ਤੁਹਾਡੀ ਹਾਉਜ਼ਿੰਗ ਸੇਵਾ ਬਾਰੇ

ਹੈਕਨੀ ਹੋਮਸ ਤੁਹਾਡੀਆਂ ਹਾਉਜ਼ਿੰਗ ਸੇਵਾਵਾਂ ਦਾ ਮੁੱਖ ਪ੍ਰਦਾਤਾ ਹੈ। ਫਿਰ ਵੀ, ਜ਼ਿਆਦਾਤਰ ਆਂਢ-ਗੁਆਂਢ ਵਿੱਚ ਅਜਿਹੀਆਂ ਭੂਮੀ ਸੰਪੱਤੀਆਂ ਹਨ ਜਿੱਥੇ ਸਭ ਜਾਂ ਕੁੱਝ ਇੱਕ ਸੇਵਾਂ ਦਾਂ ਪ੍ਰਬੰਧ ਟੈਨੇਂਟ ਸੈਨੇਜਸੈਂਟ ਆੱਰਗੇਨਾਈਜ਼ੇਸ਼ਨ (ਟੀ.ਏਮ.ਓ.) ਦੁਆਰਾ ਕੀਤਾ ਜਾਂਦਾ ਹੈ।

ਤੁਹਾਡਾ ਹੈਕਨੀ ਹੋਮਸ ਨੇਬਰਹੁੱਡ ਦਲ

ਤੁਹਾਡਾ ਨੇਬਰਹੁੱਡ ਦਲ ਜਿੱਥੇ ਤੁਸੀਂ ਰਹਿੰਦੇ ਹੋ ਉਸ ਖੇਤਰ ਵਿੱਚ ਸਭ ਕਿਰਾਏਦਾਰੀ ਲਈ ਜ਼ਿੰਮੇਵਾਰ ਹੈ।

ਆਪਣੇ ਕਿਰਾਏਦਾਰੀ ਦੇ ਕਿਸੇ ਵੀ ਪੈਹਲੂ ਬਾਰੇ ਕੋਈ ਸਵਾਲ ਹੋਵੇ ਜਾਂ ਤੁਸੀਂ ਆਪਣੀ ਹਾਉਜ਼ਿੰਗ ਦੀ ਸਥਿਤੀ ਬਾਰੇ ਕੋਈ ਆਮ ਸਲਾਹ ਲੈਣੀ ਚਾਹੁੰਦੇ ਹੋ, ਤਾਂ ਆਪਣੇ ਨੇਬਰਹੁੱਡ ਔਫ਼ਿਸ ਵਿੱਚ ਜਾਓ ਜਾਂ ਫ਼ੋਨ ਕਰੋ। ਅਸੀਂ ਆਮ ਤੌਰ ਤੇ ਤੁਹਾਨੂੰ ਤੁਰੰਤ ਜਵਾਬ ਦਿੰਦੇ ਹਾਂ ਪਰ ਜੇਕਰ ਅਸੀਂ ਅਜਿਹਾ ਨਾ ਕਰ ਸਕੀਏ ਤਾਂ ਅਸੀਂ ਇਸ ਮਸਲੇ ਤੇ ਗ਼ੌਰ ਕਰਾਂਗੇ ਅਤੇ ਜਿੰਨੀ ਜਲਦੀ ਸੰਭਵ ਹੋਵੇ ਤੁਹਾਡੇ ਕੋਲ ਪਹੁੰਚਾਂਗੇ।

ਪਤੇ, ਟੈਲੀਫ਼ੋਨ ਨੰਬਰ ਅਤੇ ਸਾਰੇ ਨੇਬਰਹੁੱਡ ਅਤੇ ਟੀ.ਏਮ.ਓ. ਦਫ਼ਤਰ ਖੁੱਲ੍ਹਾ ਰਹਿਣ ਦਾ ਸਮਾਂ ਇਸ ਕਿਤਾਬ ਦੇ ਪਿੱਛੇ ਸੰਪਰਕ ਸ਼ੀਟ ਤੇ ਦਿੱਤੇ ਗਏ ਹਨ।

