ਗਾਹਕ ਫਰਜ਼-ਪੱਤਰ
ਸਾਡਾ ਮੰਤਵ ਆਪਣੇ ਗਾਹਕਾਂ ਨੂੰ ਉੱਤਮ ਗਾਹਕ ਸੇਵਾ ਪ੍ਰਦਾਨ ਕਰਨੀ ਹੈ। ਅਸੀਂ ਹਰ ਕੰਮ ਸਾਡੇ ਗਾਹਕਾਂ ਨੂੰ ਕੇਂਦਰ ਬਣਾ ਕੇ ਅਤੇ ਉਨ੍ਹਾਂ ਬਿਰਾਦਰੀਆਂ ਜਿਨ੍ਹਾਂ ਵਿੱਚ ਉਹ ਰਹਿੰਦੇ ਹਨ ਦੀਆਂ ਭਿੰਨ ਲੋਡ਼ਾਂ ਦਾ ਸਨਮਾਨ ਕਰਦੇ ਹੋਏ ਇਹ ਹਾਸਲ ਕਰਾਂਗੇ।
ਸਾਡਾ ਗਾਹਕ ਸੇਵਾ ਫਰਜ਼-ਪੱਤਰ
ਅਸੀਂ ਇੱਕ ਫਰਜ਼ -ਪੱਤਰ ਤਿਆਰ ਕੀਤਾ ਹੈ ਜੋ ਇਹ ਸਪੱਸ਼ਟ ਕਰਦਾ ਹੈ ਕਿ ਤੁਸੀਂ ਹੈਕਨੀ ਹੋਮਸ ਕੋਲੋਂ ਕੀ ਉਮੀਦ ਰੱਖ ਸਕਦੇ ਹੋ।
- ਸਾਡੇ ਕਰਮਚਾਰੀ ਸਨੇਹਪੂਰਨ ਰਹਿਣਗੇ ਅਤੇ ਹਰ ਸਮੇਂ ਸਾਰੇ ਗਾਹਕਾਂ ਨਾਲ ਸਤਿਕਾਰ ਨਾਲ ਪੇਸ਼ ਆਉਣਗੇ।
- ਅਸੀਂ ਸਰਲ ਅੰਗ੍ਰੇਜੀ ਦੀ ਵਰਤੋਂ ਕਰਾਂਗੇ ਅਤੇ ਲੋਡ਼ ਪੈਣ ਤੇ ਤਰਜਮਾਨੀ ਅਤੇ ਅਨੁਵਾਦ ਵੀ ਕਰਾਂਗੇ।
- ਅਸੀਂ ਉਨ੍ਹਾਂ ਨਿਵਾਸੀਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲਣ ਦੀ ਸਹੂਲਤ ਵੀ ਦੇਵਾਂਗੇ ਜੋ ਆਪਣੀ ਅਯੋਗਤਾ ਦੇ ਕਾਰਨ ਸਾਡੇ ਦਫਤਰ ਵਿੱਚ ਆਉਣ ਤੋਂ ਅਸਮਰੱਥ ਹਨ।
- ਸਾਡੇ ਕਰਮਚਾਰੀ ਮਦਦਗਾਰ ਰਹਿਣਗੇ ਅਤੇ ਬਿਲਕੁਲ ਸਹੀ-ਸਹੀ ਅਤੇ ਖਰੀ ਜਾਣਕਾਰੀ ਪ੍ਰਦਾਨ ਕਰਣਗੇ, ਇਸਨੂੰ ਪਹਿਲੀ ਵਾਰ ਹੀ ਠੀਕ ਤਰ੍ਹਾਂ ਕਰਨਾ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ।
- ਸਭਨਾਂ ਲਈ ਸੇਵਾਵਾਂ ਵਿੱਚ ਸੁਧਾਰ ਲਿਆਉਂਣ ਵਾਸਤੇ ਫੈਸਲੇ ਲੈਣ ਵਿੱਚ ਅਸੀ ਗਾਹਕਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੀ ਸਲਾਹ ਲਵਾਂਗੇ।
