ਕਿਰਾਏਦਾਰੀ ਇਕਰਾਰਨਾਮਾ
ਕਿਰਾਏਦਾਰੀ ਇਕਰਾਰਨਾਮਾ ਉਹ ਦਸਤਾਵੇਜ ਹੈ ਜਿਸਤੇ ਤੁਸੀਂ ਆਪਣੀ ਕਿਰਾਏਦਾਰੀ ਦੇ ਸ਼ੁਰੂ ਵਿੱਚ ਦਸਤਖ਼ਤ ਕਰਦੇ ਹੋ। ਇਹ ਤੁਹਾਡੇ ਅਤੇ ਹੈਕਨੀ ਕੌਂਸਿਲ ਵਿੱਚਕਾਰ ਹੋਏ ਐਹਦਨਾਮੇ ਦੇ ਵੇਰ੍ਹਵੇ ਦਿੰਦਾ ਹੈ। ਇਹ ਭਾਗ ਕੇਵਲ ਇਕ ਸਾਰ ਹੈ।
ਤੁਹਾਡੇ ਸਵਾਲਾਂ ਦੇ ਜਵਾਬ
ਜੇਕਰ ਮੈਂ ਕਿਰਾਏਦਾਰੀ ਇਕਰਾਰਨਾਮਾ ਤੋਡ਼ਾਂ ਤਾ ਕੀ ਹੋਵੇਗਾ?
ਕਿਰਾਏਦਾਰੀ ਇਕਰਾਰਨਾਮਾ ਤੁਹਾਡੇ ਅਤੇ ਕੌਂਸਿਲ ਦੇ ਵਿੱਚਕਾਰ ਕਨੂੰਨੀ ਐਹਦਨਾਮਾ ਹੈ । ਇਸਤੇ ਦਸਤਖ਼ਤ ਕਰਕੇ ਤੁਸੀਂ ਇਕਰਾਰਨਾਮੇ ਵਿੱਚ ਦਿੱਤੀਆਂ ਕਿਰਾਏਦਾਰੀ ਦੀਆਂ ਸ਼ਰਤਾਂ ਨਾਲ ਸਹਿਮਤ ਹੋ ਜਾਂਦੇ ਹੋ । ਇਹ ਹੱਕ ਅਤੇ ਜ਼ਿੰਮੇਵਾਰੀਆਂ ਹਨ, ਜੋ ਤੁਹਾਡੇ ਲਈ, ਅਤੇ ਕੌਂਸਿਲ ਅਤੇ ਹੈਕਨੀ ਹੋਮਸ ਲਈ ਮੰਨਣੀਆਂ ਜ਼ਰੂਰੀ ਹਨ । ਜੇਕਰ ਤੁਸੀਂ ਇਕਰਾਰਨਾਮੇ ਨੂੰ ਤੋਡ਼ਦੇ ਹੋ ਤਾਂ ਅਸੀਂ ਤੁਹਾਡੇ ਨਾਲ ਵਿਚਾਰ-ਵਟਾਂਦਰਾ ਕਰਾਂਗੇ ਕਿ ਤੁਸੀਂ ਇਸ ਹਾਲਤ ਨੂੰ ਕਿਵੇਂ ਠੀਕ ਕਰ ਸਕਦੇ ਹੋ । ਜੇਕਰ ਸਮੱਸਿਆ ਦਾ ਹੱਲ ਨਹੀਂ ਹੁੰਦਾ, ਤਾਂ ਅਸੀਂ ਅਦਾਲਤੀ ਕਾਰਵਾਈ ਕਰ ਸਕਦੇ ਹਾਂ । ਤੁਹਾਡੀ ਕਿਰਾਏਦਾਰੀ ਵੇਖੋ ।
ਕੀ ਅਸੀਂ ਸੰਯੁਕਤ ਕਿਰਾਏਦਾਰ ਬਣ ਸਕਦੇ ਹਾਂ?