ਜੇਕਰ ਤੁਹਾਨੂੰ ਦਫ਼ਤਰ ਵਿੱਚ ਆਉਣਾ ਹੋਵੇ ਤਾਂ ਚੰਗਾ ਹੋਵੇਗਾ ਤੁਸੀਂ ਫ਼ੋਨ ਕਰਕੇ ਮਿਲਣ ਦਾ ਸਮਾਂ ਤੈ ਕਰ ਲਵੋ ਤਾਂ ਕਿ ਇਹ ਯਕੀਨੀ ਹੋ ਜਾਵੇ ਕਿ ਜਦੋਂ ਤੁਸੀਂ ਆਉਂਣਾ ਹੈ ਤਾਂ ਤੁਹਾਡੇ ਨੇਬਰਹੁੱਡ ਦਲ ਦਾ ਕੋਈ ਸਦੱਸ ਤੁਹਾਨੂੰ ਮਿਲਣ ਲਈ ਮੌਜੂਦ ਹੋਵੇ।

ਜੇਕਰ ਤੁਹਾਡੇ ਲਈ ਨੇਬਰਹੁੱਡ ਦਫ਼ਤਰ ਵਿੱਚ ਜਾਣਾ ਮੁਸ਼ਕਿਲ ਹੋਵੇ, ਤਾਂ ਹੋ ਸਕਦਾ ਹੈ ਤੁਹਾਡੀ ਨੇਬਰਹੁੱਡ ਦਲ ਦਾ ਕੋਈ ਸਦੱਸ ਦਫ਼ਤਰੀ ਸਮੇਂ ਦੌਰਾਨ ਤੁਹਾਡੇ ਘਰ ਆ ਜਾਵੇ।

ਸਾਡੇ ਕਿਰਾਏਦਾਰਾਂ ਨੂੰ ਦਿੱਤੀ ਜਾਣ ਵਾਲੀਆਂ ਸਾਰੀਆਂ ਸੇਵਾਵਾਂ :

ਸਾਡੀ ਮੁਰੰਮਤ ਸੇਵਾ

ਸਾਡਾ ਇਕ ਹਾਉਜ਼ਿੰਗ ਕੌਨਟੈਕਟ ਸੈਂਟਰ ਹੈ ਜੋ ਤੁਹਾਡੀਆਂ ਮੁਰੰਮਤ ਪੁੱਛਗਿੱਛਾਂ ਅਤੇ ਸਮੱਸਿਆਵਾਂ ਦੀ ਸੰਭਾਲ ਕਰੇਗਾ। ਉਹ ਮੁਰੰਮਤ ਦਾ ਆਦੇਸ਼ ਫਿਰ ਸਿੱਧਾ ਉਸ ਕਰਮਚਾਰੀ ਵਰਗ ਨੂੰ ਦੇਣਗੇ ਜੋ ਤੁਹਾਡੇ ਇਲਾਕੇ ਵਿੱਚ ਕੰਮ ਕਰਦਾ ਹੈ। ਕੌਨਟੈਕਟ ਸੈਂਟਰ ਸਫ਼ਾਈ ਅਤੇ ਭੂਮੀ ਸੰਪੱਤੀ ਦੇ ਨਿਰਬਾਹ ਕਰਨ ਬਾਰੇ ਸਵਾਲਾਂ ਦੀ ਵੀ ਸੰਭਾਲ ਕਰਦਾ ਹੈ।

ਤੁਸੀਂ ਕਿਸੇ ਵੀ ਵੇਲੇ ਕੌਨਟੈਕਟ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ : ਦਿਨ ਵਿੱਚ 24 ਘੰਟੇ , ਹਫ਼ਤੇ ਵਿੱਚ 7 ਦਿਨ , 020 8356 3691 ਫ਼ੋਨ ਨੰਬਰ ਤੇ ।

ਤੁਹਾਡੇ ਘਰ ਵਿੱਚ ਮੁਰੰਮਤ ਦਾ ਕੰਮ ਸਾਡੇ ਆਪਣੇ ਮੁਰੰਮਤ ਕਰਮਚਾਰੀ ਵਰਗ ਜਾਂ ਸਾਡੇ ਨਿਯੁਕਤ ਕੀਤੇ ਠੇਕੇਦਾਰਾਂ ਦੁਆਰਾ ਕੀਤਾ ਜਾਵੇਗਾ।

