ਕਿਰਾਏਦਾਰਾਂ ਦੇ ਹੱਕ
ਪਾਰਲੀਮੈਂਟ ਦੇ ਅਧਿਨਿਯਮ ਅਤੇ ਸਰਕਾਰ ਦੇ ਨਿਯਮਾਂ ਤਹਿਤ ਇਹ ਤੁਹਾਡੇ ਹੱਕ ਹਨ। # ਇਹ ਚਿੰਨ੍ਹ ਦਿਖਾਉਂਦਾ ਹੈ ਕਿ ਅਰੰਭਕ ਅਤੇ ਪਦ-ਅਵਨਿਤ ਕਿਰਾਏਦਾਰਾਂ ਕੋਲ ਇਹ ਹੱਕ ਨਹੀਂ ਹਨ।
ਤੁਹਾਡੀ ਕਿਰਾਏਦਾਰੀ ਦਾ ਸੌਂਪਣਾ #
ਜਦੋਂ ਕੋਈ ਕਿਰਾਏਦਾਰ ਮਰ ਜਾਂਦਾ ਹੈ, ਤਾਂ ਕਿਰਾਏਦਾਰੀ ਆਪਣੇ-ਆਪ ਸੰਯੁਕਤ ਕਿਰਾਏਦਾਰ ਕੋਲ ਚਲੀਂ ਜਾਂਦੀ ਹੈ। ਜੇਕਰ ਕੋਈ ਸੰਯੁਕਤ ਕਿਰਾਏਦਾਰ ਨਹੀਂ ਹੈ, ਤਾਂ ਕੋਈ ਸਾਥੀ (ਵਿਵਾਹਿਤ ਜਾਂ ਅਣ-ਵਿਵਾਹਿਤ) ਕਿਰਾਏਦਾਰੀ ਲੈਣ ਦੇ ਯੋਗ ਗਿਣਿਆਂ ਜਾ ਸਕਦਾ ਹੈ। ਇਸਨੂੰ ਉੱਤਰ-ਅਧਿਕਾਰ ਕਿਹਾ ਜਾਂਦਾ ਹੈ। ਕਨੂੰਨ ਅਨੁਸਾਰ ਕੋਈ ਕਿਰਾਏਦਾਰੀ ਇਕੋ ਵਾਰ ਸੌਂਪੀ ਜਾ ਸਕਦੀ ਹੈ।
ਤੁਸੀਂ ਆਪਣੇ ਮਰਨ ਤੋਂ ਪਹਿਲਾਂ ਕਿਰਾਏਦਾਰੀ ਸੌਂਪ ਸਕਦੇ ਹੋ ਪਰ ਕੁੱਝ ਨਿਸਚਿਤ ਹਲਾਤਾਂ ਦੇ ਤਹਿਤ ਹੀ ਅਜਿਹਾ ਹੋ ਸਕਦਾ ਹੈ। ਕੁਟੰਬਿਕ ਤਬਦੀਲੀਆਂ ਵੇਖੋ।
ਘਰ ਉਪ-ਭਾਡ਼ੇ ਤੇ ਦੇਣਾ ਅਤੇ ਕਿਰਾਏਦਾਰ ਰੱਖਣੇ #
ਤੁਸੀਂ ਕਿਰਾਏਦਾਰ ਰੱਖ ਸਕਦੇ ਹੋ ਸ਼ਰਤ ਇਹ ਕਿ ਤੁਹਾਡੇ ਘਰ ਵਿੱਚ ਅਤਿ-ਭੀਡ਼ ਨਾ ਹੋਵੇ। ਕਿਰਾਏਦਾਰ ਉਹ ਵਿਅਕਤੀ ਹੈ ਜੋ ਤੁਹਾਡੇ ਕੁਟੰਬ ਦੇ ਅੰਗ ਤੌਰ ਤੇ ਤੁਹਾਡਾ ਘਰ ਸਾਂਝਾ ਕਰਦਾ ਹੈ।
ਤੁਸੀਂ ਆਪਣੇ ਘਰ ਦਾ ਹਿੱਸਾ (ਪੂਰਾ ਘਰ ਨਹੀਂ) ਉਪ-ਭਾਡ਼ੇ ਦੇ ਸਕਦੇ ਹੋ ਸ਼ਰਤ ਹੈ ਕਿ ਤੁਸੀਂ ਪਹਿਲਾਂ ਸਾਡੀ ਲਿੱਖਤੀ ਅਨੁਮਤੀ ਲਵੋ। ਉਪ-ਭਾਡ਼ੇ ਵਿੱਚ ਤੁਸੀਂ ਕਿਸੇ ਨੂੰ ਆਪਣੇ ਘਰ ਦੇ ਕੁੱਝ ਹਿੱਸੇ ਦੀ ਨਿੱਜੀ ਵਰਤੋਂ ਲਈ ਇਜਾਜ਼ਤ ਦਿੰਦੇ ਹੋ।
