ਘਰ ਬਦਲਣੇ

ਹੈਕਨੀ ਕੌਂਸਿਲ ਉਡੀਕ ਸੂਚੀ ਦਾ ਪ੍ਰਬੰਧ ਕਰਦੀ ਹੈ ਪਰ ਤੁਸੀਂ ਆਪਣੇ ਨੇਬਰਹੁੱਡ ਦਫ਼ਤਰ ਤੋਂ ਲੋਡ਼ੀਂਦਾ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਤੁਹਾਡੇ ਸਵਾਲਾਂ ਦੇ ਜਵਾਬ

ਕੀ ਮੈਂ ਹੈਕਨੀ ਇਲਾਕੇ ਵਿੱਚ ਰਹਿਣ ਲਈ ਆ ਸਕਦਾ ਹਾਂ?

ਹਾਂ। ਜੇਕਰ ਤੁਸੀਂ ਹੈਕਨੀ ਕੌਂਸਿਲ ਦੇ ਹਾਉਜ਼ਿੰਗ ਰਜਿਸਟਰ ਵਿੱਚ ਨਹੀਂ ਹੋ ਤਾਂ ਸੂਚੀ ਵਿੱਚ ਸਵੀਕਾਰ ਕੀਤੇ ਜਾਣ ਲਈ ਤੁਹਾਨੂੰ ਇੱਕ ਦਰਖਾਸਤ ਫਾਰਮ ਭਰਨ ਦੀ ਲੋਡ਼ ਹੈ। ਫਿਰ ਤੁਹਾਨੂੰ ਹਰ ਹਫ਼ਤੇ ਉਨ੍ਹਾਂ ਘਰਾਂ ਬਾਰੇ ਧਿਆਨ ਰੱਖਣ ਦੀ ਲੋਡ਼ ਹੈ ਜਿਨ੍ਹਾਂ ਵਿੱਚ ਤੁਹਾਨੂੰ ਜਾਣਾ ਪਸੰਦ ਹੋ ਸਕਦਾ ਹੈ। 1. ਹੈਕਨੀ ਹਾਉਜ਼ਿੰਗ ਰਜਿਸਟਰ ਤੇ ਨਾਂ ਦਾਖਲ ਕਰਨ ਲਈ ਦਰਖਾਸਤ ਦਿਓ ਵੇਖੋ।

ਬਦਲੀ ਦੇ ਲਈ ਮੈਨੂੰ ਕਿੰਨੀ ਦੇਰ ਉਡੀਕ ਕਰਨੀ ਪਵੇਗੀ?

ਇਹ ਇਸਤੇ ਨਿਰਭਰ ਕਰਦਾ ਹੈ ਕਿ ਇਲਾਕੇ ਵਿੱਚ ਕਿੰਨੇ ਘਰ ਉਪਲਬਧ ਹਨ ਜਿਨ੍ਹਾਂ ਵਿੱਚ ਤੁਸੀਂ ਜਾਣਾ ਪਸੰਦ ਕਰ ਸਕਦੇ ਹੋ, ਤੁਸੀਂ ਹਾਉਜ਼ਿੰਗ ਲੋਡ਼ ਦੇ ਕਿਸੇ ਬੈਂਡ ਵਿੱਚ ਹੋ ਅਤੇ ਤੁਸੀਂ ਸੂਚੀ ਵਿੱਚ ਕਦੋਂ ਸ਼ਾਮਲ ਹੋਏ। ਜੇਕਰ ਤੁਹਾਨੂੰ ਤੁਰੰਤ ਘਰ ਬਦਲਣ ਦੀ ਲੋਡ਼ ਨਹੀਂ ਹੈ ਅਤੇ ਤੁਸੀਂ ਉੱਚ ਪ੍ਰਾਥਮਿਕਤਾ ਬੈਂਡ ਵਿੱਚ ਨਹੀਂ ਹੋ, ਤਾਂ ਤੁਸੀਂ ਕਿਸੇ ਹੋਰ ਕਿਰਾਏਦਾਰ ਨਾਲ ਵਟਾਂਦਰਾ ਕਰਨ ਬਾਰੇ ਸੋਚ ਸਕਦੋ ਹੋ। ਘਰ ਬਦਲਣ ਦੇ ਹੋਰ ਤਰੀਕੇ ਵੇਖੋ।
ਜੇਕਰ ਤੁਸੀਂ ਲੰਡਨ ਵਿਖੇ ਕੋਈ ਹੋਰ ਥਾਂ ਤੇ ਜਾਂ ਉੱਤਰੀ ਇੰਗਲੈਂਡ, ਵੇਲਸ ਜਾਂ ਮਿਡਲੈਂਡਸ ਵਿਖੇ ਕਿਸੇ ਹੋਰ ਥਾਂ ਤੇ ਜਾਣਾ ਚਾਹੁੰਦੇ ਹੋ, ਤਾਂ ਖਾਸ ਸਕੀਮਾਂ ਵੀ ਹਨ ਜਿਨ੍ਹਾਂ ਲਈ ਤੁਸੀਂ ਦਰਖਾਸਤ ਕਰ ਸਕਦੇ ਹੋ।ਘਰ ਬਦਲਣ ਦੇ ਹੋਰ ਤਰੀਕੇ> ਵੇਖੋ।

ਕੀ ਮੈਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਰਹਿਣ ਲਈ ਜਾ ਸਕਦਾ ਹਾਂ?