ਪ੍ਰਾਈਡ ਔਫ ਪਲੇਸ ਇਨਾਮ ਵਿਓਂਤ

ਇਹ ਵਿਓਂਤ ਉਨ੍ਹਾਂ ਕਿਰਾਏਦਾਰਾਂ ਨੂੰ ਇਨਾਮ ਦਿੰਦੀ ਹੈ ਜਿਹਡ਼ੇ ਆਪਣਾ ਕਿਰਾਇਆ ਸਮੇਂ ਸਿਰ ਦਿੰਦੇ ਹਨ, ਆਪਣੇ ਘਰਾਂ ਦੀ ਦੇਖਭਾਲ ਕਰਦੇ ਹਨ, ਲਿਹਾਜ਼ਦਾਰ ਗੁਆਂਢੀ ਹਨ ਅਤੇ ਆਪਣੀ ਕਿਰਾਏਦਾਰੀ ਇਕਰਾਰਨਾਮੇ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨਦੇ ਹਨ। ਹਰ ਤਿੰਨ ਮਹੀਨੇ ਬਾਅਦ ਸ਼ਰਤਾਂ ਪੂਰੀਆਂ ਕਰਨ ਵਾਲੇ ਕਿਰਾਏਦਾਰਾਂ ਦੇ ਨਾਮ ਆਪਣੇ-ਆਪ ਇਨਾਮ ਡ੍ਰਾ ਵਿੱਚ ਦਾਖ਼ਲ ਕਰ ਦਿੱਤੇ ਜਾਂਦੇ ਹਨ। ਸਿਖ਼ਰ ਦੇ ਜੇਤੂਆਂ ਨੂੰ ਆਪਣੇ ਘਰ ਦੀ ਸਜਾਵਟ, ਘਰ ਦੇ ਸੁਧਾਰ ਜਾਂ ਬਗ਼ੀਚੇ ਦੇ ਕੰਮ ਲਈ ਪੈਸਾ ਮਿਲੇਗਾ।

ਨਿਵਾਸੀ ਸਹਿਯੋਗ

ਸਾਡੀ ਕੋਲ ਕਿਰਾਏਦਾਰਾਂ ਦੀ ਸਹਿਯੋਗ ਦਲ ਹੈ। ਉਹ ਕਿਰਾਏਦਾਰਾਂ ਅਤੇ ਨਿਵਾਸੀ ਸਮੂਹਾਂ ਨੂੰ ਸਹਾਇਤਾ, ਸਲਾਹ ਅਤੇ ਸਿਖਲਾਈ ਪ੍ਰਦਾਨ ਕਰਦੇ ਹਨ। ਇਸ ਕਿਤਾਬ ਦੇ ਪਿੱਛੇ ਸੰਪਰਕ ਸ਼ੀਟ ਵੇਖੋ।

ਹਾਉਜ਼ਿੰਗ ਬੈਨੀਫਿਟ ਅਤੇ ਕੌਂਸਿਲ ਟੈਕਸ ਬੈਨੀਫਿਟ

ਸਾਰੀਆਂ ਦਰਖਾਸਤਾਂ ਅਤੇ ਪੁੱਛਗਿੱਛਾਂ ਦੀ ਸੰਭਾਲ ਕੇਲਟਨ ਹਾਉਸ ਵਿਖੇ ਰੈਵੀਨਿਉ ਅਤੇ ਬੈਨੀਫਿਟ ਦਲ ਦੁਆਰਾ ਕੀਤਾ ਜਾਂਦਾ ਹੈ। ਜੇਕਰ ਤੁਸੀਂ ਕਿਸੇ ਨੂੰ ਮਿਲਣਾ ਚਾਹੁੰਦੇ ਹੈ, ਤਾਂ ਮਿਲਣ ਦਾ ਸਮਾਂ ਲੈਣ ਲਈ ਆਪਣੇ ਨੇਬਰਹੁੱਡ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ।