ਕਿਰਾਏਦਾਰ ਸਹਿਭਾਗਤਾ

ਫੈਸਲਿਆਂ ਵਿੱਚ ਕਿਰਾਏਦਾਰਾਂ ਦੇ ਹਿੱਸਾ ਲੈਣ ਨੂੰ ਹੱਲਾ-ਸ਼ੇਰੀ ਦੇਣ ਲਈ ਅਸੀਂ ਸਮਰਪਿਤ ਹਾਂ ਤਾਂ ਕਿ ਜੋ ਸੇਵਾਵਾਂ ਤੁਸੀਂ ਚਾਹੁੰਦੇ ਹੋ ਉਹ ਪ੍ਰਦਾਨ ਕਰਨ ਨੂੰ ਯਕੀਨਨ ਬਣਾ ਸਕੀਏ। ਅਸੀਂ ਇਸ ਸਫ਼ੇ ਤੇ ਉਹ ਸਾਰੇ ਤਰੀਕੇ ਦਿੱਤੇ ਹਨ ਜਿਨ੍ਹਾਂ ਰਾਹੀਂ ਕੋਈ ਕਿਰਾਏਦਾਰ ਸਹਿਭਾਗੀ ਹੋ ਸਕਦਾ ਹੈ।

ਤੁਹਾਡੇ ਸਵਾਲਾਂ ਦੇ ਜਵਾਬ

ਕਿਰਾਏਦਾਰ ਸਹਿਭਾਗਤਾ ਕੀ ਹੈ?

ਇੱਥੇ ਕਿਰਾਏਦਾਰਾਂ ਨੂੰ ਪ੍ਰਦਾਨ ਕੀਤੀ ਗਈ ਹਾਉਜ਼ਿੰਗ ਸੇਵਾ ਵਿੱਚ ਤਬਦੀਲੀਆਂ ਅਤੇ ਸੁਧਾਰ ਕਰਨ ਲਈ, ਪ੍ਰਸਤਾਵਾਂ ਤੇ ਵਿਚਾਰ-ਵਟਾਂਦਰਾ ਕਰਨ ਲਈ, ਹੈਕਨੀ ਹੋਮਸ ਦੇ ਪ੍ਰਬੰਧਕਾਂ ਨਾਲ ਸ਼ਾਮਲ ਹੋਣ ਲਈ ਕਿਰਾਏਦਾਰਾਂ ਨੂੰ ਬੁਲਾਇਆ ਜਾਂਦਾ ਹੈ।
ਅਸੀਂ ਹੈਕਨੀ ਦੇ ਸਾਰੇ ਇਲਾਕਿਆਂ ਵਿੱਚ ਕਿਰਾਏਦਾਰਾਂ ਲਈ ਹੋਰ ਤਰੀਕੇ ਤਿਆਰ ਕਰਨ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਉਨ੍ਹਾਂ ਦੇ ਵਿਚਾਰ ਸਥਾਈ ਤੌਰ ਤੇ ਪਰਸਤੁਤ ਹੋ ਸਕਣ।
ਹੈਕਨੀ ਵਿੱਚ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਤਿਨਿਧਤਵ ਸਥਾਈ ਤੌਰ ਤੇ ਹੋਵੇਗਾ। ਸਥਾਨਕ ਇਲਾਕਿਆਂ ਵਿੱਚ ਪਹਿਲਾਂ ਹੀ 90 ਤੋਂ ਵੱਧ ਪੰਜੀਕ੍ਰਿਤ ਟੈਨੇਨਟਸ ਅਤੇ ਰੈਜ਼ੀਡੈਂਟਸ ਐਸੋਸੀਏਸ਼ਨਸ ਹਨ। ਨ। ਕਿਰਾਏਦਾਰ ਕਿਵੇਂ ਸ਼ਾਮਲ ਹੁੰਦੇ ਹਨ ਵੇਖੋ।

ਕਿਰਾਏਦਾਰ ਸਹਿਭਾਗਤਾ ਸਰਗਰਮੀਆਂ ਬਾਰੇ ਮੈਂ ਕਿਸ ਨਾਲ ਸੰਪਰਕ ਕਰਾਂ?

