ਟਰਿਪ ਸਵਿੱਚ ਨੂੰ ਰੀਸੈੱਟ ਕਰਨਾ
ਜੇਕਰ ਤੁਸੀਂ ਇਨ੍ਹਾਂ ਹਿਦਾਇਤਾਂ ਨੂੰ ਨਹੀਂ ਸਮਝਦੇ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਕਰ ਸਕਦੇ ਜਾਂ ਤੁਹਾਡੇ ਕੋਲ ਪੁਰਾਣੇ ਕਿਸਮ ਦੀ ਫਿਉਜ਼ਬੌਕਸ ਪ੍ਰਣਾਲੀ ਹੈ, ਤਾਂ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਟੀ.ਏਮ.ਓ. ਨਾਲ ਸੰਪਰਕ ਕਰੋ।
ਆਮ ਸਲਾਹ
- ਅਧੁਨਿਕ ਬਿਜਲੀ ਦੇ ਸਰਕਿਟਾਂ ਵਿੱਚ ਸਰਕਿਟ ਬ੍ਰੇਕਰ ਫਿੱਟ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਟਰਿਪ ਸਵਿੱਚ ਕਿਹਾ ਜਾਂਦਾ ਹੈ। ਜੇਕਰ ਕੋਈ ਨੁਕਸ ਪੈਂਦਾ ਹੈ, ਤਾਂ ਸਵਿੱਚ ਟਰਿਪ ਹੋ ਜਾਂਦਾ ਹੈ ਅਤੇ ਸਰਕਿਟ ਟੁੱਟ ਜਾਂਦਾ ਹੈ। ਜੇਕਰ ਤੁਹਾਡੀ ਤਾਰ ਨਾਲ ਜੋਡ਼ੀ ਗਈ ਫਿਉਜ਼ਾਂ ਦੀ ਪੁਰਾਣੀ ਪ੍ਰਣਾਲੀ ਹੈ, ਤਾਂ ਇਸਨੂੰ ਨਾ ਛੂਹੋ। ਸਾਡੇ ਨਾਲ ਸੰਪਰਕ ਕਰੋ।
- ਟਰਿਪ ਸਵਿੱਚ ਕੰਜ਼ਯੂਮਰ ਯੁਨਿਟ ਤੇ ਹਨ। ਕੰਜ਼ਯੂਮਰ ਯੁਨਿਟ ਬਿਜਲੀ ਦੇ ਮੀਟਰ (ਜੇਕਰ ਮੀਟਰ ਬਾਹਰਲੀ ਅਲਮਾਰੀ ਦੇ ਅੰਦਰ ਨਹੀਂ ਹੈ) ਦੇ ਨੇਡ਼ੇ ਹੋ ਸਕਦੀ ਹੈ।
- ਆਮ ਤੌਰ ਤੇ ਟਰਿਪ ਸਵਿੱਚ ਕੰਮ ਕਰਦੇ ਹਨ ਕਿਉਂਕਿ :
- ਸਰਕਿਟ ਤੇ ਬਹੁਤ ਸਾਰੀਆਂ ਫਿਟਿੰਗਸ ਅਤੇ ਉਪਕਰਣ ਹਨ ਅਤੇ ਇਸਤੇ ਓਵਰਲੋਡ ਕੀਤਾ ਗਿਆ ਹੈ
- ਕੋਈ ਲਾਈਟ ਬਲਬ ਦਾ ਫਿਉਜ਼ ਉਡ ਗਿਆ ਹੈ ਜਾਂ ਉਪਕਰਣ ਦੀ ਗ਼ਲਤ ਵਰਤੋਂ ਕੀਤੀ ਗਈ ਹੈ ਜਾਂ ਕੋਈ ਨੁਕਸ ਪੈ ਗਿਆ ਹੈ
- ਕਿਸੇ ਉਪਰਕਣ ਜਿਵੇਂ ਟੀ.ਵੀ. , ਹੇਅਰ ਡ੍ਰਾਇਰ ਜਾਂ ਕੇਤਲੀ ਦੀ ਤਾਰ ਢਿੱਲੀ ਹੋ ਗਈ ਹੈ ਜਾਂ ਗ਼ਲਤ ਤਰੀਕੇ ਨਾਲ ਜੋਡ਼ੀ ਗਈ ਹੈ।
- ਸਰਕਿਟ ਵਿੱਚ ਪਾਣੀ ਪੈ ਗਿਆ ਹੈ।
- ਜੇਕਰ ਕਿਸੇ ਉਪਕਰਣ ਵਿੱਚ ਕੋਈ ਨੁਕਸ ਪੈ ਗਿਆ ਹੈ, ਤਾਂ ਇਸਦਾ ਪਲੱਗ ਕੱਢ ਦਿਓ ਅਤੇ ਇਸਦੀ ਜਾਂਚ ਵਾਸਤੇ ਕਾਬਲ ਬਿਜਲੀ ਮਿਸਤਰੀ ਜਾਂ ਸੇਵਾ ਇੰਜੀਨੀਅਰ ਨੂੰ ਸੱਦੋ।
- ਜਦੋਂ ਤੁਸੀਂ ਬਿਜਲੀ ਦੀਆਂ ਫਿਟਿੰਗਸ ਨੂੰ ਛੂਹਦੇ ਹੋ ਤਾਂ ਤੁਹਾਡੇ ਹੱਥ ਸੁੱਕੇ ਹੋਣੇ ਚਾਹੀਦੇ ਹਨ।
ਕੀ ਕੀਤਾ ਜਾਵੇ
ਟਰਿਪ ਸਵਿੱਚ ਨੂੰ ਰੀਸੈੱਟ ਕਰਨ ਲਈ :
- ਟਰਿਪ ਸਵਿੱਚ ਤੱਕ ਪਹੁੰਟਣ ਲਈ ਕੰਜ਼ਯੂਮਰ ਯੁਨਿਟ ਦੇ ਢੱਕਣ ਖੋਲ੍ਹੋ
- ਜਾਂਚ ਕਰੋ ਕਿ ਕਿਹਡ਼ੇ ਸਵਿੱਚ ਬੰਦ ਹਾਲਤ ਵਿੱਚ ਟਰਿਪ ਹੋਏ ਹਨ
- ਇਨ੍ਹਾਂ ਸਵਿੱਚਾਂ ਨੂੰ ਵਾਪਸ ਚਾਲੂ ਹਾਲਤ ਤੇ ਕਰ ਦਿਓ।
ਜੇਕਰ ਫਿਰ ਟਰਿਪ ਹੋ ਜਾਵੇ ਤਾਂ :
ਇਹ ਸ਼ਾਇਦ ਉਪਕਰਣ ਵਿੱਚ ਨੁਕਸ ਦੇ ਕਾਰਣ ਹੋ ਰਿਹਾ ਹੈ। ਤੁਹਾਨੂੰ ਇਹ ਪਤਾ ਲਗਾਉਂਣ ਦੀ ਲੋਡ਼ ਹੈ ਕਿ ਕਿਹਡ਼ਾ ਸਰਕਿਟ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਸ ਸਰਕਿਟ ਤੇ ਕਿਹਡ਼ਾ ਉਪਰਕਣ ਸਮੱਸਿਆ ਪੈਦਾ ਕਰ ਰਿਹਾ ਹੈ।
ਨੁਕਸਦਾਰ ਉਪਕਰਣ ਜਾਂ ਸੌਕੇਟ ਦਾ ਪਤਾ ਲਗਾਉਂਣ ਲਈ :
- ਘਰ ਵਿੱਚ ਸਾਰੇ ਕਮਰਿਆਂ ਦੀ ਜਾਂਚ ਕਰੋ ਅਤੇ ਨੋਟ ਕਰੋ ਕਿ ਕਿਹਡ਼ੇ ਲਾਈਟ ਜਾਂ ਸੌਕੇਟ ਕੰਮ ਨਹੀਂ ਕਰ ਰਹੇ।
- ਸਮੱਸਿਆ ਸਰਕਿਟ ਤੋਂ ਉਪਕਰਣ ਦਾ ਪਲੱਗ ਕੱਢ ਦਿਓ ਅਤੇ ਇਮਰਸ਼ਨ ਹੀਟਰ ਦਾ ਸਵਿੱਚ ਬੰਦ ਕਰ ਦਿਓ।
- ‘ ਟਰਿਪ ਹੋਏ ’ ਹੋਏ ਸਵਿੱਚ ਨੂੰ ਚਾਲੂ ਹਾਲਤ ‘ ਚ ਕਰ ਦਿਓ
- ਇੱਕ ਇੱਕ ਕਰਕੇ ਉਪਕਰਣਾਂ ਦੇ ਪਲੱਗ ਲਗਾਓ, ਜਦ ਤੱਕ ਫਿਰ ਤੋਂ ਟਰਿਪ ਨਹੀਂ ਹੋ ਜਾਂਦਾ। ( ਇਸ ਤਰ੍ਹਾਂ ਕਰਨ ਵੇਲੇ ਡਬਲ ਅਡੈਪਟਰ ਦੀ ਵਰਤੋਂ ਨਾ ਕਰੋ )
- ‘ ਸਮੱਸਿਆ’ ਵਾਲੇ ਉਪਕਰਣ ਦਾ ਪਤਾ ਲੱਗ ਜਾਣ ਤੇ, ਇਸਦਾ ਪਲੱਗ ਕੱਢ ਦਿਓ
- ‘ ਟਰਿਪ ਹੋਏ ਸਵਿੱਚ ’ ਨੂੰ ਮੁਡ਼ ਚਾਲੂ ਹਾਲਤ ਵਿੱਚ ਕਰ ਦਿਓ
- ਉਪਕਰਣ ਨੂੰ ਵੱਖ-ਵੱਖ ਸੌਕੇਟਾਂ ਵਿੱਚ ਲਗਾਓ
- ਜੇਕਰ ਫਿਰ ਤੋਂ ਟਰਿਪ ਹੋ ਜਾਂਦਾ ਹੈ ਤਾਂ ਸਮੱਸਿਆ ਉਪਕਰਣ ਵਿੱਚ ਹੈ - ਤੁਹਾਨੂੰ ਇਸਦੀ ਮੁਰੰਮਤ ਕਰਵਾਉਂਣ ਦੀ ਲੋਡ਼ ਹੈ।
- ਜੇਕਰ ਟਰਿਪ ਨਹੀਂ ਹੁੰਦਾ - ਸਮੱਸਿਆ ਪਹਿਲੀ ਸੌਕੇਟ ਵਿੱਚ ਹੈ - ਇਸਨੂੰ ਨਾ ਵਰਤੋਂ ਅਤੇ ਹਾਉਜ਼ਿੰਗ ਸੰਪਰਕ ਕੇਂਦਰ ਜਾਂ ਆਪਣੇ ਟੀ.ਐਮ.ਓ ਨੂੰ ਫ਼ੋਨ ਕਰੋ।
