਨ ਜਿਨ੍ਹਾਂ ਨੂੰ ਘਰ ਦੇ ਅੰਦਰ ਇੱਧਰ-ਉੱਧਰ ਜਾਣ ਲਈ ਪਹੀਆ-ਕੁਰਸੀ ਵਰਤਣੀ ਪੈਂਦੀ ਹੈ।
- ਆਸਰਾ ਦੇਣ ਵਾਲਾ ਘਰ। ਇਹ ਬਜ਼ੁਰਗ ਲੋਕਾਂ ਲਈ ਸ੍ਵੈ-ਨਿਰਭਰ ਘਰਾਂ ਦੇ ਸਮੂਹ ਹਨ ਜਿੱਥੇ ਕਿਰਾਏਦਾਰ ਸ਼ੈਲਟਰਡ ਹਾਉਜ਼ਿੰਗ ਅਫ਼ਸਰਾਂ ਦੀ ਸੇਵਾ ਲੈ ਸਕਦੇ ਹਨ। ਅਫ਼ਸਰ ਨੇਮਪੂਰਵਕ ਕਿਰਾਏਦਾਰਾਂ ਨਾਲ ਸੰਪਰਕ ਕਰਦੇ ਹਨ ਇਹ ਜਾਂਚ ਕਰਨ ਲਈ ਕਿ ਉਹ ਠੀਕ ਹਨ ਅਤੇ ਪਰਿਵਾਰਾਂ ਅਤੇ ਸਹਾਇਤਾ ਸੇਵਾਵਾਂ ਨਾਲ ਸੰਪਰਕ ਰੱਖਦੇ ਹਨ। ਉਹ ਚਿਕਿਤਸਾ ਅਤੇ ਦੇਖਭਾਲ ਸਹਾਇਤਾ ਪ੍ਰਦਾਨ ਨਹੀਂ ਕਰਦੇ। ਹੈਕਨੀ ਵਿੱਚ ਹੈਨੋਵਰ ਨਾਮ ਦੀ ਹਾਉਜ਼ਿੰਗ ਸੰਸਥਾ ਇਨ੍ਹਾਂ ਘਰਾਂ ਦੀ ਮਾਲਿਕ ਅਤੇ ਪ੍ਰਬੰਧਕ ਹੈ।