ਆਮ ਤੌਰ ਤੇ ਅਸੀਂ ਮੌਜੂਦਾ ਸਾਥੀਆਂ ਨੂੰ ਸੰਯੁਕਤ ਕਿਰਾਏਦਾਰੀ ਪੇਸ਼ ਕਰਦੇ ਹਾਂ, ਪਰ ਤੁਸੀਂ ਆਪਣੇ ਨਾਲ ਰਹਿ ਰਹੇ ਕਿਸੇ ਹੋਰ ਬਾਲਗ ਵਿਅਕਤੀ ਲਈ ਤੁਹਾਡੇ ਨਾਲ ਸੰਯੁਕਤ ਕਿਰਾਏਦਾਰ ਬਣਨ ਵਾਸਤੇ ਪੁੱਛ ਸਕਦੇ ਹੋ । ਕਿਰਾਏ ਦਾ ਭੁਗਤਾਨ ਕਰਨ ਅਤੇ ਕਿਰਾਏਦਾਰੀ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਮੰਨਣਾ ਉਨ੍ਹਾਂ ਦੀ ਸੰਯੁਕਤ ਜ਼ਿੰਮੇਵਾਰੀ ਹੈ । ਕੁਟੰਬਿਕ ਤਬਦੀਲੀਆਂ ਵੇਖੋ ।
ਜੇਕਰ ਕੌਂਸਿਲ ਦੇ ਕਰਤੱਵ ਨਿਭਾਉਂਣ ਵਿੱਚ ਕੌਂਸਿਲ ਜਾਂ ਹੈਕਨੀ ਹੋਮਸ ਅਸਫ਼ਲ ਰਹਿੰਦੀ ਹੈ ਤਾਂ ਕੀ ਹੋਵੇਗਾ?
ਤੁਸੀਂ ਆਪਣੀ ਸ਼ਿਕਾਇਤ ਲੈਕੇ ਸਾਡੇ ਕਰਮਚਾਰੀਆਂ ਕੋਲ ਆ ਸਕਦੇ ।
ਜ਼ਿਆਦਾਤਰ ਮਾਮਲਿਆਂ ਵਿੱਚ ਉਚੇਚ-ਰਹਿਤ ਗੱਲਬਾਤ ਕਰਨ ਤੋਂ ਬਾਅਦ ਸਮੱਸਿਆਵਾਂ ਦਾ ਛੇਤੀ ਕੁਸ਼ਲਤਾ ਪੂਰਵਕ ਹੱਲ ਲੱਭ ਲਿਆ ਜਾਂਦਾ ਹੈ । ਪਰ, ਜੇਕਰ ਮਸਲਿਆ ਦਾ ਹੱਲ ਨਾ ਕੀਤਾ ਜਾਵੇ ਤਾਂ ਤੁਹਾਨੂੰ ਰਸਮੀ ਸ਼ਿਕਾਇਤ ਵਿਧੀ ਅਪਨਾਉਂਣੀ ਚਾਹੀਦੀ ਹੈ । ਸ਼ਿਕਾਇਤਾਂ ਵੇਖੋ ।
ਕੀ ਮੇਰੇ ਕੋਲੋਂ ਆਪਣਾ ਘਰ ਖਾਲੀ ਕਰਵਾਇਆ ਜਾ ਸਕਦਾ ਹੈ?