- ਅਸੀਂ ਸੇਵਾਂ ਮਿਆਰਾਂ ਨੂੰ ਪ੍ਰਕਾਸ਼ਿਤ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਵਿੱਚ ਹਰਇੱਕ ਕੰਮ ਅਸੀਂ ਕਿਵੇਂ ਕਰ ਰਹੇ ਹਾਂ।
ਬਰਾਬਰ ਅਵਸਰ। ਸਾਡੀਆਂ ਨੀਤੀਆਂ ਅਤੇ ਕਾਰਜਵਿਧੀਆਂ ਸਪੱਸ਼ਟ ਹਨ ਜੋ ਬਿਰਾਦਰੀ ਵਿੱਚ ਹਰਇੱਕ ਦੀਆਂ ਲੋਡ਼ਾਂ ਲਈ ਬਰਾਬਰ ਅਵਸਰ ਅਤੇ ਸਤਿਕਾਰ ਨੂੰ ਵਧਾਉਂਦੀਆਂ ਹਨ। ਅਸੀਂ ਕਿਸੇ ਵੀ ਤਰ੍ਹਾਂ ਦੇ ਭੇਦ-ਭਾਵ ਦੇ ਵਿਰੁੱਧ ਤੁਰੰਤ ਦ੍ਰਿਡ਼ਤਾ ਨਾਲ ਪੇਸ਼ ਆਵਾਂਗੇ।
ਗੁਪਤਤਾ । ਜੋ ਕੁੱਝ ਵੀ ਤੁਸੀਂ ਸਾਨੂੰ ਦੱਸਦੇ ਹੋ ਅਸੀਂ ਉਸਦੀ ਸੰਭਾਲ ਸੂਝ-ਸਮਝ ਨਾਲ ਕਰਦੇ ਹਾਂ। ਸਾਰੀ ਜਾਣਕਾਰੀ ਜੋ ਤੁਸੀਂ ਸਾਨੂੰ ਦਿੰਦੇ ਹੋ ਉਹ ਗੁਪਤ ਹੈ। ਫਿਰ ਵੀ , ਸਾਨੂੰ ਕੁੱਝ ਜ਼ਰੂਰੀ ਵੇਰ੍ਹਵੇ ਹੋਰ ਜਨਤਕ ਸੰਸਥਾਵਾਂ (ਉਦਾਹਰਨ ਲਈ ਬੈਨੀਫਿਟ ਏਜੰਸੀ, ਇਨਲੈਂਡ ਰੈਵੀਨਿਉ) ਨਾਲ ਸਾਂਝੇ ਕਰਨੇ ਪੈ ਸਕਦੇ ਹਨ। ਅਸੀਂ ਤੁਹਾਨੂੰ ਦੱਸ ਦਵਾਂਗੇ ਕਿ ਕਿਹਡ਼ੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕਿਰਾਏਦਾਰਾਂ ਦੇ ਹੱਕ ਵੇਖੋ।
ਸੇਵਾ ਦੇ ਮਿਆਰ
ਕਿਰਾਏਦਾਰਾਂ ਨਾਲ ਕੰਮ ਕਰਦੇ ਹੋਏ ਅਸੀਂ ਕਈ ਤਰ੍ਹਾਂ ਦੀਆਂ ਸੇਵਾ ਮਿਆਰਾਂ ਦੀ ਸ਼ਨਾਖ਼ਤ ਕੀਤੀ ਹੈ। ਇਨ੍ਹਾਂ ਮਿਆਰਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਕਿਰਾਏਦਾਰਾਂ ਨੂੰ ਦਸਾਂਗੇ ਕਿ ਇਨ੍ਹਾਂ ਵਿੱਚੋਂ ਹਰਇੱਕ ਤੇ ਅਸੀਂ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਾਂ। ਇੰਨਾਂ ਵਿੱਚੋਂ ਕੁੱਛ ਮਿਆਰ ਇਹ ਹਨ:
- ਅਸੀਂ ਪੰਜ ਰਿੰਗ ਹੋਣ ਤੋਂ ਪਹਿਲਾਂ ਫ਼ੋਨ ਉਠਾਵਾਂਗੇ।
- ਜਦੋਂ ਤੁਸੀਂ ਸਾਡੇ ਸੁਆਗਤ ਸਦਨ ਕੋਲ ਆਉਂਦੇ ਹੋ ਤਾਂ ਪੰਜ ਮਿੰਟਾਂ ਦੇ ਅੰਦਰ ਤੁਹਾਡੀ ਸੁਆਗਤ-ਕਰਤੇ ਨਾਲ ਮੁਲਾਕਾਤ ਹੋਵੇਗੀ ਅਤੇ ਪੰਦਰਾਂ ਮਿੰਟਾਂ ਦੇ ਅੰਦਰ ਤੁਹਾਡੇ ਨਾਲ ਗਲਬਾਤ ਹੋਵੇਗੀ।
- 10 ਕਾਰੋਬਾਰੀ ਦਿਨਾਂ ਦੇ ਅੰਦਰ ਅਸੀਂ ਤੁਹਾਡੀਆਂ ਚਿੱਠੀਆਂ, ਫੈਕਸ ਅਤੇ ਈ-ਮੇਲ ਦਾ ਲਿੱਖਤੀ ਜਵਾਬ ਦੇਵਾਂਗੇ।
- 15 ਕਾਰੋਬਾਰੀ ਦਿਨਾਂ ਦੇ ਅੰਦਰ ਅਸੀਂ ਤੁਹਾਡੀਆਂ ਸਾਰੀ ਸ਼ਿਕਾਇਤਾਂ ਦਾ ਪੂਰਾ ਜਵਾਬ ਦੇਵਾਂਗੇ।
- ਰਿਪੋਰਟ ਮਿਲਣ ਤੋਂ ਤਿੰਨ ਘੰਟੇ ਦੇ ਅੰਦਰ ਅਸੀਂ ਅਪਮਾਨਜਨਕ ਗ੍ਰੈਫਿਟੀ ਅਤੇ ਘਿਰਨਾ ਅਪਰਾਧ ਗ੍ਰੈਫਿਟੀ ਹਟਾ ਦਿਆਂਗੇ। ਹੋਰ ਗ੍ਰੈਫਿਟੀ ਰਿਪੋਰਟ ਮਿਲਣ ਤੋਂ ਚਾਰ ਕਾਰੋਬਾਰੀ ਦਿਨਾਂ ਦੇ ਅੰਦਰ ਹਟਾ ਦਿੱਤੀ ਜਾਵੇਗੀ।
- ਸਧਾਰਣ ਮੁਰੰਮਤ ਦੇ ਕੰਮ ਅਸੀਂ 20 ਕਾਰੋਬਾਰੀ ਦਿਨਾਂ ਦੇ ਅੰਦਰ ਨਿਪਟਾਵਾਂਗੇ। ਜਿਸ ਹਾਲਤ ਵਿੱਚ ਅਸੁਵਿਧਾ ਜਾਂ ਖਤਰਾ ਪੈਦਾ ਨਹੀਂ ਹੁੰਦਾ ਉਥੇ ਸਧਾਰਨ ਮੁਰੰਮਤ ਦਾ ਕੰਮ ਲਿਆ ਜਾਂਦਾ ਹੈ।
- ਅਤਿ ਲੋਡ਼ੀਂਦੀ ਮੁਰੰਮਤ ਦੇ ਕੰਮ ਅਸੀਂ 5 ਕਾਰੋਬਾਰੀ ਦਿਨਾਂ ਦੇ ਅੰਦਰ ਕਰਾਂਗੇ। ਜਿਸ ਹਾਲਤ ਵਿੱਚ ਵਧੇਰੇ ਅਸੁਵਿਧਾ, ਨੁਕਸਾਨ ਜਾਂ ਖਤਰਾ ਪੈਦਾ ਨਹੀਂ ਹੁੰਦਾ ਉਥੇ ਅਤਿ ਲੋਡ਼ੀਂਦੀ ਮੁਰੰਮਤ ਦਾ ਕੰਮ ਲਿਆ ਜਾਂਦਾ ਹੈ ।
- ਤੁਹਾਡੀ ਹਿਫ਼ਾਜ਼ਤ ਨੂੰ ਨਿਸ਼ਚਤ ਬਣਾਉਂਣ ਵਾਸਤੇ ਸੰਕਟਕਾਲੀਨ ਮੁਰੰਮਤ ਦੇ ਕੰਮ ਅਸੀਂ 24 ਘੰਟੇ ਦੇ ਅੰਦਰ ਕਰਾਂਗੇ। ਸੰਕਟਕਾਲੀਨ ਮੁਰੰਮਤ ਦੇ ਕੰਮਾਂ ਵਿੱਚ ਰੀਸਣਾ, ਪੀਣ ਵਾਲਾ ਪਾਣੀ ਨਾ ਹੋਣਾ, ਬਿਜਲੀ ਨਾ ਹੋਣੀ, ਜਾਮ ਕਮੋਡ (ਜਦੋਂ ਕੋਈ ਵਿਕਲਪੀ ਡੈਬਲੂ.ਸੀ. ਨਾ ਹੋਵੇ) ਸ਼ਾਮਲ ਹੈ।
- ਤੁਹਾਡੀ ਹਿਫ਼ਾਜਤ ਨੂੰ ਨਿਸ਼ਚਤ ਬਣਾਉਂਣ ਵਾਸਤੇ ਤਤਕਾਲੀ ਮੁਰੰਮਤ ਦੇ ਕੰਮਾਂ ਨੂੰ ਅਸੀਂ ਦੋ ਘੰਟੇ ਦੇ ਅੰਦਰ ਕਰਾਂਗੇ। ਜੀਵਨ ਜਾਂ ਸਰੀਰ ਦੇ ਕਿਸੇ ਅੰਗ ਨੂੰ ਖਤਰਾ ਹੋਵੇ ਜਾਂ ਕੋਈ ਹੋਰ ਵੱਡਾ ਸੰਕਟ ਹੋਣ ਦੀ ਹਾਲਤ ਵਿੱਚ ਤਤਕਾਲੀ ਮੁਰੰਮਤ ਦਾ ਕੰਮ ਲਿਆ ਜਾਂਦਾ ਹੈ।
- ਜੇਕਰ ਕਿਸੇ ਕਿਰਾਏਦਾਰ ਜਾਂ ਪੱਟੇਦਾਰ ਨੂੰ ਘਿਰਨਾ ਅਪਰਾਧ ਜਾਂ ਸਮਾਜ-ਵਿਰੋਧੀ ਵਰਤਾਓ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ, ਤਾਂ ਅਸੀਂ ਤਿੰਨ ਕਾਰੋਬਾਰੀ ਦਿਨਾਂ ਦੇ ਅੰਦਰ ਜਾਂ ਸੰਕਟਕਾਲੀਨ ਮਾਮਲੇ ਵਿੱਚ 24 ਘੰਟੇ ਦੇ ਅੰਦਰ ਉਸਨੂੰ ਮਿਲਣ ਦੀ ਵਿਵੱਸਥਾ ਕਰਾਂਗੇ।
ਦੂਜੇ ਮਿਆਰ। ਅਸੀਂ ਵੇਰ੍ਹਵਿਆਂ ਸਹਿਤ ਹੋਰ ਜ਼ਿਆਦਾ ਮਿਆਰ ਵੀ ਤਿਆਰ ਕੀਤੇ ਹਨ ਜਿਨ੍ਹਾਂ ਦੀ ਜਾਣਕਾਰੀ ਤੁਸੀਂ ਦਸਤੀ ਇਸ਼ਤਿਹਾਰ ਮੰਗਵਾਂ ਕੇ ਜਾਂ ਸਾਂਝੀ ਵੈੱਬਸਾਈਟ ਤੇ ਜਾਕੇ ਲੈ ਸਕਦੇ ਹੋ।