ਤੁਹਾਨੂੰ ਟੈਨੇਨਟ ਪਾਰਟੀਸੀਪੇਸ਼ਨ ਦਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹ ਤੁਹਾਨੂੰ ਸਰਗਰਮੀਆਂ ਅਤੇ ਬੈਠਕਾਂ ਦੀਆਂ ਮਿਤੀਆਂ ਬਾਰੇ ਦੱਸਣਗੇ।
ਟੈਨੇਨਟ ਪਾਰਟੀਸੀਪੇਸ਼ਨ ਦਲ ਨਿਵਾਸੀ ਸਮੂਹਾਂ ਦੀ ਸਹਾਇਤਾ, ਸਲਾਹ ਅਤੇ ਸਿਖਲਾਈ ਦਿੰਦੀ ਹੈ। ਹਰਇੱਕ ਨੈਬਰਹੁੱਡ ਵਿੱਚ ਇਸਦਾ ਆਪਣਾ ਟੈਨੇਨਟ ਪਾਰਟੀਸੀਪੇਸ਼ਨ ਅਫ਼ਸਰ ਹੁੰਦਾ ਹੈ।

ਟੈਨੇਨਟ ਕੰਪੈਕਟ ਕੀ ਹੈ?

ਕੌਂਸਲ ਅਤੇ ਟੈਨੇਨਟ ਤੇ ਰੈਜ਼ੀਡੈਂਟ ਐਸੋਸੀਏਸ਼ਨਸ ਦੇ ਪ੍ਰਤੀਨਿਧੀਆਂ ਨੇ ਇੱਕ ਰਸਮੀ ਸਮਝੌਤਾ ਕੀਤਾ ਹੈ ਜੋ ਇਹ ਤਹਿ ਕਰਦਾ ਹੈ ਕਿ ਹਾਉਜ਼ਿੰਗ ਸੇਵਾਵਾਂ ਬਾਰੇ ਫੈਸਲਾ ਕਰਨ ਵਿੱਚ ਕਿਰਾਏਦਾਰਾਂ ਨੂੰ ਕਿਵੇਂ ਸ਼ਾਮਲ ਕੀਤਾ ਜਾਵੇਗਾ। ਦ ਟੈਨੇਨਟਸ ਕੰਪੈਕਟ ਵੇਖੋ।

ਕਿਰਾਏਦਾਰ ਕਿਵੇਂ ਸ਼ਾਮਲ ਹੁੰਦੇ ਹਨ

ਟੈਨੇਨਟਸ ਅਤੇ ਰੈਸੀਡੈਂਟਸ ਐਸੋਸੀਏਸ਼ਨਸ ( ਟੀ.ਆਰ.ਏਜ਼. ) । ਇਹ ਕੌਂਸਿਲ ਦੀ ਮਲਕੀਅਤ ਜਗੀਰਾਂ ਵਿੱਚ ਰਹਿ ਰਹੇ ਕਿਰਾਏਦਾਰਾਂ ਅਤੇ ਪੱਟੇਦਾਰਾਂ ਦੁਆਰਾ ਸ਼ੁਰੂ ਕੀਤੀਆਂ ਅਤੇ ਚਲਾਈਆਂ ਜਾਂਦੀਆਂ ਹਨ। ਉਹ ਆਪਣੇ ਇਲਾਕਿਆਂ ਵਿੱਚ ਸਮਾਜਿਕ, ਸ਼ਰੀਰਕ ਅਤੇ ਵਾਤਾਵਰਣਕ ਹਾਲਾਤਾਂ ਵਿੱਚ ਸੁਧਾਰ ਲਈ ਕੰਮ ਕਰਦੀਆਂ ਹਨ।

ਟੀ.ਆਰ.ਏ. ਦੀ ਕਮੇਟੀ ਇਲਾਕੇ ਦੇ ਕਿਰਾਏਦਾਰਾਂ ਦੁਆਰਾ ਚੁਣੀ ਜਾਂਦੀ ਹੈ।

ਨੇਬਰਹੁੱਡ ਪੈਨਲਸ। ਹਰ ਨੇਬਰਹੁੱਡ ਵਿੱਚ ਇਹ ਪੈਨਲ ਹਨ ਜੋ ਟੀ.ਆਰ.ਏ. ਪ੍ਰਤੀਨਿਧੀਆਂ ਦੁਆਰਾ ਬਣੇ ਹੋਏ ਹਨ, ਜੋ ਸੇਵਾ ਕਾਰਜ-ਕ੍ਰਿਆ ਅਤੇ ਆਂਢ-ਗੁਆਂਢ ਦੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਨੇਮਪੂਰਵਕ ਮਿਲਦੇ ਰਹਿੰਦੇ ਹਨ।