ਜੇਕਰ ਤੁਸੀਂ ਕਿਸੇ ਨੂੰ ਕਿਰਾਏਦਾਰ ਜਾਂ ਉਪ-ਕਿਰਾਏਦਾਰ ਬਨਾਉਣਾ ਚਾਹੁੰਦੇ ਹੋ ਤਾਂ ਉਸ ਵਿਅਕਤੀ ਦਾ ਨਾਂ, ਉਮਰ ਅਤੇ ਲਿੰਗ, ਅਤੇ ਉਹ ਘਰ ਦੇ ਕਿਸ ਹਿੱਸੇ ਵਿੱਚ ਰਹੇਗਾ ਦੀ ਜਾਣਕਾਰੀ ਸਾਨੂੰ ਦੇਣੀ ਚਾਹੀਦੀ ਹੈ।
ਜਾਣਕਾਰੀ ਅਤੇ ਸਲਾਹ-ਮਸ਼ਵਰਾ
ਸਾਡੇ ਲਈ ਤੁਹਾਨੂੰ ਤੁਹਾਡੀ ਕਿਰਾਏਦਾਰੀ ਇਕਰਾਰਨਾਮੇ ਅਤੇ ਕੁੱਝ ਨਿਸਚਤ ਨੀਤੀਆਂ ਅਤੇ ਕਾਰਜ-ਵਿਧੀਆਂ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਸਾਡੇ ਲਈ ਤੁਹਾਨੂੰ ਇਹ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ ਕਿ ਸਰਕਾਰ ਦੁਆਰਾ ਤਹਿ ਕੀਤੇ ਮਿਆਰਾਂ ਦਾ ਅਨੁਸਰਣ ਕਰਦੇ ਹੋਏ ਸਾਡੇ ਕੰਮ ਦੀ ਕਾਰਗ਼ੁਜ਼ਾਰੀ ਕਿੰਨੀ ਚੰਗੀ ਚਲ ਰਹੀ ਹੈ।
ਸਾਡੇ ਲਈ ਤੁਹਾਡੀ ਕਿਰਾਏਦਾਰੀ ਇਕਰਾਰਨਾਮੇ ਵਿੱਚ ਕੋਈ ਤਬਦੀਲੀਆਂ, ਤੁਹਾਡੇ ਘਰ ਲਈ ਨਿਯੋਜਿਤ ਅਧੁਨਿਕੀਕਰਣ ਜਾਂ ਸੁਧਾਰ ਦੇ ਕੰਮਾਂ, ਜਾਂ ਸਾਡੀ ਹਾਉਜ਼ਿੰਗ ਪ੍ਰਬੰਧਨ ਨੀਤੀਆਂ ਵਿੱਚ ਤਬਦੀਲੀਆਂ, ਜਿਵੇਂ ਮੁਰੰਮਤ ਦੇ ਹੁੰਗਾਰੇ ਦਾ ਸਮਾਂ-ਮਾਪਦੰਡ ਜਾਂ ਕਿਰਾਏਦਾਰ ਜ਼ਿੰਮੇਵਾਰੀਆਂ, ਬਾਰੇ ਤੁਹਾਡੇ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੈ।
ਕਿਰਾਏਦਾਰੀ ਦਾ ਵਟਾਂਦਰਾ ਕਰਨਾ #
ਤੁਸੀਂ ਕਿਸੇ ਹੋਰ ਹੈਕਨੀ ਕਿਰਾਏਦਾਰ, ਜਾਂ ਕਿਸੇ ਹਾਉਜ਼ਿੰਗ ਐਸੋਸੀਏਸ਼ਨ ਜਾਂ ਕਿਸੇ ਹੋਰ ਕੌਂਸਿਲ ਦੇ ਕਿਰਾਏਦਾਰ ਨਾਲ ਆਪਣੇ ਘਰ ਦਾ ਵਟਾਂਦਰਾ (ਅਦਲਾ-ਬਦਲੀ) ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਤੋਂ ਪਹਿਲਾਂ ਤੁਹਾਡੇ ਲਈ ਸਾਡੇ ਕੋਲੋ ਜਾਂ ਹੋਰ ਕਿਸੇ ਵੀ ਸਬੰਧਿਤ ਮਕਾਨ-ਮਾਲਕ ਕੋਲੋਂ ਲਿੱਖਤੀ ਹਾਮੀ ਹਾਸਲ ਕਰਨੀ ਜ਼ਰੂਰੀ ਹੈ। ਅਸੀਂ ਇਹ ਅਨੁਮਤੀ ਦੇਵਾਂਗੇ ਜਦ ਤੀਕ ਖਾਸ ਕਾਰਨ ਨਾ ਹੋਵੇ, ਜਿਵੇਂ ਕਿ ਤੁਹਾਡੇ ਕਿਰਾਏ ਦਾ ਭੁਗਤਾਨ ਨਾ ਕੀਤਾ ਗਿਆ ਹੋਵੇ। ਘਰ ਬਦਲਣ ਦੇ ਹੋਰ ਤਰੀਕੇ ਵੇਖੋ।
ਸੁਧਾਰ ਦੇ ਕੰਮ ਕਰਨੇ
ਤੁਸੀਂ ਆਪਣੇ ਘਰ ਵਿੱਚ ਸੁਧਾਰ ਦੇ ਕੰਮ ਕਰ ਸਕਦੇ ਹੋ ਸ਼ਰਤ ਇਹ ਕਿ ਤੁਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਲਿੱਖਤੀ ਅਨੁਮਤੀ ਲੈ ਲਈ ਹੋਵੇ।
ਜਦੋਂ ਤੁਸੀਂ ਘਰ ਛੱਡਦੇ ਹੋ ਤਾਂ ਕੁੱਝ ਨਿਸਚਿਤ ਸੁਧਾਰ ਜੋ ਤੁਸੀਂ ਕੀਤੇ ਹਨ ਦੇ ਲਈ ਤੁਹਾਨੂੰ ਮੁਆਵਜਾ ਮਿਲ ਸਕਦਾ ਹੈ। ਤੁਹਾਡੇ ਘਰ ਦੇ ਸੁਧਾਰ ਵੇਖੋ।
ਆਪਣਾ ਘਰ ਖ਼ਰੀਦਣਾ #
ਤੁਸੀਂ ਸਾਡੇ ਪਾਸੋਂ ਆਪਣਾ ਘਰ ਖ਼ਰੀਦ ਸਕਦੇ ਹੋ ਸ਼ਰਤ ਇਹ ਹੈ ਕਿ ਤੁਸੀਂ ਘੱਟੋ-ਘੱਟ ਪੰਜ ਸਾਲ ਦੇ ਲਈ ਕਿਰਾਏਦਾਰ ਰਹੇ ਹੋ।
ਕੁੱਝ ਨਿਸਚਿਤ ਕਿਸਮਾਂ ਦੇ ਘਰ ਖ਼ਰੀਦੇ ਨਹੀਂ ਜਾ ਸਕਦੇ, ਉਦਾਹਰਨ ਲਈ, ਅਯੋਗ ਲੋਕਾਂ ਲਈ ਬਣਾਏ ਗਏ ਘਰ।
ਪਦ-ਅਵਨਿਤ ਕਿਰਾਏਦਾਰ ਹੋਣ ਦੀ ਹਾਲਤ ਵਿੱਚ ਤੁਸੀਂ ਘਰ ਖ਼ਰੀਦਣ ਲਈ ਦਰਖਾਸਤ ਨਹੀਂ ਦੇ ਸਕਦੇ ਅਤੇ ਪਦ-ਅਵਨਿਤ ਅਵਧੀ ਕੋਈ ਰਿਆਇਤ ਜੋ ਤੁਹਾਨੂੰ ਮਿਲ ਸਕਦੀ ਹੈ ਲਈ ਨਹੀਂ ਗਿਣੀ ਜਾਂਦੀ।
ਮਿਆਦ ਦੀ ਸੁਰੱਖਿਆ
ਅਦਾਲਤ ਦੇ ਹੁਕਮ ਤੋਂ ਬਗੈਰ ਕਿਸੇ ਵੀ ਕਿਰਾਏਦਾਰ ਕੋਲੋਂ ਉਸਦਾ ਘਰ ਖਾਲੀ ਨਹੀਂ ਕਰਵਾਇਆ ਜਾ ਸਕਦਾ। ਅਦਾਲਤ ਇਸ ਗੱਲ ਨੂੰ ਨਿਸਚਿਤ ਕਰੇਗੀ ਕਿ ‘ ਕਬਜ਼ਾ’ ਲੈਣ ਦੇ ਵਾਜਬ ਕਾਰਣ ਹੋਣ।
ਮੁਰੰਮਤ ਦੇ ਕੰਮ ਕਰਵਾਉਣੇ