ਹਾਂ , ਪਰ ਕੇਵਲ ਉਸ ਹਾਲਤ ਵਿੱਚ ਜੇਕਰ ਤੁਹਾਡੀ ਕਿਰਾਏਦਾਰੀ ਖ਼ਤਮ ਹੋ ਗਈ ਹੋਵੇ ਜਾਂ ਜੇਕਰ ਤੁਸੀਂ ਆਪਣੇ ਕਿਰਾਏਦਾਰੀ ਇਕਰਾਰਨਾਮੇ ਦੀਆਂ ਸ਼ਰਤਾਂ ਨਹੀਂ ਮੰਨਦੇ, ਉਦਾਹਰਨ ਲਈ, ਆਪਣੇ ਕਿਰਾਏ ਦਾ ਭੁਗਤਾਨ ਨਾ ਕਰਨਾ ਜਾਂ ਗੁਆਂਢੀਆਂ ਨੂੰ ਦਿਕ ਕਰਨਾ । ਕੇਵਲ ਅਦਾਲਤ ਹੀ ਤੁਹਾਨੂੰ ਘਰ ਖਾਲੀ ਕਰਨ ਲਈ ਕਹਿ ਸਕਦੀ ਹੈ । ਜੇਕਰ ਸਾਡੇ ਲਈ ਰਸਮੀ ਕਾਰਵਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਤਾਂ ਅਸੀਂ ਹਮੇਸ਼ਾਂ ਸਪੱਸ਼ਟ ਵਿਧੀ ਅਪਣਾਵਾਂਗੇ । ਤੁਹਾਡੀ ਕਿਰਾਏਦਾਰੀ ਵਿੱਚ ਕਿਰਾਏਦਾਰੀ ਦਾ ਉਲੰਘਣ ਵੇਖੋ ।
ਸਾਡੀਆਂ ਮੁੱਖ ਜ਼ਿੰਮੇਦਾਰੀਆਂ ਇਹ ਹਨ :
- ਕਿਰਾਏਦਾਰੀ ਵਿੱਚ ਪ੍ਰਸਤਾਵਿਤ ਤਬਦੀਲੀਆਂ ਬਾਰੇ ਤੁਹਾਡੇ ਨਾਲ ਸਲਾਹ-ਮਸ਼ਵਰਾ ਕਰਨਾ
- ਤੁਹਾਡੇ ਘਰ ਨੂੰ ਹਵਾ ਅਤੇ ਜਲ ਰੋਕ ਰੱਖਣਾ ਅਤੇ ਉਸ ਨੂੰ ਚੰਗੀ ਸਥਿਤੀ ਵਿੱਚ ਰੱਖਣਾ
- ਪਾਈਪਾਂ, ਨਿਕਾਸਾਂ, ਪਰਨਾਲਿਆਂ ਅਤੇ ਤਾਪ, ਪਾਣੀ, ਗੈਸ ਜਾਂ ਬਿਜਲੀ ਵੰਡ ਦੇ ਸਥਾਪਤੀਆਂ ਨੂੰ ਚਲਦੇ ਕ੍ਰਮ ਰੱਖਣਾ।
ਸਾਡੇ ਕੋਲ ਇਹ ਹੱਕ ਹਨ :
- ਤੁਹਾਡੇ ਕਿਰਾਏ ਅਤੇ ਹੋਰ ਮਸੂਲਾਂ ਵਿੱਚ ਤਬਦੀਲੀ ਕਰਨੀ ਸ਼ਰਤ ਇਹ ਕਿ ਅਸੀਂ ਤੁਹਾਨੂੰ ਨਵੇਂ ਮਸੂਲ ਬਾਰੇ ਘੱਟੋ-ਘੱਟ ਉਸਦੇ ਨਿਯਤ-ਮਿਤੀ ਦੇ ਚਾਰ ਹਫ਼ਤੇ ਪਹਿਲਾਂ ਦੱਸੀਏ
- ਮੁਆਇਨੇ ਜਾਂ ਮੁਰੰਮਤਾਂ ਦੇ ਕੰਮ ਕਰਨ ਲਈ, ਜਾਂ ਸੇਵਾ ਉਪਕਰਣ, ਜਾਂ ਸੁਧਾਰ ਦੇ ਕੰਮ ਕਰਨ ਲਈ ਤੁਹਾਡੇ ਘਰ ਦੇ ਅੰਦਰ ਆ ਸਕਦੇ ਹਾਂ। ਸਾਡੇ ਲਈ ਤੁਹਾਨੂੰ 24 ਘੰਟੇ ਦੀ ਚਿਤਾਵਨੀ ਦੇਣੀ ਜ਼ਰੂਰੀ ਹੈ ਜਦ ਤਕ ਕਿ ਇਹ ਕੋਈ ਸੰਕਟ ਕਾਲੀਨ ਸਥਿਤੀ ਨਾ ਹੋਵੇ।
- ਤੁਹਾਡੇ ਰਿਕਾਰਡਾਂ ਵਿੱਚ ਤੁਹਾਡੀ ਹਾਲ ਹੀ ਵਿੱਚ ਲੀਤੀ ਗਈ ਫੋਟੋ ਰੱਖਣੀ।
ਤੁਹਾਡੀਆਂ ਮੁੱਖ ਜ਼ਿੰਮੇਵਾਰੀਆਂ ਇਹ ਹਨ :
- ਘਰ ਵਿੱਚ ਇਸ ਤਰ੍ਹਾਂ ਰਹਿੰਣਾ ਜਿਵੇਂ ਇਹ ਤੁਹਾਡਾ ਮੁੱਖ ਅਤੇ ਕੇਵਲ ਇੱਕ ਹੀ ਘਰ ਹੋਵੇ
- ਕਿਰਾਏ ਅਤੇ ਹੋਰ ਮਸੂਲਾਂ ਦਾ ਸਮੇਂ ਸਿਰ ਭੁਗਤਾਨ ਕਰਨਾ
- ਸੰਪੱਤੀ ਦੀ ਦੇਖਭਾਲ ਕਰਨੀ ਅਤੇ ਮੁਰੰਮਤ ਦੇ ਉਹ ਕੰਮ ਕਰਨੇ ਜਿਨ੍ਹਾਂ ਲਈ ਤੁਸੀਂ ਜ਼ਿੰਮੇਵਾਰ ਹੈ
- ਯਕੀਨੀ ਬਣਾਉਂਣਾ ਕਿ ਤੁਹਾਡੇ ਕੁਟੰਬ ਦੇ ਹਰ ਕੋਈ, ਬੱਚਿਆਂ ਅਤੇ ਮੁਲਾਕਾਤੀਆਂ ਸਮੇਤ, ਜ਼ਿੰਮੇਵਰੀ ਨਾਲ ਵਰਤਾਓ ਕਰੇ। ਉਨ੍ਹਾਂ ਨੂ ਗੁਆਂਡੀਆਂ ਨੂੰ ਚਿਡ਼ਾਉਂਣਾ (ਜਿਵੇਂ ਸ਼ੋਰ ਕਰਨਾ) ਦਿਕ ਕਰਨਾ ਜਾਂ ਸਾਡੇ ਕਰਮਚਾਰੀਆਂ ਸਮੇਤ ਹੋਰ ਲੋਕਾਂ ਨੂੰ ਧਮਕਾਉਂਣਾ ਨਹੀਂ ਚਾਹੀਦਾ। ਇਸ ਵਿੱਚ ਜਾਤੀਗਤ ਦਿਕ ਵੀ ਸ਼ਾਮਲ ਹੈ
- ਆਪਣੇ ਘਰ ਵਿੱਚ ਤਬਦਲੀਆਂ, ਸੁਧਾਰ ਜਾਂ ਵਾਧੇ ਕਰਨ ਲਈ ਸਾਡੀ ਲਿੱਖਤ ਅਨੁਮਤੀ ਲੈਣੀ
- ਸੰਪੱਤੀ ਵਿੱਚ ਅਤਿ-ਭੀਡ਼ ਨਾ ਕਰਨੀ
- ਜੇਕਰ ਤੁਸੀਂ ਆਪਣੀ ਕਿਰਾਦਾਰੀ ਬੰਦ ਕਰਨੀ ਚਾਹੁੰਦੇ ਹੋ ਤਾਂ ਛੱਡਣ ਤੋਂ ਪਹਿਲਾਂ ਸਾਨੂੰ ਘੱਟੋ-ਘੱਟ ਚਾਰ ਹਫ਼ਤੇ ਪਹਿਲਾਂ ਦੱਸੋ।
ਤੁਹਾਡੇ ਕੋਲ ਇਹ ਹੱਕ ਹੈ :
- ਤੁਸੀਂ ਆਪਣੇ ਘਰ ਵਿੱਚ, ਸਾਡੇ ਵਲੋਂ, ਮਤਲਬ ਤੁਹਾਡੇ ਮਕਾਨ-ਮਾਲਕ ਵਲੋਂ ਬੇਕਾਰ ਵਿਘਨ ਪਾਏ ਬਗੈਰ ਸ਼ਾਂਤੀ ਨਾਲ ਰਹੋ
- ਸਾਡੇ ਉਨ੍ਹਾਂ ਫੈਸਲਿਆਂ ਦੇ ਵਿਰੁੱਧ ਅਪੀਲ ਕਰਨੀ ਜਿਨ੍ਹਾਂ ਨਾਲ ਤੁਸੀਂ ਸਹਿਮਤ ਨਹੀਂ ਹੋ।