ਰੈਸੀਡੈਂਟ ਲਾਇਸਨ ਗਰੁਪ। ਇਹ ਗਰੁਪ ਕੰਮਾਂ ਅਤੇ ਨੀਤੀ ਦੇ ਮਾਮਲਿਆਂ ਦਾ ਨਿਰੀਖਣ ਅਤੇ ਉਨ੍ਹਾਂ ਤੇ ਟਿੱਪਣੀ ਕਰਦਾ ਹੈ । ਇਸ ਵਿੱਚ ਨੇਬਰਹੁੱਡ ਪੈਨਲਸ ਦੇ ਨਿਵਾਸੀ, ਅਤੇ ਲੀਸਹੋਲਡਰ ਫੋਰਮ ਤੇ ਹੋਰ ਨਿਵਾਸੀਆਂ ਦੇ ਸਮੂਹ , ਹਾਉਜ਼ਿੰਗ ਦਾ ਕੈਬਨੇਟ ਮੈਂਬਰ , ਹੈਕਨੀ ਹੋਮਸ ਬੋਰਡ ਸਦੱਸਾਂ ਅਤੇ ਹੈਕਨੀ ਹੋਮਸ ਦਾ ਸੀਨੀਅਰ ਸਟਾਫ਼ ਸ਼ਾਮਲ ਹੁੰਦਾ ਹੈ।

ਟੈਨੇਨਟ ਸੈਨੇਜਮੈਂਟ ਔਰਗੇਨਾਈਜੇਸ਼ਨਜ਼ ( ਟੀ.ਐਮ.ਓਜ਼. ) । ਕੁੱਝ ਇਲਾਕਿਆਂ ਵਿੱਚ ਕਿਰਾਏਦਾਰਾਂ ਦੇ ਸਮੂਹਾਂ ਨੇ ਕਿਰਾਏਦਾਰਾਂ ਲਈ ਸੇਵਾ ਦੇ ਸਭ ਪੱਖਾਂ ਦਾ ਸਿੱਧਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ ਹੈ, ਉਦਾਹਰਨ ਲਈ, ਮੁਰੰਮਤ ਦੇ ਕੰਮ ਕਰਨੇ, ਕਿਰਾਇਆ ਉਗਰਾਹੁਣਾ, ਭੂਮੀ ਸੰਪੱਤੀ ਨੂੰ ਸਾਫ ਕਰਨਾ।

ਟੀ.ਏਮ.ਓ. ਮੰਚ ਹੈਕਨੀ ਵਿੱਚ ਸਾਰੇ ਟੀ.ਐਮ.ਓਜ਼. ਨਾਲ ਸਬੰਧਤ ਮੁੱਦਿਆਂ ਦਾ ਵਿਚਾਰ-ਵਟਾਂਦਰਾ ਕਰਨ ਲਈ ਬੈਠਕਾਂ ਕਰਦਾ ਹੈ।

ਦ ਟੈਨੇਨਟਸ ਕੰਪੈਕਟ। ਇਹ ਉਹ ਸਮਝੌਤਾ ਹੈ ਜੋ ਕੌਂਸਿਲ, ਹੈਕਨੀ ਹੋਮਸ ਅਤੇ ਕਿਰਾਏਦਾਰ ਪ੍ਰਤੀਨਿਧੀਆਂ ਦੁਆਰਾ ਵਿਕਸਤ ਕੀਤਾ ਗਿਆ ਸੀ। ਇਹ ਦਸਦਾ ਹੈ ਕਿ ਹਾਉਜ਼ਿੰਗ ਅਤੇ ਹੋਰ ਪ੍ਰਸੰਗਿਕ ਸੇਵਾਵਾਂ ਬਾਰੇ ਫੈਸਲੇ ਕਰਨ ਵਿੱਚ ਕਿਰਾਏਦਾਰਾਂ ਅਤੇ ਪੱਟੇਦਾਰਾਂ ਨੂੰ ਕਿਵੇਂ ਸ਼ਾਮਲ ਕਰਨਾ ਚਾਹੀਦਾ ਹੈ।

ਸ਼ਾਮਲ ਹੋਣ ਲਈ ਹੋਰ ਤਰੀਕੇ

ਰਹੱਸਮਈ ਖਰੀਦਦਾਰ ਤੋਂ ਲੈ ਕੇ ਫੋਕਸ ਗਰੁਪ ਵਿੱਚ ਹਾਜਰ ਰਹਿਣਾ ਜਾਂ ਸਰਵੇ ਵਿੱਚ ਹਿੱਸਾ ਲੈਣ ਵਾਂਗ , ਸ਼ਾਮਲ ਹੋਣ ਲਈ ਹੋਰ ਵੀ ਕਈ ਤਰੀਕੇ ਹਨ। ਟੈਨੇਨਟ ਪਾਰਟੀਸਿਪੇਸ਼ਨ ਟੀਮ ਨਾਲ ਸੰਪਰਕ ਕਰੋ। ਕਾਨਟੈਕਟ ਸ਼ੀਟ ਇਸ ਕਿਤਾਬ ਦੇ ਪਿਛਲੇ ਪਾਸੇ ਵੇਖੋ।