ਮੁਰੰਮਤ ਕਰਵਾਉਂਣ ਦੇ ਹੱਕ ਨਿਯਮਾਂ ਤਹਿਤ ਤਹਿ ਕੀਤੇ ਸਮੇਂ ਦੇ ਅੰਦਰ ਕੁੱਝ ਜ਼ਰੂਰੀ ਮੁਰੰਮਤਾਂ ਕਰਵਾਉਂਣ ਦਾ ਤੁਹਾਨੂੰ ਅਧੀਕਾਰ ਹੈ। ਇਹ ਮੁਰੰਮਤਾਂ ਉਹ ਹਨ ਜੋ, ਜੇਕਰ ਸਮੇਂ ਸਿਰ ਪੂਰੀਂਆਂ ਨਾ ਕੀਤੀਆਂ ਜਾਣ, ਤਾਂ ਤੁਹਾਡੇ ਘਰ ਵਿੱਚ ਤੁਹਾਡੀ ਸਿਹਤ ਜਾਂ ਸੁਰੱਖਿਆ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰ ਸਕਦੀਆਂ ਹਨ। ਤੁਹਾਨੂੰ ਦੱਸ ਦਿੱਤਾ ਜਾਵੇਗਾ ਜੇਕਰ ਤੁਹਾਡੇ ਦੁਆਰਾ ਰਿਪੋਰਟ ਕੀਤੀ ਗਈ ਕੋਈ ਮੁਰੰਮਤ ‘ ਯੋਗ’ ਵਰਗੀਕ੍ਰਿਤ ਹੈ। ਜੇਕਰ ਅਸੀਂ ਨਿਯਮਾਂ ਦੀਆਂ ਲੋਡ਼ਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿੰਦੇ ਹਾਂ ਤਾਂ ਕੁੱਝ ਨਿਸਚਿਤ ਹਲਾਤਾਂ ਵਿੱਚ ਤੁਹਾਨੂੰ ਮੁਆਵਜਾ ਮਿਲ ਸਕਦਾ ਹੈ ।
ਨਿੱਜੀ ਜਾਣਕਾਰੀ ਤੱਕ ਪਹੁੰਚ ਅਤੇ ਉਸ ਦਾ ਨਿਯੰਤ੍ਰਣ
ਸਾਡੇ ਲਈ ਕਿਰਾਏਦਾਰਾਂ ਅਤੇ ਪੱਟੇਦਾਰਾਂ ਦੀ ਸਾਰੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਣਾ ਜ਼ਰੂਰੀ ਹੈ। ਪਰ, ਕਨੂੰਨ ਅਨੁਸਾਰ, ਸਾਡੇ ਲਈ ਕੁੱਝ ਜ਼ਰੂਰੀ ਜਾਣਕਾਰੀ ਜਨਤਕ ਸੰਸਥਾਵਾਂ ਨਾਲ ਸਾਂਝੀ ਕਰਨੀ ਜ਼ਰੂਰੀ ਹੈ।
ਸਾਡੇ ਦੁਆਰਾ ਫਾਈਲ ਜਾਂ ਕੰਪਿਊਟਰ ਤੇ ਰੱਖੀ ਤੁਹਾਡੇ ਨਾਲ ਸਬੰਧਤ ਨਿੱਜੀ ਜਾਣਕਾਰੀ ਨੂੰ ਤੁਸੀਂ ਵੇਖ ਸਕਦੇ ਹੋ, ਸ਼ਰਤ ਇਹ ਕਿ ਤੁਸੀਂ ਸਾਨੂੰ ਮੁਨਾਸਬ ਨੋਟਿਸ ਦਿਓ। ਇਸਦੇ ਲਈ ਸਾਡਾ ਪ੍ਰਸਾਸ਼ਕੀ ਖਰਚਾ ਵਸੂਲ ਕਰਨ ਦਾ ਅਧਿਕਾਰ ਹੈ।
ਜੇਕਰ ਤੁਸੀਂ ਆਪਣੀਆਂ ਫਾਈਲਾਂ ਵਿੱਚ ਦਾਖਲ ਕੀਤੀ ਕਿਸੇ ਜਾਣਕਾਰੀ ਜਾਂ ਵਿਚਾਰ ਦੇ ਪ੍ਰਗਟਾਵੇ ਤੋਂ ਨਾ-ਖ਼ੁੱਸ਼ ਹੋ, ਤਾਂ ਤੁਸੀਂ ਇਸਨੂੰ ਠੀਕ ਕਰਨ ਜਾਂ ਹਟਾਉਂਣ ਲਈ ਕਹਿ ਸਕਦੇ ਹੋ।