ਜੇਕਰ ਤੁਸੀਂ ਹੈਕਨੀ ਤੋਂ ਬਾਹਰ ਰਹਿਣ ਲਈ ਜਾਣਾ ਚਾਹੁੰਦੇ ਹੋ , ਤਾਂ ਕੌਂਸਿਲ ਦੀਆਂ ਸਹਾਇਤਾ ਸੇਵਾਵਾਂ ਦੇ ਦਲ ਨਾਲ ਸੰਪਰਕ ਕਰੋ ਜੋ ਤੁਹਾਨੂੰ ਦੱਸੇਗੀ ਕਿ ਤੁਹਾਨੂੰ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਘਰ ਬਦਲਣ ਦੇ ਹੋਰ ਤਰੀਕੇ ਵੀ ਵੇਖੋ।

ਕੀ ਬਜੁਰਗ ਲੋਕਾਂ ਜਾਂ ਅਯੋਗ ਲੋਕਾਂ ਲਈ ਖਾਸ ਘਰ ਬਣਾਏ ਗਏ ਹਨ?

ਅਸੀਂ ਤੁਹਾਨੂੰ ਬਹੁਤ ਸਾਰੀਆਂ ਆਸਰਿਤ ਸਕੀਮਾਂ ਦਾ ਸੰਦਰਭ ਦੇ ਸਕਦੇ ਹਾਂ ਜਿਨ੍ਹਾਂ ਦਾ ਪ੍ਰਬੰਧ ਹਾਉਜ਼ਿੰਸ ਸੰਸਥਾਵਾਂ ਕਰਦੀਆਂ ਹਨ। ਸਾਡੇ ਕੋਲ ਕੁੱਝ ਘਰ ਅਜਿਹੇ ਹਨ ਜੋ ਕੇਵਲ ਬਜੁਰਗ ਕਿਰਾਏਦਾਰਾਂ ਜਾਂ ਅਯੋਗ ਕਿਰਾਏਦਾਰਾਂ ਨੂੰ ਦਿੱਤੇ ਜਾਂਦੇ ਹਨ। ਸਹਾਇਤਾ ਸੇਵਾਵਾਂ ਵੇਖੋ।
ਜੇਕਰ ਤੁਹਾਡੀ ਉਮਰ 60 ਸਾਲ ਨਾਲੋਂ ਵੱਧ ਹੈ ਤਾਂ ਅਸੀਂ ਕਿਸੇ ਫਲੈਟ ਜਾਂ ਸਮੁੰਦਰ ਦੇ ਨੇਡ਼ੇ ਜਾਂ ਕਿਸੇ ਪੇਂਡੂ ਇਲਾਕੇ ਵਿੱਚ ਕਿਸੇ ਬੰਗਲੇ ਲਈ ਦਰਖਾਸਤ ਦੇਣ ਲਈ ਤੁਹਾਡੀ ਮਦਦ ਕਰ ਸਕਦੇ ਹਾਂ। ਇਨ੍ਹਾਂ ਸਕੀਮਾਂ ਜਾਂ ਘਰਾਂ ਲਈ ਕਿਵੇਂ ਦਰਖਾਸਤ ਦੇਣੀ ਹੈ ਪਤਾ ਕਰਨ ਵਾਸਤੇ ਕੌਂਸਿਲ ਦੀ ਸਹਾਇਤਾ ਸੇਵਾਵਾਂ ਦਲ ਨਾਲ ਸੰਪਰਕ ਕਰੋ।

1. ਹੈਕਨੀ ਹਾਉਜ਼ਿੰਗ ਰਜਿਸਟਰ ਤੇ ਨਾਂ ਦਾਖਲ ਕਰਨ ਲਈ ਦਰਖਾਸਤ ਦਿਓ

ਤੁਹਾਨੂੰ ਇੱਕ ਦਰਖਾਸਤ ਫਾਰਮ ਭਰਨ ਦੀ ਲੋਡ਼ ਹੈ। ਤੁਸੀਂ ਇਹ ਆਪਣੇ ਨੇਬਰਹੁੱਡ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹੋ।

ਅਸੀਂ 5 ਬੈਂਡ ਪ੍ਰਣਾਲੀ ਦੀ ਵਰਤੋ ਕਰਕੇ ਤੁਹਾਡੀ ਲੋਡ਼ ਦੇ ਪੱਧਰ ਦਾ ਮੁਲਾਂਕਣ ਕਰਾਂਗੇ। ਇਹ ਨਿਵੇਦਕਾਂ ਦੀ ਮਹੱਤਮ ਲੋਡ਼ ਦੇ ਕ੍ਰਮ ਅਨੁਸਾਰ ਇਨ੍ਹਾਂ ਨੂੰ ਸਮੂਹਿਤ ਕਰਦਾ ਹੈ। ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਤੁਸੀਂ ਕਿਸ ਬੈਂਡ ਵਿੱਚ ਹੋ ਅਤੇ ਤੁਸੀਂ ਕਿਸ ਅਕਾਰ ਦੇ ਘਰ ਵਾਸਤੇ ਦਰਖਾਸਤ ਕਰ ਸਕਦੇ ਹੋ। ਬੈਂਡ ਵਿੱਚ ਤੁਹਾਡੀ ਸਥਿਤੀ ਉਸ ਮਿਤੀ ਤੇ ਨਿਰਭਰ ਕਰਦੀ ਹੈ ਜਿਸਤੇ ਤੁਸੀਂ ਸੂਚੀ ਵਿੱਚ ਸਵੀਕਾਰ ਕੀਤੇ ਗਏ ਸੀ।

2. ਆਪਣੀ ਪਸੰਦ ਦਾ ਘਰ ਭਾਲਣਾ

ਹਰ ਹਫ਼ਤੇ ਅਸੀ ਉਪਲਬਧ ਘਰਾਂ ਦੀ ਸੂਚੀ ਦਾ ਇਸ਼ਤਿਹਾਰ ਦਿੰਦੇ ਹਾਂ। ਤੁਸੀਂ ਇਸਨੂੰ ਸ਼ੁੱਕਰਵਾਰ ਸਵੇਰ (ਵੀਰਵਾਰ ਅੱਧੀ ਰਾਤ) ਤੋਂ ਸੋਮਵਾਰ ਅੱਧੀ ਰਾਤ ਤੱਕ ਦੇਖ ਸਕਦੇ ਹੋ :

ਇਸ਼ਤਿਹਾਰ ਵਿੱਚ ਹਰ ਘਰ ਦਾ ਸੰਪੱਤੀ ਸੰਦਰਭ ਨੰਬਰ ਹੈ।

3. ਸਾਨੂੰ ਦੱਸੋ

ਤੁਸੀਂ ਹਰ ਹਫ਼ਤੇ ਦੋ ਸੰਪੱਤੀਆਂ ਲਈ ਦਰਖਾਸਤ (ਬੋਲੀ) ਦੇ ਸਕਦੇ ਹੋ। ਤੁਸੀਂ ਫ਼ੋਨ ਕਰ ਸਕਦੇ ਹੋ, ਇੰਟਰਨੈੱਟ ਵਰਤ ਸਕਦੇ ਹੋ, ਟੈਕਸਟ ਸੁਨੇਹਾ ਘੱਲ ਸਕਦੇ ਹੋ ਜਾਂ ਨੇਬਰਹੁੱਡ ਦਫ਼ਤਰ ਵਿੱਚ ਜਾ ਸਕਦੇ ਹੋ (ਜਾਂ ਕਿਓਸਕ ਵਰਤ ਸਕਦੇ ਹੋ)।

4. ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ

ਅਸੀਂ ਪਤਾ ਕਰਾਂਗੇ ਕਿ ਕੋਈ ਹੋਰ ਵੀ ਉਸ ਘਰ ਨੂੰ ਲੈਣਾ ਚਾਹੁੰਦਾ ਹੈ ਜੋ ਤੁਸੀਂ ਲੈਂਣਾ ਚਾਹੁੰਦੇ ਹੋ। ਜੇਕਰ ਹੋਰ ਕੋਈ ਇਸ ਘਰ ਨੂੰ ਲੈਣਾ ਨਹੀਂ ਚਾਹੁੰਦਾ ਤਾਂ ਅਸੀਂ ਇਸਦੀ ਪੇਸ਼ਕਸ਼ ਤੁਹਾਨੂੰ ਕਰਾਂਗੇ।

ਜੇਕਰ ਇਸੇ ਸੰਪੱਤੀ ਵਿੱਚ ਹੋਰ ਲੋਕ ਵੀ ਦਿਲਚਸਪੀ ਲੈ ਰਹੇ ਹਨ, ਤਾਂ ਅਸੀਂ ਇਹ ਉਸ ਵਿਅਕਤੀ ਨੂੰ ਦਿਆਂਗੇ ਜੋ ਸਭ ਤੋਂ ਉੱਚੇ ਬੈਂਡ ਵਿੱਚ ਹੈ ਅਤੇ ਜੋ ਸੂਚੀ ਵਿੱਚ ਸਭ ਤੋ ਵੱਧ ਲੰਮਾ ਸਮਾਂ ਰਿਹਾ ਹੈ।